ਜਲੰਧਰ— ਅੱਜ ਤਕ ਬਿਜਲੀ ਬਣਾਉਣ ਦੇ ਬਹੁਤ ਸਾਰੇ ਤਰੀਕੇ ਖੋਜੇ ਗਏ ਹਨ ਜੋ ਅਸਥਾਈ ਰੂਪ ਨਾਲ ਬਿਜਲੀ ਦੀ ਲੋੜ ਨੂੰ ਪੂਰਾ ਕਰਦੇ ਹਨ ਪਰ ਹੁਣ ਖੋਜਕਾਰਾਂ ਦੀ ਇਕ ਟੀਮ ਨੇ ਨਵਾਂ ਪਾਵਰ ਪੇਪਰ ਬਣਾਇਆ ਹੈ ਜੋ ਬਿਜਲੀ ਨੂੰ ਸਟੋਰ ਕਰਕੇ ਲੋੜ ਨੂੰ ਪੂਰਾ ਕਰਦਾ ਹੈ।
ਇਸ ਪਾਵਰ ਪੇਪਰ ਨੂੰ ਸਵੀਡਨ ਦੀ ਲਿੰਕੋਪਿੰਗ ਯੂਨੀਵਰਸਿਟੀ ਦੇ ਖੋਜੀਆਂ ਨੇ ਡਿਵੈਲਪ ਕੀਤਾ ਹੈ। ਇਸ ਨੂੰ nanocellulose ਅਤੇ conductive polymer ਦੀ ਮਦਦ ਨਾਲ ਬਣਾਇਆ ਗਿਆ ਹੈ। ਇਸ ਵਿਚ ਖਾਸ ਗੱਲ ਇਹ ਹੈ ਕਿ ਇਸ ਦਾ ਭਾਰ ਘੱਟ ਹੈ ਅਤੇ ਇਸ ਵਿਚ ਖਤਰਨਾਕ ਕੈਮੀਕਲ ਸ਼ਾਮਿਲ ਨਹੀਂ ਕੀਤੇ ਗਏ ਹਨ ਜਿਸ ਨਾਲ ਇਹ ਖਤਰੇ ਨੂੰ ਘੱਟ ਕਰਦਾ ਹੈ ਅਤੇ ਇਸ ਨੂੰ ਪਾਣੀ ਤੋਂ ਬਚਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹ ਵਾਟਰਪਰੂਫ ਵੀ ਹੈ।
ਇਸ ਨੂੰ ਦੇਖਣ 'ਤੇ ਅਜਿਹਾ ਲਗਦਾ ਹੈ ਕਿ ਇਹ ਪਲਾਸਟਿਕ ਮਟੀਰੀਅਲ ਦਾ ਬਣਿਆ ਹੈ। ਇਹ ਪੇਪਰ 15cm ਦਾ ਹੈ ਜੋ 16 ਪਾਵਰ ਨੂੰ ਸਟੋਰ ਕਰਕੇ ਸੁਪਰਕਪੈਸਟਰ ਦਾ ਮੁਕਾਬਲਾ ਕਰਦਾ ਹੈ। ਇਸ ਨੂੰ ਘੱਟ ਸਮੇਂ 'ਚ ਕਈ 100 ਵਾਰ ਚਾਰਜ ਕੀਤਾ ਜਾ ਸਕਦਾ ਹੈ। ਇਸ ਦੇ cellulose-polymer ਮਟੀਰੀਅਲ ਨੇ ions ਅਤੇ electrons ਨੂੰ ਸਟੋਰ ਕਰਕੇ ਐਨਰਜੀ ਸਟੋਰੇਜ਼ 'ਚ ਸੁਧਾਰ ਕਰਨ ਦੀ ਨਵੀਂ ਦਿਸ਼ਾ ਦਿਖਾਈ ਹੈ।
ਮੂਵੀ ਫਿਲਮ ਨੂੰ ਡਿਵੈਲਪ ਕਰਨ ਲਈ ਬਣਾਈ ਗਈ ਕੰਪੈਕਟ ਮਸ਼ੀਨ
NEXT STORY