ਜਲੰਧਰ- ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਪਲੇਟਫਾਰਮ ਲਈ ਉਪਲੱਬਧ ਮਿਊਜ਼ਿਕ ਐਪਲੀਕੇਸ਼ਨ Spotify ਨੇ ਫੇਸਬੁੱਕ ਮੈਸੇਂਜਰ ਲਈ ਗਰੁੱਪ ਪਲੇਲਿਸਟ ਦੀ ਸੁਵਿਧਾ ਪੇਸ਼ ਕੀਤੀ ਹੈ। ਇਸ ਨਵੀਂ ਸਰਵਿਸ 'ਚ ਯੂਜ਼ਰਜ਼ 'ਚ ਨਵੀਂ ਪਲੇਲਿਸਟ ਬਣਾਉਣ ਦਾ ਅਨੁਭਵ ਲਿਆਉਣ ਦੇ ਨਾਲ ਹੀ ਉਸ ਪਲੇਲਿਸਟ ਨੂੰ ਮੈਸੇਂਜਰ 'ਤੇ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰ ਸਕਦੇ ਹਨ। ਮੈਸੇਂਜਰ ਲਈ ਗਰੁੱਪ ਪਲੇਲਿਸਟ ਦੇ ਨਾਲ ਯੂਜ਼ਰਜ਼ ਦੋਸਤਾਂ ਦੇ ਨਾਲ ਨਵੀਂ Spotify ਪਲੇਲਿਸਟ ਬਣਾ ਸਕਦੇ ਹਨ ਅਤੇ ਤੁਰੰਤ ਉਨ੍ਹਾਂ ਦੇ ਪਰਫੈੱਕਟ ਮਿਕਸ ਨੂੰ ਬਣਾਉਣ ਲਈ ਸਹਿਯੋਗ ਕਰਨਾ ਸ਼ੁਰੂ ਕਰ ਸਕਦੇ ਹਨ। ਖਾਸ ਗੱਲ ਹੈ ਕਿ ਯੂਜ਼ਰਜ਼ ਕਿਸੇ ਪਾਰਟੀ, ਰੋਡ ਟ੍ਰਿਪ ਅਤੇ ਸਾਧਾਰਣ ਗਰੁੱਪ ਕਲੈਕਸ਼ਨ ਲਈ ਮਿਊਜ਼ਿਕ ਕਲੈਕਸ਼ਨ ਕਰਕੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨੀ ਨਾਲ ਉਸ ਨੂੰ ਸ਼ੇਅਰ ਕਰ ਸਕਦੇ ਹਨ।
ਫੇਸਬੁੱਕ ਮੈਸੇਂਜਰ 'ਤੇ ਗਰੁੱਪ ਪਲੇਲਿਸਟ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਐਂਡਰਾਇਡ ਆਈ.ਓ.ਐੱਸ. ਡਿਵਾਈਸ 'ਚ ਫੇਸਬੁੱਕ ਮੈਸੇਂਜਰ ਓਪਨ ਕਰਨਾ ਹੈ। ਇਸ ਤੋਂ ਬਾਅਦ ਉਸ ਕਨਵਰਸੇਸ਼ਨ ਅਤੇ ਗਰੁੱਪ ਨੂੰ ਸਿਲੈਕਟ ਕਰੋ ਜਿਤੇ ਤੁਸੀਂ ਪਲੇਲਿਸਟ ਕ੍ਰਿਏਟ ਕਰਨਾ ਚਾਹੁੰਦੇ ਹੋ। ਮੈਸੇਂਜਰ 'ਚ ਸੱਜੇ ਪਾਸੇ ਦਿੱਤੇ ਗਏ ਪਲੱਸ ਦੇ ਸਾਈਨ 'ਤੇ ਕਲਿੱਕ ਕਰੋ ਜਿਸ ਤੋਂ ਬਾਅਦ Spotify ਓਪਨ ਹੋਵੇਗਾ, ਜਿਥੇ ਤੁਹਾਨੂੰ ਕ੍ਰਿਏਟ ਪਲੇਲਿਸਟ ਦਾ ਆਪਸ਼ਨ ਮਿਲੇਗਾ। Spotify 'ਚ ਕ੍ਰਿਏਟ ਪਲੇਲਿਸਟ ਲਈ ਉਥੇ ਕੋਈ ਨਾਂ ਦਿਓ ਅਤੇ ਓ.ਕੇ. ਦਾ ਬਟਨ ਕਲਿੱਕ ਕਰ ਦਿਓ। ਇਸ ਤੋਂ ਬਾਅਦ ਤੁਸੀਂ ਕਿਸੇ ਵੀ ਦੋਸਤ ਜਾਂ ਗਰੁੱਪ 'ਚ ਸੈਂਡ ਕਰ ਸਕਦੇ ਹੋ। ਫਿਰ ਨਵੇਂ ਗਾਣੇ ਲਈ ਐਡ ਸੌਂਗ 'ਤੇ ਕਲਿੱਕ ਕਰੋ। ਫਿਰ ਤੁਹਾਨੂੰ ਗਾਣੇ ਸਿਲੈਕਟ ਕਰਨ ਦਾ ਆਪਸ਼ਨ ਮਿਲੇਗਾ, ਜਿਥੇ ਤੁਸੀਂ ਗਾਣੇ ਦੇ ਟਾਈਟਲ ਤੋਂ ਵੀ ਉਸ ਨੂੰ ਸਰਚ ਕਰ ਸਕਦੇ ਹੋ। ਇਸ ਤੋਂ ਬਾਅਦ ਓ.ਕੇ. 'ਤੇ ਕਲਿੱਕ ਕਰੋ। ਇਸ ਪ੍ਰਕਿਰਿਆ ਨੂੰ ਉਦੋਂ ਤੱਕ ਕਰੋ ਜਦੋਂ ਤੱਕ ਕਿ ਤੁਹਾਡਾ ਦੋਸਤ ਪਲੇਲਿਸਟ ਤੋਂ ਸਤੁੰਸ਼ਟ ਨਾ ਹੋ ਜਾਵੇ। Spotify ਐਪਲੀਕੇਸ਼ਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਤੁਸੀਂ ਆਪਣੇ ਮੂਡ ਅਨੁਸਾਰ ਪਹਿਲਾਂ ਤੋਂ ਤਿਆਰ ਪਲੇਲਿਸਟ ਡਾਊਨਲੋਡ ਕਰ ਸਕਦੇ ਹੋ। ਇਹ ਐਪਲੀਕੇਸ਼ਨ ਤੁਹਾਡੇ ਨਿਜੀ ਸੁਝਾਅ ਦੇ ਆਧਾਰ 'ਤੇ ਖੁਦ ਹੀ ਪਲੇਲਿਸਟ ਬਣਾ ਦਿੰਦੀ ਹੈ ਜਿਸ ਨਾਲ ਤੁਹਾਡਾ ਕੰਮ ਕਾਫੀ ਆਸਾਨ ਹੋ ਜਾਂਦਾ ਹੈ। ਜਿਵੇਂ- ਤੁਸੀਂ ਵਰਕ ਡੇਅ, ਅਲਰੀ ਮਾਨਰਿੰਗ, ਲੇਟ ਇਵਨਿੰਗ ਵਰਗੇ ਆਪਸ਼ਨ ਦੇ ਆਧਾਰ 'ਤੇ ਗਾਣਿਆਂ ਦੀ ਲਿਸਟ ਆਟੋਮੈਟਿਕ ਬਣਾ ਸਕਦੇ ਹੋ।
ਪਾਸਵਰਡ ਬਣਾਉਦੇ ਸਮੇਂ ਧਿਆਨ 'ਚ ਰੱਖੋ ਇਹ ਗੱਲਾਂ
NEXT STORY