ਗੈਜੇਟ ਡੈਸਕ– ਹੁਣ ਉਹ ਦਿਨ ਦੂਰ ਨਹੀਂ ਜਦੋਂ ਸਮਾਟਵਾਚ ਅਤੇ ਫਿੱਟਨੈੱਸ ਬੈਂਡ ਦੀ ਤਰ੍ਹਾਂ ਤੁਸੀਂ ਸਮਾਰਟਫੋਨ ਵੀ ਆਪਣੇ ਗੁੱਟ ’ਤੇ ਪਹਿਨ ਕੇ ਘੁੰਮ ਸਕੋਗੇ। ਇਸ ਦੀ ਸ਼ੁਰੂਆਤ ਚੀਨ ਦੀ ਟੈੱਕ ਬ੍ਰਾਂਡ ਨੂਬੀਆ ਨੇ ਆਪਣੇ Nubia Alpha ਵਿਅਰੇਬਲ ਸਮਾਰਟਫੋਨ ਦੇ ਲਾਂਚ ਦੇ ਨਾਲ ਕਰ ਦਿੱਤੀ ਹੈ। ਸਭ ਤੋਂ ਪਹਿਲਾਂ ਸਪੇਨ ਦੇ ਬਾਰਸੀਲੋਨਾ ’ਚ ਹੋਏ MWC 2019 ’ਚ ਦਿਸੇ ਇਸ ਸਮਾਰਟਫੋਨ ਨੂੰ ਹੁਣ ਚੀਨ ’ਚ ਲਾਂਚ ਕਰ ਦਿੱਤਾ ਗਿਆ ਹੈ। ਨੂਬੀਆ ਦੇ ਇਸ ਫੋਨ ਦੀ ਸਭ ਤੋਂ ਖਾਸ ਗੱਲ ਹੈ ਕਿ ਇਸ ਨੂੰ ਮੋੜ ਕੇ ਤੁਸੀਂ ਆਪਣੇ ਗੁੱਟ ’ਤੇ ਘੜੀ ਦੀ ਤਰ੍ਹਾਂ ਪਾ ਸਕਦੇ ਹੋ। ਫੋਨ ਆਸਾਨੀ ਨਾਲ ਫੋਲਡ ਹੋ ਕੇ ਗੁੱਟ ’ਤੇ ਫਿੱਟ ਹੋ ਜਾਵੇ, ਇਸ ਲਈ ਇਸ ਵਿਚ ਫਲੈਕਸੀਬਲ ਸਕਰੀਨ ਲੱਗੀ ਹੈ।

ਫੀਚਰਜ਼
4-ਇੰਚ ਸਕਰੀਨ ਵਾਲਾ ਇਹ ਵਿਅਰੇਬਲ ਸਮਾਰਟਫੋਨ ਕੁਆਲਕਾਮ ਦੇ ਸਨੈਪਡ੍ਰੈਗਨ ਵਿਅਰ 2100 ਚਿੱਪਸੈੱਟ ’ਤੇ ਕੰਮ ਕਰਦਾ ਹੈ। ਫੋਨ ’ਚ ਤੁਹਾਨੂੰ 1 ਜੀ.ਬੀ. ਰੈਮ ਅਤੇ 8 ਜੀ.ਬੀ. ਦੀ ਇੰਟਰਨਲ ਸਟੋਰੇਜ ਮਿਲਦੀ ਹੈ। ਫੋਨ ’ਚ ਸਿਰਫ 500mAh ਦੀ ਬੈਟਰੀ ਹੈ ਜੋ ਇਸ ਫੋਨ ਲਈ ਕਾਫੀ ਹੈ। ਕੰਪਨੀ ਦਾ ਦਾਅਵਾ ਹੈ ਕਿ ਫੋਨ ਦੀ ਬੈਟਰੀ ਫੁੱਲ ਚਾਰਜ ਹੋਣ ’ਤੇ ਇਕ ਤੋਂ ਦੋ ਦਿਨ ਦਾ ਬੈਕਅਪ ਆਰਾਮ ਨਾਲ ਮਿਲ ਜਾਂਦਾ ਹੈ। ਫੋਨ ਦੇ ਆਪਰੇਟਿੰਗ ਸਿਸਟਮ ਨੂੰ ਨੂਬੀਆ ਨੇ ਖਾਸਤੌਰ ’ਤੇ ਇਸੇ ਵਿਅਰੇਬਲ ਫੋਨ ਲਈਤਿਆਰ ਕੀਤਾ ਹੈ ਅਤੇ ਇਹ ਆਮ ਸਮਾਰਟਫੋਨ ਓ.ਐੱਸ. ਤੋਂ ਥੋੜ੍ਹਾ ਅਲੱਗ ਫੀਲ ਦਿੰਦਾ ਹੈ।

