ਜਲੰਧਰ-ਡੈੱਲ ਵੱਲੋਂ ਹਾਲ ਹੀ 'ਚ ਇਕ ਨਵਾਂ 24 ਇੰਚ ਮਾਨੀਟਰ ਡਿਜ਼ਾਇਨ ਕੀਤਾ ਗਿਆ ਹੈ ਜੋ ਕਿ ਖਾਸ ਤੌਰ 'ਤੇ ਗੇਮਿੰਗ ਲਈ ਹੋਵੇਗਾ। ਇਸ ਨਵੇਂ ਮਾਨੀਟਰ 'ਚ ਇਕ 2560x1440 ਪਿਕਸਲ ਰੇਜ਼ੋਲੁਸ਼ਨ ਦਿੱਤਾ ਗਿਆ ਹੈ, 1000:1 ਕੰਨਟਰਾਸਟ ਰੇਸ਼ੋ, ਇਕ ਡਿਸਪਲੇਪੋਰਟ 1.2, ਕੁਨੈਕਟੀਵਿਟੀ ਲਈ ਐੱਚ.ਡੀ.ਐੱਮ.ਆਈ. 1.4 ਦੇ ਨਾਲ 24 ਇੰਚ ਮਾਡਲ 4xਯੂ.ਐੱਸ.ਬੀ. 3.0 ਪੋਰਟਸ ਅਤੇ ਇਕ 3.5mm ਹੈੱਡਫੋਨ ਜੈਕ ਸਪੋਰਟ ਵੀ ਦਿੱਤਾ ਗਿਆ ਹੈ। ਇਸ 24 ਇੰਚ ਗੇਮਿੰਡ ਮਾਨੀਟਰ ਦਾਂ ਐੱਸ2417ਡੀ.ਜੀ.(S2417DG) ਹੈ।
ਪਿਛਲੀ ਵਾਰ ਡੈੱਲ ਵੱਲੋਂ ਇਸ ਦਾ ਪਹਿਲਾ ਗੇਮਿੰਗ ਮਾਨੀਟਰ ਪੇਸ਼ ਕੀਤਾ ਗਿਆ ਸੀ ਜਿਸ ਦੀ ਡਿਸਪਲੇ 27 ਇੰਚ ਸੀ ਅਤੇ ਉਸ ਦੇ ਫੀਚਰਸ ਵੀ ਨਵੇਂ ਗੇਮਿੰਗ ਮਾਨੀਟਰ ਵਰਗੇ ਸਨ। ਫਿਲਹਾਲ ਇਸ ਨਵੇਂ 24 ਇੰਚ ਮਾਨੀਟਰ ਨੂੰ ਸਿਰਫ ਇਕੋ ਚੀਜ਼ ਪੁਰਾਣੇ ਮਾਡਲ ਤੋਂ ਵੱਖਰੀ ਕਰਦੀ ਹੈ ਅਤੇ ਉਹ ਹੈ ਇਸ ਦਾ ਇਕ 165Hz ਪ੍ਰੋਸੈਸਰ ਜਿਸ ਨੂੰ 3ਡੀ ਐਪਲੀਕੇਸ਼ਨਜ਼ ਲਈ ਵਰਤਿਆ ਜਾਵੇਗਾ। ਡੈੱਲ ਦਾ ਐੱਸ2417ਡੀ.ਜੀ. ਐੱਨਵੀਡੀਆ ਦੇ ਜੀ-ਸਿੰਕ ਨੂੰ ਸਪੋਰਟ ਕਰਦਾ ਹੈ ਜੋ ਸਕ੍ਰੀਨ ਟੀਅਰਿੰਗ ਅਤੇ ਵੀ-ਸਿੰਕ ਵਰਗੇ ਸਾਫਟਵੇਅਰ ਦੀ ਜ਼ਰੂਰਤ ਨੂੰ ਖਤਮ ਕਰ ਦਵੇਗਾ। ਇਸ ਦੇ ਨਾਲ ਹੀ ਮਾਨੀਟਰ ਆਰ.ਪੀ.ਜੀ., ਐੱਫ.ਪੀ.ਐੱਸ., ਅਤੇ ਆਰ.ਟੀ.ਐੱਸ. ਮੋਡਜ਼ ਲਈ ਵਿਜ਼ੁਅਲ ਪ੍ਰੀਸੈੱਟ ਦੀਆਂ ਆਫਰਜ਼ ਵੀ ਸ਼ਾਮਿਲ ਹਨ ਜੋ ਗੇਮਿੰਗ ਐਕਪੀਰੀਐਂਸ ਨੂੰ ਹੋਰ ਵੀ ਬਿਹਤਰ ਬਣਾਉਣਗੀਆਂ।
ਬਿਨਾਂ ਅੱਗ ਤੇ ਬਿਜਲੀ ਦੇ ਪਾਣੀ ਨੂੰ ਉਬਾਲ ਸਕਦੀ ਏ ਇਹ ਸਪੰਜ !
NEXT STORY