ਜਲੰਧਰ- ਕਿਫਾਇਤੀ ਫੀਚਰ ਫੋਨ ਬਣਾਉਣ ਵਾਲੀ ਕੰਪਨੀ ਡੀਟਲ ਨੇ ਨਵਾਂ ਫੀਚਰ ਫੋਨ- ਡੀਟਲ ਡੀ30 ਲਾਂਚ ਕੀਤਾ ਹੈ ਜਿਸ ਦੀ ਕੀਮਤ 899 ਰੁਪਏ ਰੱਖੀ ਗਈ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਬਹੁਤ ਹੀ ਘੱਟ ਕੀਮਤ 'ਚ ਜ਼ਿਆਦਾ ਫਾਇਦਾ ਪਹੁੰਚਾਉਣ ਦੇ ਮਕਸਦ ਨਾਲ ਇਸ ਫੋਨ 'ਚ ਕਈ ਨਵੇਂ ਫੀਚਰਸ ਜੋੜੇ ਗਏ ਹਨ।
ਇਸ ਫੋਨ 'ਚ 2.4-ਇੰਚ ਦੀ ਪਤਲੀ ਡਿਸਪਲੇਅ ਅਤੇ ਫਲੈਸ਼ ਲਾਈਟ ਦੇ ਨਾਲ ਡਿਜੀਟਲ ਡਿਊਲ (ਫਰੰਟ ਅਤੇ ਰਿਅਰ) ਕੈਮਰਾ ਲੱਗਾ ਹੈ। ਇਸ ਵਿਚ 1400 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ ਜਿਸ ਦੇ ਨਾਲ ਊਰਜਾ ਬਚਤ ਮੋਡ ਇਸਤੇਮਾਲ ਕਰਨ ਦੀ ਸੁਵਿਧਾ ਵੀ ਦਿੱਤੀ ਗਈ ਹੈ।
ਇਸ ਫੋਨ 'ਚ ਆਟੋ ਕਾਲ ਰਿਕਾਰਡ, ਕਾਲ ਬਲੈਕਲਿਸਟ, ਮਲਟੀਪਲ ਲੈਂਗੁਏਜ ਸਪੋਰਟ, ਆਡੀਓ/ਵੀਡੀਓ ਪਲੇਅਰ ਅਤੇ ਚਾਰ ਐੱਲ.ਈ.ਡੀ. ਲਾਈਟ ਵਰਗੀਆਂ ਕਈ ਵਿਸ਼ੇਸ਼ਤਾਵਾਂ ਹਨ। ਇਸ ਫੋਨ 'ਚ 16ਜੀ.ਬੀ. ਦੀ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਡੀਟਲ ਡੀ30 ਡਿਊਲ ਸਿਮ ਅਤੇ ਡਿਊਲ ਸਟੈਂਬਾਈ, ਜੀ.ਪੀ.ਆਰ.ਐੱਸ., ਵਾਇਰਲੈੱਸ ਐੱਫ.ਐੱਮ., ਗੇਮਜ਼ ਆਦਿ ਵਰਗੇ ਵਾਧੂ ਫੀਚਰਸ ਨਾਲ ਲੈਸ ਹੈ। ਇਸ ਤੋਂ ਇਲਾਵਾ ਇਸ ਫੋਨ 'ਤੇ ਇਕ ਸਾਲ ਦੀ ਵਾਰੰਟੀ ਹੈ ਅਤੇ ਇਸ ਵਿਚ ਇਨ-ਬਿਲਟ ਐੱਸ.ਓ.ਐੱਸ. ਅਤੇ ਪੈਨਿਕ ਬਟਨ ਦੀ ਵੀ ਸੁਵਿਧਾ ਹੈ ਜਿਸ ਨਾਲ ਯੂਜ਼ਰ ਲੋੜ ਪੈਣ 'ਤੇ ਐਮਰਜੈਂਸੀ ਕਾਲ ਵੀ ਕਰ ਸਕਦੇ ਹਨ।
ਐਂਡ੍ਰਾਇਡ ਨੂਗਟ ਨਾਲ ਸੈਮਸੰਗ ਨੇ ਭਾਰਤ 'ਚ ਲਾਂਚ ਕੀਤਾ ਨਵਾਂ ਬਜਟ ਸਮਾਰਟਫੋਨ
NEXT STORY