ਜਲੰਧਰ— ਟਾਟਾ ਦੀ ਸਭ ਤੋਂ ਸਸਤੀ ਕਾਰ ਨੈਨੋ ਨੇ ਕਈ ਲੋਕਾਂ ਦੇ ਕਾਰ ਖਰੀਦਣ ਦੇ ਸੁਪਨੇ ਨੂੰ ਪੂਰਾ ਕੀਤਾ ਹੈ ਪਰ ਹੁਣ ਇਹ ਛੋਟੀ ਕਾਰ ਨਵੇਂ ਅਵਤਾਰ 'ਚ ਆਉਣ ਵਾਲੀ ਹੈ। ਨਿਊਜ਼ ਰਿਪੋਰਟ ਦੀ ਮੰਨੀਏ ਤਾਂ ਨਵੀਂ ਨੈਨੋ ਦਾ ਕੈਬਿਨ ਟਾਟਾ ਦੀ ਨਵੀਂ ਹੈਚਬੈਕ ਟਿਆਗੋ ਨਾਲ ਮਿਲਦਾ ਹੋਵੇਗਾ। ਇਸ ਤੋਂ ਇਲਾਵਾ ਨੈਨੋ ਦੀਆਂ ਕੁਝ ਤਸਵੀਰਾਂ ਵੀ ਲੀਕ ਹੋਈਆਂ ਹਨ।
ਰਿਪੋਰਟ ਮੁਤਾਬਕ ਟਾਟਾ ਨਵੀਂ ਨੈਨੋ ਨੂੰ ਪੈਲਿਕਨ ਨਾਂ ਨਾਲ ਪੇਸ਼ ਕਰ ਸਕਦੀ ਹੈ। ਇਸ ਤੋਂ ਇਲਾਵਾ ਨਵੀਂ ਨੈਨੋ ਦੇ ਬਾਹਰ ਅਤੇ ਅੰਦਰ ਦੋਵਾਂ ਪਾਸੇ ਕਾਫੀ ਨਵੇਂ ਬਦਲਾਅ ਦੇਖਣ ਨੂੰ ਮਿਲਣਗੇ ਜੋ ਇਸ ਨੂੰ ਪਹਿਲਾਂ ਵਾਲੀ ਨੈਨੋ ਤੋਂ ਕਿਤੇ ਬਿਹਤਰ ਬਣਾ ਦੇਣਗੇ।
ਇਹ ਹੋ ਸਕਦੇ ਹਨ ਬਦਲਾਅ-
ਨਵੇਂ ਫਰੰਟ ਅਤੇ ਬੈਕ ਬੰਪਰ
ਟਿਆਗੋ ਵਰਗਾ ਨਵਾਂ ਡੈਸ਼ਬੋਰਡ
ਸਟੀਅਰਿੰਗ ਵ੍ਹੀਲ 'ਤੇ ਆਡੀਓ ਅਤੇ ਟੈਲੀਫੋਨ ਕੰਟਰੋਲਸ
ਟਾਟਾ ਦੀ ਬੋਲਟ ਅਤੇ ਜੈਸਟ 'ਚ ਦਿੱਤੀ ਗਈ ਟੱਚਸਕ੍ਰੀਨ ਵਰਗਾ ਇੰਫੋਟੇਂਮੈਂਟ ਸਿਸਟਮ
ਰੇਨੋ ਕੁਇੱਡ ਵਰਗਾ 3 ਸਿਲੈਂਡਰ ਇੰਜਣ ਜੋ 60 ਤੋਂ 80 ਪੀ.ਐੱਸ. ਦੀ ਪਾਵਰ ਦੇਵੇਗਾ।
ਕੁਇੱਡ ਦੀ ਤਰ੍ਹਾਂ ਇਸ ਦੀ ਕੀਮਤ 2.5 ਲੱਖ ਤੋਂ 3.5 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ ਜਿਸ ਨਾਲ ਨਵੀਂ ਨੈਨੋ ਇਸ ਕਾਰਾਂ ਨੂੰ ਜ਼ਬਰਦਸਤ ਟੱਕਰ ਦੇਵੇਗੀ। ਹਾਲਾਂਕਿ ਜੇਕਰ ਟਾਟਾ ਨਾਨੋ ਨੂੰ ਇਸ ਕੀਮਤ 'ਤੇ ਲਾਂਚ ਕਰਦੀ ਹੈ ਤਾਂ ਇਹ ਸਭ ਤੋਂ ਸਸਤੀਆਂ ਕਾਰਾਂ 'ਚ ਸ਼ਾਮਲ ਨਹੀਂ ਰਹਿ ਜਾਵੇਗੀ।
ਆਈਫੋਨ 'ਚ ਵੀ ਐਡ ਹੋਇਆ Instagram ਦਾ ਇਹ ਖਾਸ ਫੀਚਰ
NEXT STORY