ਜਲੰਧਰ— ਕੁਝ ਸਾਲਾਂ ਤੋਂ ਜੀ-ਮੇਲ ਦੀ ਲੋਕਪ੍ਰਿਅਤਾ ਵਧਦੀ ਜਾ ਰਹੀ ਹੈ। ਵਧਦੀ ਲੋਕਪ੍ਰਿਅਤਾ ਅਤੇ ਯੂਜ਼ਰਸ ਦੇ ਅਕਾਊਂਟ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਗੂਗਲ ਨੇ ਆਪਣੇ ਜੀ-ਮੇਲ ਦੇ ਪੇਡ ਯੂਜ਼ਰਸ ਲਈ ਇਕ ਹੋਰ ਨਵਾਂ ਫੀਚਰ 'ਆਪਟੀਕਲ ਕਰੈਕਟਰ ਰਿਕੋਗੀਨੇਸ਼ਨ' (OCR) ਲਾਂਚ ਕੀਤਾ ਹੈ ਜੋ ਕਿ ਜੀ-ਮੇਲ ਦੀ ਬਿਹਤਰ ਸਕਿਓਰਿਟੀ ਲਈ ਹੈ।
ਜੀ-ਮੇਲ ਵੱਲੋਂ ਪੇਸ਼ ਕੀਤੇ ਗਏ ਨਵੇਂ ਫੀਚਰਜ਼ ਨਾਲ ਹੁਣ ਕੰਪਨੀਆਂ 'ਚ ਤਾਇਨਾਤ ਕਰਮਚਾਰੀ ਉਥੋਂ ਦੀਆਂ ਗੁੱਪਤ ਅਤੇ ਮਹੱਤਵਪੂਰਨ ਸੂਚਨਾਵਾਂ ਨੂੰ ਲੀਕ ਨਹੀਂ ਕਰ ਸਕਣਗੇ। ਇਹ ਸੇਵਾ ਸਿਰਫ ਉਨ੍ਹਾਂ ਗਾਹਕਾਂ ਨੂੰ ਮਲੇਗੀ ਜੋ ਗੂਗਲ ਐਪਸ ਦੀ ਪੇਡ ਸਰਵਿਸ ਦੀ ਵਰਤੋਂ ਕਰ ਰਹੇ ਹਨ।
OCR ਫੀਚਰ, ਆਮ ਤਸਵੀਰਾਂ ਅਤੇ ਸਰਚ ਕੀਤੇ ਜਾਣ ਵਾਲੇ ਡਾਟਾ, ਸੋਸ਼ਲ ਸਕਿਓਰਿਟੀ ਨੰਬਰ ਜਾਂ ਪਾਸਵਰਡ ਦਾ ਵਿਸ਼ਲੇਸ਼ਣ ਕਰਦਾ ਹੈ। ਇਹ ਤਕਨੀਕ ਤਸਤਾਵੇਜ਼ਾਂ ਨੂੰ ਸਕੈਨ ਕਰਕੇ ਸੰਬੰਧਿਤ ਕੀਵਰਡਸ ਨੂੰ ਉਨ੍ਹਾਂ ਨਾਲ ਮਿਲਾਉਂਦੀ ਹੈ ਅਤੇ ਇਸ ਦੀ ਜਾਂਚ ਐਡਮਿਨ ਦੀ ਬਲੈਕਲਿਸਟ ਨਾਲ ਕਰਦੀ ਹੈ। ਜੇਕਰ ਸੰਬੰਧਿਤ ਕੀਵਰਡ ਬਲੈਕਲਿਸਟ ਹੋਏ ਤਾਂ ਉਸ ਫਾਇਲ ਨੂੰ ਐਡਮਿਨ ਤੋਂ ਇਲਾਵਾ ਕੋਈ ਹੋਰ ਐਕਸੈੱਸ ਨਹੀਂ ਕਰ ਸਕੇਗਾ। ਗੂਗਲ ਨੇ ਆਪਣੇ ਇਕ ਬਲਾਗਪੋਸਟ 'ਚ ਲਿਖਿਆ ਹੈ ਕਿ ਗੁੱਪਤ ਅਤੇ ਮਹੱਤਵਪੂਰਨ ਜਾਣਕਾਰੀਆਂ ਸਿਰਫ ਦਸਤਾਵੇਜ਼ਾਂ 'ਚ ਹੀ ਨਹੀਂ ਸਗੋਂ ਤਸਵੀਰਾਂ 'ਚ ਵੀ ਹੁੰਦੀਆਂ ਹਨ। ਇਸ ਲਈ OCR ਅਤੇ ਡੀ.ਐੱਲ.ਪੀ. ਫੀਚਰ ਇਨ੍ਹਾਂ ਦੀ ਵੀ ਜਾਂਚ ਕਰਦਾ ਹੈ।
ਇੰਡੀਅਨ ਰੇਲਵੇ ਦੀ ਵੈੱਬਸਾਈਟ ਹੈਕ, ਅਲਕਾਇਦਾ ਦੇ ਨਾਂ ਨਾਲ ਅਪਲੋਡ ਹੋਇਆ ਮੈਸੇਜ
NEXT STORY