ਗੈਜੇਟ ਡੈਸਕ- ਫੇਕ ਨਿਊਜ਼ ਤੇ ਅਫਵਾਹਾਂ 'ਤੇ ਲਗਾਮ ਕਸਨ ਲਈ ਫੇਸਬੁੱਕ ਨੇ ਬ੍ਰਿਟੇਨ 'ਚ ਇੰਡੀਪੈਂਡੇਂਟ ਚੈਰਿਟੀ ਫੁੱਲ ਫੈਕਟ ਦੇ ਨਾਲ ਪਾਰਟਨਰਸ਼ਿੱਪ ਕੀਤੀ ਹੈ। ਇਸ ਪਾਰਟਨਰਸ਼ਿੱਪ ਤੋਂ ਬਾਅਦ ਸੋਸ਼ਲ ਨੈੱਟਵਰਕ ਫੇਕ ਨਿਊਜ਼ ਤੇ ਪੋਸਟਸ ਦੇ ਖਿਲਾਫ ਫੈਕਟ-ਚੈਕਿੰਗ ਆਪਰੇਸ਼ਨ ਲਾਂਚ ਕਰੇਗਾ ਤੇ ਫੇਸਬੁੱਕ ਸੋਸ਼ਲ ਨੈੱਟਵਰਕ 'ਤੇ ਆਉਣ ਵਾਲੇ ਕੰਟੈਂਟ ਦੀ ਪੂਰੀ ਐਕਿਊਰੇਸੀ ਫੈਕਟ-ਚੈੱਕ ਤੇ ਰਿਵਿਊ ਕਰੇਗਾ। ਫੈਕਟ-ਚੈਕਰਸ ਦੀ ਟੀਮ ਫੇਸਬੁੱਕ 'ਤੇ ਵਾਇਰਲ ਹੋਣ ਵਾਲੀਆਂ ਤਸਵੀਰਾਂ, ਵਿਡੀਓਜ਼ ਤੇ ਫੈਕਟਸ ਦੀ ਜਾਂਚ ਕਰੇਗੀ ਤੇ ਸੁਨਿਸਚਿਤ ਕਰੇਗੀ ਕਿ ਉਨ੍ਹਾਂ 'ਚੋਂ ਕੁਝ ਵੀ ਝੂੱਠ ਜਾਂ ਅਫਵਾਹਾਂ ਨਾ ਹੋਣ।
ਫੈਕਟ-ਚੈਕਿੰਗ ਆਪਰੇਸ਼ਨ
ਇਸ 'ਚ ਅਜਿਹੇ ਯੂਜ਼ਰਸ ਨੂੰ ਵੀ ਜਾਣਕਾਰੀ ਦਿੱਤੀ ਜਾਵੇਗੀ ਕਿ ਉਨ੍ਹਾਂ ਦੀ ਪੋਸਟ ਫੈਕਟ-ਚੈਕ 'ਚ ਝੂੱਠ ਤੇ ਅਫਵਾਹ ਸਾਬਤ ਹੋਈ ਹੈ। ਹਾਲਾਂਕਿ ਫੇਸਬੁੱਕ ਯੂਜ਼ਰਸ ਨੂੰ ਇਸ ਕੰਟੈਂਟ ਨੂੰ ਸ਼ੇਅਰ ਕਰਨ ਜਾਂ ਪੜ੍ਹਣ ਤੋਂ ਰੋਕਣ ਦੇ ਸਿਸਟਮ 'ਤੇ ਕੰਮ ਨਹੀਂ ਕਰ ਰਿਹਾ ਹੈ। ਰਿਪੋਰਟ ਦੇ ਮੁਤਾਬਕ, ਫੁੱਲ ਫੈਕਟ ਫਿਲਹਾਲ ਫੇਸਬੁੱਕ ਦਾ ਸੋਲਾਂ-ਫੈਕਟ ਚੈਕਿੰਗ ਪਾਰਟਨਰ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਇਲਾਵਾ ਫੇਸਬੁੱਕ ਦਾ ਨਿਊਜਫੀਡ ਅਲਗੋਰਿਦਮ ਵੀ ਫਾਲਸ ਕੰਟੈਂਟ ਦੀ ਰੀਚ ਘੱਟ ਕਰ ਇਸ ਨੂੰ ਫੈਲਣ ਤੋਂ ਰੋਕਦਾ ਹੈ। ਫੈਕਟ ਚੈਕਿੰਗ ਸਮਾਂ ਲੈਣ ਵਾਲਾ ਕੰਮ ਹੈ ਤੇ ਇਸ ਦੇ ਲਈ ਲੱਗਣ ਵਾਲੀ ਟੀਮ ਫਿਲਹਾਲ ਆਪਣੇ ਪੱਧਰ 'ਤੇ ਇਸ ਦੀ ਜਾਂਚ ਕਰੇਗੀ। ਅਜਿਹੇ 'ਚ ਵੇਖਣਾ ਹੋਵੇਗਾ ਕਿ ਕੰਪਨੀ ਦੇ ਇਸ ਕਦਮ ਤੋਂ ਬਾਅਦ ਉਹ ਫੇਕ ਨਿਊਜ਼ ਨੂੰ ਰੋਕਣ 'ਚ ਕਿੰਨੀ ਸਫਲਤਾ ਹਾਸਲ ਕਰਦੀ ਹੈ।
ਇਹ ਕੰਪਨੀ 289 ਰੁਪਏ 'ਚ ਦੇ ਰਹੀਂ ਹੈ ਅਨਲਿਮਟਿਡ ਕਾਲਿੰਗ ਤੇ 1GB ਡਾਟਾ
NEXT STORY