ਜਲੰਧਰ- ਲੋਕ ਹਮੇਸ਼ਾ ਹੀ ਫੋਨ 'ਚ ਆਉਣ ਵਾਲੇ ਵਾਇਰਸ ਤੋਂ ਪ੍ਰੇਸ਼ਾਨ ਰਹਿੰਦੇ ਹਨ ਅਤੇ ਇਸ ਲਈ ਫੋਨ ਨੂੰ ਵਾਇਰਸ ਤੋਂ ਬਚਾਉਣ ਕਈ ਤਰ੍ਹਾਂ ਦੇ ਐਂਟੀਵਾਇਰਸ ਦੀ ਵਰਤੋਂ ਵੀ ਕਰਦੇ ਹਨ। ਪਰ ਫੋਨ ਨੂੰ ਵਾਇਰਸ ਤੋਂ ਬਚਾਉਣ ਲਈ ਤੁਹਾਨੂੰ ਖੁਦ ਵੀ ਥੋੜ੍ਹੀ ਸਾਵਧਾਨੀ ਵਰਤਨ ਦੀ ਲੋੜ ਹੈ। ਕਿਉਂਕਿ ਹੈਕਰਜ਼ ਦੀ ਨਜ਼ਰ ਹਮੇਸ਼ਾ ਤੁਹਾਡੀ ਛੋਟੀ ਜਿਹੀ ਲਾਪਰਵਾਹੀ 'ਤੇ ਹੁੰਦੀ ਹੈ ਜਿਸ ਲਈ ਉਹ ਵਾਇਰਸ ਬਣਾ ਕੇ ਤੁਹਾਡੇ ਫੋਨ 'ਚ ਅਟੈਕ ਕਰਦੇ ਹਨ ਅਤੇ ਤੁਹਾਡੀਆਂ ਨਿਜੀ ਜਾਣਕਾਰੀਆਂ ਹੈਕ ਕਰ ਲੈਂਦੇ ਹਨ। ਜੇਕਰ ਤੁਸੀਂ ਥੋੜ੍ਹੀ ਜਿਹੀ ਸਾਵਧਾਨੀ ਵਰਤੋਂ ਤਾਂ ਇਨ੍ਹਾਂ ਵਾਇਰਸ ਦੇ ਅਟੈਕ ਤੋਂ ਬਚਿਆ ਜਾ ਸਕਦਾ ਹੈ। ਅੱਗੇ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਤੁਸੀਂ ਆਪਣੇ ਫੋਨ ਨੂੰ ਵਾਇਰਸ ਤੋਂ ਬਚਾ ਸਕਦੇ ਹੋ।
1. ਕਿਸੇ ਅਣਜਾਣ ਡਿਵਾਈਸ ਨਾਲ ਨਾ ਕਰੋ ਸ਼ੇਅਰਿੰਗ-
ਜੇਕਰ ਤੁਸੀਂ ਆਪਣੇ ਫੋਨ 'ਚ ਕੁਝ ਡਾਟਾ ਆਦਿ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਕੋਸ਼ਿਸ਼ ਕਰੋ ਕਿ ਕਿਸੇ ਅਣਜਾਣ ਫੋਨ ਜਾਂ ਕੰਪਿਊਟਰ ਨਾਲ ਸ਼ੇਅਰਿੰਗ ਨਾ ਕਰੋ। ਹੋ ਸਕਦਾ ਹੈ ਕਿ ਸ਼ੇਅਰਿੰਗ ਨਾਲ ਉਸ ਡਿਵਾਈਸ 'ਚ ਪਹਿਲਾਂ ਤੋਂ ਮੌਜੂਦ ਵਾਇਰਸ ਵੀ ਤੁਹਾਡੇ ਫੋਨ 'ਚ ਆ ਜਾਵੇ। ਜੇਕਰ ਕਦੇ ਅਣਜਾਣ ਡਿਵਾਈਸ ਨਾਲ ਸ਼ੇਅਰਿੰਗ ਕਰਨੀ ਵੀ ਪਵੇ ਤਾਂ ਚੈੱਕ ਕਰ ਲਓ ਕਿ ਉਸ ਵਿਚ ਵਾਇਰਸ ਤਾਂ ਨਹੀਂ।
2. ਫੋਨ 'ਚੋਂ ਲੋਅ ਕੁਆਲਿਟੀ ਐਪਸ ਨੂੰ ਡਿਲੀਟ ਕਰੋ-
ਜੇਕਰ ਤੁਹਾਡੇ ਫੋਨ 'ਚ ਕੋਈ ਲੋਅ ਕੁਆਲਿਟੀ ਐਪਸ ਹਨ ਤਾਂ ਉਸ ਨੂੰ ਫੋਨ 'ਚੋਂ ਡਿਲੀਟ ਕਰ ਦਿਓ ਕਿਉਂਕਿ ਲੋਅ ਕੁਆਲਿਟੀ 'ਚ ਹਮੇਸ਼ਾ ਵਾਇਰਸ ਦਾ ਖਤਰਾ ਹੁੰਦਾ ਹੈ। ਜਦੋਂਕਿ ਹਾਈ ਕੁਆਲਿਟੀ ਐਪਸ ਜਿਵੇਂ, ਫੇਸਬੁੱਕ, ਜੀ-ਮੇਲ ਅਤੇ ਟਵਿਟਰ ਆਦਿ 'ਚ ਵਾਇਰਸ ਦੀ ਸਮੱਸਿਆ ਘੱਟ ਹੀ ਹੁੰਦੀ ਹੈ। ਇਸ ਲਈ ਫੋਨ 'ਚ ਹਮੇਸ਼ਾ ਹਾਈ ਕੁਆਲਿਟੀ ਐਪਸ ਦੀ ਵਰਤੋਂ ਕਰੋ।
