ਜਲੰਧਰ : ਜੇਕਰ ਤੁਸੀਂ ਭਾਰਤ ਵਿਚ ਰਹਿੰਦੇ ਹੋ ਅਤੇ ਸੈਮਸੰਗ ਦੇ ਨਵੇਂ ਗੈਲੇਕਸੀ ਡਿਵਾਈਸ ਨੋਟ 7 ਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਸੈਮਸੰਗ ਅੱਜ ਆਪਣੀ ਫਲੈਗਸ਼ਿਪ ਡਿਵਾਇਸ ਨੋਟ 7 ਲਾਂਚ ਕਰਨ ਵਾਲੀ ਹੈ। ਨਿਊਯਾਰਕ ਵਿਚ ਹੋਣ ਵਾਲੇ ਇਕ ਇਵੈਂਟ ਦੇ ਦੌਰਾਨ ਇਸ ਨੂੰ ਲਾਂਚ ਕੀਤਾ ਜਾਵੇਗਾ ਲੇਕਿਨ ਭਾਰਤੀ ਲੋਕਾਂ ਨੂੰ ਵੀ ਗੈਲੇਕਸੀ ਨੋਟ 7 ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਰਿਪੋਰਟ ਦੇ ਮੁਤਾਬਕ ਨੋਟ 7 ਨੂੰ ਅਗਲੇ ਹਫ਼ਤੇ ਭਾਰਤ ਵਿਚ ਲਾਂਚ ਕੀਤਾ ਜਾਵੇਗਾ।
ਦਰਅਸਲ ਦੱਖਣ ਕੋਰੀਆਈ ਕੰਪਨੀ 11 ਅਗਸਤ ਨੂੰ ਇਕ ਇਵੈਂਟ ਕਰਨ ਵਾਲੀ ਹੈ, ਜਿਸ ਵਿਚ ਕੰਪਨੀ ਆਪਣੇ ਨਵੇਂ ਫਲੈਗਸ਼ਿਪ ਡਿਵਾਇਸ ਨੂੰ ਲਾਂਚ ਕਰ ਸਕਦੀ ਹੈ। ਹਾਲਾਂਕਿ ਇਸ ਬਾਰੇ ਵਿਚ ਪੱਕੇ ਤੌਰ ਉੱਤੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਫੀਚਰਸ ਦੀ ਗੱਲ ਕਰੀਏ ਤਾਂ ਨੋਟ 7 ਵਿਚ 5.7 ਇੰਚ ਦੀ ਕਿਊ ਐੱਚ. ਡੀ. ਡਿਸਪਲੇ, ਕਵਾਲਕਾਮ ਸਨੈਪਡ੍ਰੈਗਨ 821 ਚਿੱਪਸੈੱਟ, 6 ਜੀ. ਬੀ. ਰੈਮ, 64 ਜੀ. ਬੀ. ਇੰਟਰਨਲ ਸਟੋਰੇਜ ਅਤੇ ਐਂਡ੍ਰਾਏ 6.0.1 ਮਾਰਸ਼ਮੈਲੋ ਆਪ੍ਰੇਟਿੰਗ ਸਿਸਟਮ ਮਿਲੇਗਾ। ਰਿਪੋਰਟ ਦੇ ਮੁਤਾਬਕ ਇਸ ਵਿਚ 12 ਮੈਗਾਪਿਕਸਲ ਰਿਅਰ ਕੈਮਰਾ ਐੱਲ. ਈ. ਡੀ. ਫਲੈਸ਼ ਦੇ ਨਾਲ ਅਤੇ 5 ਮੈਗਾਪਿਕਸਲ ਦਾ ਫ੍ਰੰਟ ਸ਼ੂਟਰ ਹੋਵੇਗਾ। ਇਸ ਦੇ ਇਲਾਵਾ ਵਾਟਰ ਅਤੇ ਡਸਟ ਰਜ਼ਿਸਟੈਂਟ ਅਤੇ 3600 ਐੱਮ. ਏ. ਐੱਚ. ਦੀ ਬੈਟਰੀ ਹੋਵੇਗਾ ਜੋ ਫਾਸਟ ਚਾਰਜਿੰਗ ਹਾਰਡਵੇਯਰ ਫੀਚਰ ਨਾਲ ਲੈਸ ਹੋਵੇਗੀ ।
10 ਮੀਟਰ ਡੂੰਘੇ ਪਾਣੀ 'ਚ ਵੀ ਕਰ ਸਕਦਾ ਹੈ ਕੰਮ ਇਹ ਕੈਮਰਾ
NEXT STORY