ਵਿਅਰੇਬਲ ਫੋਨ ਬਲੂਟੁੱਥ, ਵਾਈ-ਫਾਈ 4G eSIM ਸਪੋਰਟ ਦੇ ਨਾਲ ਆਉਂਦਾ ਹੈ। ਆਸਾਨ ਭਾਸ਼ਾ ’ਚ ਕਹੀਏ ਤਾਂ ਤੁਸੀਂ ਇਸ ਫੋਨ ਨਾਲ ਕਿਸੇ ਵੀ ਸਮਾਰਟਫੋਨ ਦੀ ਤਰ੍ਹਾਂ ਹੀ ਟੈਕਸਟ ਮੈਸੇਜ, ਕਾਲ ਅਤੇ ਇੰਟਰਨੈੱਟ ਬ੍ਰਾਊਜ਼ ਕਰ ਸਕਦੇ ਹੋ। ਫੋਟੋਗ੍ਰਾਫੀ ਲਈ ਨੂਬੀਆ ਅਲਫ਼ਾ ’ਚ 5 ਮੈਗਾਪਿਕਸਲ ਦਾ ਕੈਮਰਾ ਮੌਜੂਦਾ ਹੈ ਜਿਸ ਨਾਲ ਤੁਸੀਂ ਸੈਲਫੀ ਲੈਣ ਤੋਂ ਇਲਾਵਾ ਵੀਡੀਓ ਵੀ ਸ਼ੂਟ ਕਰ ਸਕਦੇ ਹੋ। ਫਿੱਟਨੈੱਸ ਹੈਲਥ ਟ੍ਰੈਕਰ ਦੇ ਨਾਲ ਆਉਣ ਵਾਲੇ ਇਸ ਫੋਨ ’ਚ ਏਅਰ ਕੰਟਰੋਲ ਫੀਚਰ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਤੁਸੀਂ ਸਿਰਫ ਹੈਂਡ ਜੈਸਚਰ ਨਾਲ ਹੀ ਫੋਨ ਦੇ ਮੈਨਿਊ ਨੂੰ ਸਕਰੋਲ ਕਰ ਸਕਦੇ ਹੋ।

ਕੀਮਤ
ਨੂਬੀਆ ਅਲਫ਼ਾ ਨੂੰ ਇਕ ਖਾਸ ਲਾਂਚ ਈਵੈਂਟ ’ਚ ਚੀਨ ’ਚ ਉਤਾਰਿਆ ਗਿਆ ਹੈ ਅਤੇ ਇਸ ਦੀ ਸ਼ੁਰੂਆਤੀ ਕੀਮਤ 3,499 ਯੁਆਨ (ਕਰੀਬ 36000 ਰੁਪਏ) ਰੱਖੀ ਗਈ ਹੈ। ਇਸ ਸਮਾਰਟਫੋਨ ਦੀ ਪਹਿਲੀ ਸੇਲ 10 ਅਪ੍ਰੈਲ ਨੂੰ ਹੋਵੇਗੀ। ਦੱਸ ਦੇਈਏ ਕਿ ਈ-ਸਿਮ ਵਾਲਾ ਫੋਨ ਦਾ ਬਲੈਕ ਵੇਰੀਐਂਟ ਜਿਥੇ 3,499 ਯੁਆਨ (ਕਰੀਬ 36000 ਰੁਪਏ) ਦਾ ਹੈ, ਉਥੇ ਹੀ ਇਸ ਦਾ ਇਕ 18 ਕੈਰਟ ਗੋਲਡ ਪਲੇਟਿਡ ਐਡੀਸ਼ਨ ਵੀ ਈ-ਸਿਮ ਪਾਵਰਡ ਹੈ, ਜਿਸ ਦੀ ਕੀਮਤ 4,499 ਯੁਆਨ (ਕਰੀਬ 46,500 ਰੁਪਏ) ਹੈ। ਦੱਸ ਦੇਈਏ ਕਿ ਇਸ ਫੋਨ ਦਾ ਇਕ ਬਲੂਟੁੱਥ ਓਨਲੀ ਵਰਜਨ ਵੀ ਹੈ, ਜਿਸ ਨੂੰ ਕੰਪਨ ਨੇ ਅਜੇ ਚੀਨ ’ਚ ਰਿਲੀਜ਼ ਨਹੀਂ ਕੀਤਾ।

ਹੁਣ Whatsapp ਤੋਂ ਵੀ ਕਰ ਸਕੋਗੇ ਪੇਮੈਂਟ, RBI ਜਲਦ ਦੇ ਸਕਦੈ ਹਰੀ ਝੰਡੀ
NEXT STORY