3. ਐਂਟੀਵਾਇਰਸ ਡਾਊਨਲੋਡ ਕਰੋ
ਫੋਨ ਨੂੰ ਵਾਇਰਸ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਫੋਨ 'ਚ ਇਕ ਚੰਗੇ ਐਂਟੀਵਾਇਰਸ ਨੂੰ ਡਾਊਨਲੋਡ ਕਰੋ। ਗੂਗਲ ਪਲੇਅ ਸਟੋਰ 'ਚ ਬਹੁਤ ਸਾਰੇ ਐਂਟੀਵਾਇਰਸ ਮੌਜੂਦ ਹਨ ਜਿਨ੍ਹਾਂ ਨੂੰ ਫ੍ਰੀ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਇਨ੍ਹਾਂ ਦੀ ਮਦਦ ਨਾਲ ਤੁਸੀਂ ਫੋਨ 'ਚ ਮੌਜੂਦ ਵਾਇਰਸ ਨੂੰ ਹਟਾ ਸਕਦੇ ਹੋ।
4. ਗੂਗਲ ਪਲੇਅ ਸਟੋਰ 'ਚੋਂ ਹੀ ਐਪ ਡਾਊਨਲੋਡ ਕਰੋ
ਹਮੇਸ਼ਾ ਐਪ ਡਾਊਨਲੋਡ ਕਰਨ ਲਈ ਤੁਸੀਂ ਕਿਸੇ ਅਜਿਹੀ ਵੈੱਬਸਾਈਟ ਜਾਂ ਲਿੰਕ ਦਾ ਸਹਾਰਾ ਲੈ ਲੈਂਦੇ ਹੋ ਜਿਸ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਹੈ। ਅਜਿਹੇ 'ਚ ਹੋ ਸਕਦਾ ਹੈ ਕਿ ਤੁਸੀਂ ਗਲਤੀ ਨਾਲ ਹੀ ਸਹੀ ਫੋਨ 'ਚ ਖੁਦ ਹੀ ਵਾਇਰਸ ਨੂੰ ਸੱਦਾ ਦੇ ਦਿੰਦੇ ਹੋ। ਇਸ ਲਈ ਜ਼ਰੂਰੀ ਹੈ ਕਿ ਕਿਸੇ ਵੀ ਐਪ ਨੂੰ ਡਾਊਨਲੋਡ ਕਰਨ ਲਈ ਸਿਰਫ ਪਲੇਅ ਸਟੋਰ ਦੀ ਹੀ ਵਰਤੋਂ ਕਰੋ।
5. ਇੰਸਟਾਲ ਕਰਦੇ ਸਮੇਂ ਪਰਮਿਸ਼ਨ ਜ਼ਰੂਰ ਪੜ੍ਹੋ
ਆਪਣੇ ਫੋਨ 'ਚ ਐਪ ਡਾਊਨਲੋਡ ਕਰਕੇ ਜਦੋਂ ਤੁਸੀਂ ਉਸ ਨੂੰ ਇੰਸਟਾਲ ਕਰਦੇ ਹੋ ਤਾਂ ਇਕ ਪਰਮਿਸ਼ਨ ਵਿੰਡੋ ਓਪਨ ਹੁੰਦੀ ਹੈ ਅਤੇ ਤੁਸੀਂ ਉਸ ਤੋਂ ਬਿਨਾਂ ਹੀ ਓ.ਕੇ. 'ਤੇ ਕਲਿੱਕ ਕਰਕੇ ਅੱਗੇ ਵਧ ਜਾਂਦੇ ਹੋ। ਹੋ ਸਕਦਾ ਹੈ ਕਿ ਇਸ ਪਰਮਿਸ਼ਨ ਨੂੰ ਓ.ਕੇ. ਕਰਦੇ ਹੀ ਤੁਹਾਡੇ ਸਮਾਰਟਫੋਨ ਨੂੰ ਵਾਇਰਸ ਆ ਜਾਵੇ। ਇਸ ਲਈ ਪਰਮਿਸ਼ਨ ਨੂੰ ਧਿਆਨ ਨਾਲ ਪੜ੍ਹਨ ਤੋਂ ਬਾਅਦ ਹੀ ਓ.ਕੇ. ਬਟਨ 'ਤੇ ਕਲਿੱਕ ਕਰੋ।
ਸੈਮਸੰਗ ਨੇ ਲਾਂਚ ਕੀਤਾ ਨਵਾਂ ਗਿਅਰ ਵੀ. ਆਰ ਹੈੱਡਸੈੱਟ
NEXT STORY