ਜਲੰਧਰ— ਫੋਰਸ ਮੋਟਰਸ ਦੀ ਦਮਦਾਰ ਆਫ-ਰੋਡਰ SUV ਗੋਰਖਾ ਇਕ ਮਜਬੂਤ, ਭਰੋਸੇਮੰਦ ਅਤੇ ਚੰਗੀ ਪਰਫਾਰਮੇਨਸ ਦੇਣ ਵਾਲੀ ਆਫ-ਰੋਡਰ ਐੱਸ. ਊ. ਵੀ ਮੰਨਿਆ ਜਾਂਦਾ ਹੈ। ਪਰ ਹੁਣ ਜਲਦ ਹੀ ਇਹ ਆਫ ਰੋਡ ਐੱਸ. ਯੂ. ਵੀ ਮੇਟਰੋ ਸਿਟੀ 'ਚ ਵੀ ਵਿਕਰੀ ਲਈ ਉਪਲੱਬਧ ਹੋਵੇਗੀ। ਕੰਪਨੀ ਇਸ ਦੇ ਇੰਜਣ 'ਚ ਬਦਲਾਵ ਕਰਨ ਜਾ ਰਹੀ ਹੈ। ਜਲਦ ਹੀ ਬੀ. ਐੱਸ-4 Emission standards 'ਤੇ ਖਰਾ ਉੱਤਰਨ ਵਾਲਾ 2.2 ਲਿਟਰ ਦਾ ਡੀਜਲ ਇੰਜਣ ਲਗਾਇਆ ਜਾਵੇਗਾ। ਫੋਰਸ ਗੋਰਖਾ ਦਾ ਨਵਾਂ ਇੰਜਣ ਫੋਰਸ ਵਨ ਐੱਸ. ਊ. ਵੀ ਤੋਂ ਲਿਆ ਗਿਆ ਹੈ ਜੋ ਕਿ ਘੱਟ ਵਿਕਰੀ ਦੇ ਚੱਲਦੇ ਕੰਪਨੀ ਨੇ ਇਸ ਨੂੰ ਬੰਦ ਕਰ ਚੁੱਕੀ ਹੈ। ਮੌਜੂਦਾ ਗੋਰਖਾ 'ਚ 2.6 ਲਿਟਰ ਦਾ 4-ਸਿਲੈਂਡਰ ਇੰਜਣ ਲਗਾ ਹੈ ਅਤੇ ਇਹ ਵੀ ਮਰਸਡੀਜ਼ ਦੇ ਓ.ਐੱਮ-611 ਇੰਜਣ 'ਤੇ ਬਣਿਆ ਹੈ। ਇਸ ਇੰਜਣ ਤੋਂ 82ਪੀ.ਐੱਸ ਦੀ ਤਾਕਤ ਅਤੇ 230ਐੱਨ. ਐੱਮ ਤੱਕ ਟਾਰਕ ਜਨਰੇਟ ਹੁੰਦਾ ਹੈ।
ਨਵੀ ਫੋਰਸ ਗੋਰਖਾ 'ਚ ਲਗਣ ਵਾਲਾ 2.2 ਲਿਟਰ ਦੇ 4-ਸਿਲੈਂਡਰ ਇੰਜਣ ਤੋਂ 141ਪੀ. ਐੱਸ ਤੱਕ ਦੀ ਤਾਕਤ ਅਤੇ 321ਐੱਨ. ਐੱਮ ਤੱਕ ਟਾਰਕ ਜਨਰੇਟ ਹੋ ਸਕੇਗਾ। ਇਹ ਇੰਜਣ ਮਰਸਡੀਜ਼ ਦੇ ਓ. ਐੱਮ- 611 ਕਾਮਨ ਰੇਲ ਡੀਜ਼ਲ ਇੰਜਣ 'ਤੇ ਬਣਿਆ ਹੈ। ਗੋਰਖਾ ਨੂੰ ਪੁਰਾਣੀ ਮਰਸਡੀਜ਼ ਬੇਂਜ਼ ਜੀ-ਕਲਾਸ ਦੇ ਪਲੈਟਫਾਰਮ 'ਤੇ ਬਣਾਇਆ ਗਿਆ ਹੈ। ਇਹ SUV 2-ਵ੍ਹੀਲ ਡਰਾਈਵ ਸਾਫਟ ਟਾਪ, 4-ਵ੍ਹੀਲ ਡਰਾਈਵ ਸਾਫਟ ਟਾਪ ਅਤੇ 4-ਵ੍ਹੀਲ ਡਰਾਈਵ ਹਾਰਡ ਟਾਪ 'ਚ ਉਪਲੱਬਧ ਹੈ।
ਇੰਜਣ ਤੋਂ ਇਲਾਵਾ ਇਸ 'ਚ ਕੁੱਝ ਕੰਫਰਟ ਅਤੇ ਯੂਟੀਲਿਟੀ ਫੀਚਰਸ ਵੀ ਵਧਾਏ ਜਾਣਗੇ। ਐੱਸ. ਊ. ਵੀ ਦੇ ਡਿਜ਼ਾਇਨ 'ਚ ਵੀ ਕੁਝ ਬਦਲਾਵ ਦੇਖਣ ਨੂੰ ਮਿਲ ਸਕਦੇ ਹਨ। ਇਸ ਗੱਡੀ ਦਾ ਗਰਾਊਂਡ ਕਲਿਅਰੇਨਸ 210ਐੱਮ. ਐੱਮ ਦਾ ਹੈ, ਨਾਲ ਹੀ ਅਗਲੇ ਅਤੇ ਪਿਛਲੇ ਐਕਸਲ 'ਚ ਡਿਫਰੇਂਸ਼ਲ ਲਾਕ ਅਤੇ ਫ੍ਰੰਟ ਬੋਨਟ 'ਚ ਲੰਬਾ ਸਨਾਰਕਲ ਦਿੱਤਾ ਗਿਆ ਹੈ। ਇਸ ਐੱਸ. ਊ. ਵੀ ਦੇ ਹਾਰਡ ਟਾਪ ਮਾਡਲ 'ਚ ਡਰਾਈਵਰ ਸਮੇਤ 5 ਲੋਕ ਅਤੇ ਸਾਫਟ ਟਾਪ ਮਾਡਲ 'ਚ ਡਰਾਈਵਰ ਸਹਿਤ 6 ਲੋਕ ਬੈਠ ਸਕਦੇ ਹਨ। ਫੋਰਸ ਦੀ ਇਸ ਨਵੀਂ ਐੱਸ. ਊ. ਵੀ ਦੀ ਕੀਮਤ ਨੂੰ ਲੈ ਕੇ ਫਿਲਹਾਲ ਕੋਈ ਘੋਸ਼ਣਾ ਨਹੀਂ ਹੋਈ ਹੈ।
ਫੇਸਬੁਕ ਮੈਸੇਂਜਰ 'ਚ ਐਡ ਹੋ ਸਕਦਾ ਹੈ ਇਹ ਖਾਸ ਫੀਚਰ
NEXT STORY