ਜਲੰਧਰ : ਯਾਤਰੀ ਵਾਹਨ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਨਿਸਾਨ ਮੋਟਰ ਨੇ ਛੋਟੀ ਕਾਰ ਬਾਜ਼ਾਰ 'ਚ ਆਪਣੀ ਹਾਜ਼ਰੀ ਮਜਬੂਤ ਬਣਾਉਣ ਦੇ ਟੀਚੇ ਨਾਲ ਅੱਜ ਭਾਰਤ 'ਚ ਡੈਟਸਨ ਰੇਡੀ-ਗੋ ਪੇਸ਼ ਕੀਤੀ ਹੈ। ਜਿਸ ਦੀ ਦਿੱਲੀ 'ਚ ਐਕਸ ਸ਼ੋਰੂਮ ਕੀਮਤ ਦੋ ਲੱਖ 38 ਹਜ਼ਾਰ 900 ਰੁਪਏ ਤੋਂ ਤਿੰਨ ਲੱਖ 34 ਹਜ਼ਾਰ 399 ਰੁਪਏ ਤੱਕ ਹੈ।
ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਛੋਟੀ ਕਾਰ ਆਲਟੋ 800, ਹੁੰਡਈ ਮੋਟਰ ਇੰਡੀਆ ਦੀ ਈਆਨ, ਰੈਨੋ ਦੀ ਕਵਿਡ ਅਤੇ ਟਾਟਾ ਮੋਟਰਸ ਦੀ ਨੈਨੋ ਨੂੰ ਡੈਟਸਨ ਰੇਡੀ-ਗੋ ਨੂੰ ਮਿਲਣ ਵਾਲੀ ਕੜੀ ਟੱਕਰ ਦੇ ਮੱਦੇਨਜ਼ਰ ਕੰਪਨੀ ਨੇ ਸ਼ਹਿਰੀ ਨੌਜਵਾਨਾਂ ਨੂੰ ਦੇਖਦੇ ਹੋਏ ਇਸ ਨੂੰ ਸਟਾਈਲਿਜ਼ ਡਿਜ਼ਾਇਨ ਅਤੇ ਜਿੱਪੀ ਲੁੱਕ ਦਿੱਤਾ ਹੈ। ਇਸਦੇ ਪੰਜ ਮਾਡਲ ਪੇਸ਼ ਕੀਤੇ ਗਏ ਹਨ। ਨਿਸਾਨ ਮੋਟਰ ਇੰਡੀਆ ਦੇ ਪ੍ਰਬੰਧ ਨਿਦੇਸ਼ਕ ਅਰੁਣ ਮਲਹੋਤਰਾ ਨੇ ਇਸ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਡੈਟਸਨ ਰੇਡੀ-ਗੋ ਦੇ ਰੂਪ 'ਚ ਕੰਪਨੀ ਨੇ ਅਲਗ ਹੀ ਅਰਬਨ ਕਰਾਸ ਪੇਸ਼ ਕੀਤੀ ਹੈ ਜਿਸ ਨੂੰ ਜਾਪਾਨ 'ਚ ਸਟਾਇਲ ਦਿੱਤਾ ਗਿਆ ਜਦੋਂ ਕਿ ਉਸ ਨੂੰ ਭਾਰਤ 'ਚ ਵਿਕਸਿਤ ਅਤੇ ਨਿਰਮਿਤ ਕੀਤਾ ਗਿਆ ਹੈ। ਇਸ 'ਚ 0.8 ਲਿਟਰ ਦਾ ਤਿੰਨ ਸਿਲੈਂਡਰ ਆਈ ਸੈਟ ਇੰਜਣ ਹੈ ਜੋ ਸਿਰਫ 15 ਸੈਕੇਂਡ 'ਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜਨ 'ਚ ਸਮਰੱਥਾਵਾਨ ਹੈ। ਇਹ ਕਾਰ 25 .17 ਕਿਲੋਮੀਟਰ ਪ੍ਰਤੀ ਲਿਟਰ ਦਾ ਮਾਇਲੇਜ ਦਿੰਦਾ ਹੈ। ਇਸ ਕਾਰ ਦੀ ਅਧਿਕਤਮ ਰਫ਼ਤਾਰ 140 ਕਿਲੋਮੀਟਰ ਪ੍ਰਤੀ ਘੰਟਾਂ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਦਾ ਗਰਾਊਂਡ ਕਲਿਅਰੇਂਸ ਇਸ ਵਰਗ ਦੀ ਦੂਜੀ ਕਾਰਾਂ ਦੀ ਤੁਲਣਾ 'ਚ ਸਭ ਤੋਂ ਜ਼ਿਆਦਾ (185 ਐੱਮ. ਐੱਮ) ਹੈ। ਇਸ 'ਚ ਸੁਰੱਖਿਆ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਇਸ ਦੇ ਲਈ ਡੈਟਸਨ ਪ੍ਰੋ ਸੇਫ 7 ਨੂੰ ਅਪਨਾਇਆ ਗਿਆ ਹੈ। ਨਾਲ ਹੀ ਡਰਾਈਵਰ ਸੀਟ ਲਈ ਏਅਰਬੈਗ ਵੀ ਦਿੱਤਾ ਗਿਆ ਹੈ। ਇਸ ਕਾਰ ਦੇ ਪੰਜ ਮਾਡਲਾਂ ਦੀ ਦਿੱਲੀ 'ਚ ਐਕਸ ਸ਼ੋ-ਰੂਮ ਕੀਮਤ ਇਸ ਪ੍ਰਕਾਰ ਹੈ। ਡੀ ਮਾਡਲ ਦੀ ਕੀਮਤ ਦੋ ਲੱਖ 38 ਹਜ਼ਾਰ 900 ਰੁਪਏ, ਏ ਮਾਡਲ ਦੀ ਦੋ ਲੱਖ 82 ਹਜ਼ਾਰ 649 ਰੁਪਏ, ਟੀ ਮਾਡਲ ਦੀ 3 ਲੱਖ 9 ਹਜ਼ਾਰ 149 ਰੁਪਏ, ਟੀ (ਓ) ਦੀ 3 ਲੱਖ 19 ਹਜ਼ਾਰ 399 ਰੁਪਏ ਅਤੇ ਐੱਸ ਦੀ ਕੀਮਤ 3 ਲੱਖ 34 ਹਜ਼ਾਰ 399 ਰੁਪਏ ਹੈ।
ਨਵੇਂ ਅਵਤਾਰ 'ਚ ਲਾਂਚ ਹੋ ਸਕਦੀ ਹੈ Tata Nano, ਹੋਣਗੇ ਕਈ ਵੱਡੇ ਬਦਲਾਅ
NEXT STORY