ਜਲੰਧਰ- ਸੈਮਸੰਗ ਨੇ ਮੰਗਲਵਾਰ ਨੂੰ ਆਪਣੇ ਅਨਪੈਕਡ ਈਵੇਂਟ 'ਚ ਨਵੇਂ ਗਲੈਕਸੀ ਨੋਟ 7 ਨੂੰ ਲਾਂਚ ਕੀਤਾ ਉੱਥੇ ਹੀ ਸੈਮਸੰਗ ਨੇ ਨਵਾਂ ਗਿਅਰ ਵੀਆਰ ਹੈੱਡਸੈੱਟ ਵੀ ਲਾਂਚ ਕੀਤਾ। ਨਵੇਂ ਵਰਚੁਅਲ ਰਿਆਲਿਟੀ ਹੈੱਡਸੈੱਟ 'ਚ ਇਕ ਅਲਗ ਹੋਮ ਬਟਨ ਦੇਤਾ ਗਿਆ ਹੈ ਅਤੇ ਇਹ 101 ਡਿਗਰੀ ਵਿਯੂ ਫੀਲਡ ਤੱਕ ਦਿੱਤਾ ਗਿਆ ਹੈ। ਨਵੇਂ ਸੈਮਸੰਗ ਗਿਅਰ ਵੀ. ਆਰ ਹੈੱਡਸੈੱਟ ਦੀ ਕੀਮਤ 100 ਡਾਲਰ ( ਕਰੀਬ 6,600 ਰੁਪਏ) ਹੈ। ਗਲੈਕਸੀ ਨੋਟ 7 ਦੇ ਨਾਲ ਹੀ ਇਹ ਗਿਅਰ ਵੀ. ਆਰ ਹੈੱਡਸੈੱਟ ਵੀ 19 ਅਗਸਤ ਤੋਂ ਖਰੀਦਣ ਲਈ ਉਪਲੱਬਧ ਹੋਵੇਗਾ।
ਗਲੈਕਸੀ ਨੋਟ7, ਗਲੈਕਸੀ ਐੱਸ7, ਗਲੈਕਸੀ ਐੱਸ 7 ਐੱਜ਼ , ਗਲੈਕਸੀ ਨੋਟ 5, ਗਲੈਕਸੀ ਐੱਸ6, ਗਲੈਕਸੀ ਐੱਸ6 ਐੱਜ਼ ਅਤੇ ਗਲੈਕਸੀ ਐਸ 6ਐੱਜ+ ਨਾਲ ਕੁਨੈੱਕਟ ਕਰਨ ਲਈ ਨਵੇਂ ਗਿਅਰ ਵੀ. ਆਰ 'ਚ ਇੱਕ ਯੂ. ਐੱਸ. ਬੀ ਟਾਈਪ-ਸੀ ਅਤੇ ਇਕ ਮਾਇਕ੍ਰੋ ਯੂ. ਐੱਸ. ਬੀ ਪੋਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਐਕਸਲੇਰੋਮੀਟਰ, ਜਾਇਰੋਮੀਟਰ ਅਤੇ ਪ੍ਰਾਕਸਿਮਿਟੀ ਸੈਂਸਰ ਵੀ ਹੈ। ਇਸ ਡਿਵਾਇਸ ਦਾ ਭਾਰ 345 ਗਰਾਮ ਅਤੇ ਡਾਇਮੇਂਸ਼ਨ 207.8x122.5x98.6 ਐੱਮ. ਐੱਮ ਹੈ। ਇਹ ਗਿਅਰ ਵੀ. ਆਰ ਹੈੱਡਸੈੱਟ ਬਲੂ ਬਲੈਕ ਕਲਰ ਵੇਰਿਅੰਟ 'ਚ ਮਿਲੇਗਾ।
ਗਲੈਕਸੀ ਨੋਟ 7 'ਚ ਮਿਲਣਗੇ ਇਹ 7 ਸ਼ਾਨਦਾਰ ਫੀਚਰ
NEXT STORY