ਜਲੰਧਰ- ਜੇਕਰ ਤੁਸੀਂ ਵੀ ਘੱਟ ਕੀਮਤ 'ਚ ਵਧੀਆ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਕਿ ਵਧੀਆ ਡਿਜ਼ਾਈਨ ਅਤੇ ਚੰਗੀ ਪਰਫਾਰਮੈਂਸ ਵਾਲੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ HTC ਨੇ ਆਪਣੇ ਫਲੈਗਸ਼ਿਪ ਸਮਾਰਟਫੋਨ HTC10 ਦੀ ਕੀਮਤ ਆਧਿਕਾਰਿਕ ਤੌਰ 'ਤੇ 10,000 ਰੁਪਏ ਦੀ ਵੱਡੀ ਕਟੌਤੀ ਕੀਤੀ ਹੈ। 52,990 ਰੁਪਏ 'ਚ ਲਾਂਚ ਹੋਇਆ HTC10 ਨੂੰ ਹੁਣ 42,990 ਰੁਪਏ ਖਰੀਦ ਸਕਦੇ ਹਨ। HTC10 ਦੀ ਸਭ ਤੋਂ ਵੱਡੀ ਖਾਸੀਅਤ ਇਸ 'ਚ ਸਨੈਪਡ੍ਰੈਗਨ 820 ਪ੍ਰੋਸੈਸਰ,5.2-ਇੰਚ ਦੀ ਕਵਾਡ HD ਸੁਪਰ LCD ਡਿਸਪਲੇ ਅਤੇ 4GB ਦੀ ਰੈਮ ਹੈ।
ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ 12MP ਅਲਟ੍ਰਾਪਿਕਸਲ ਕੈਮਰਾ ਮੌਜੂਦ ਹੈ। ਇਸ ਕੈਮਰੇ 'ਚ ਸੋਨੀ Exmor R IMX377 ਇਮੇਜ਼ ਸੈਂਸਰ ਮੌਜੂਦ ਹਨ। ਇਹ ਕੈਮਰਾ OIS ਅਤੇ ਲੇਜ਼ਰ-ਅਸਿਸਟੇਡ ਆਟੋਫੋਕਸ ਅਤੇ f/1.8 ਲੇਂਸ ਨਾਲ ਲੈਸ ਹੈ। ਰਿਅਰ ਕੈਮਰਾ 4K ਵੀਡੀਓ ਵੀ ਰਿਕਾਰਡ ਕਰ ਸਕਦਾ ਹੈ। ਫੋਨ 'ਚ 5MP ਦਾ ਫਰੰਟ ਫੇਸਿੰਗ ਕੈਮਰਾ ਵੀ ਮੌਜੂਦ ਹੈ।
HTC 10 ਸਮਾਰਟਫੋਨ 'ਚ ਤੁਹਾਨੂੰ 32GB ਦੀ ਇੰਟਰਨਲ ਸਟੋਰੇਜ ਵੀ ਦਿੱਤੀ ਗਈ ਹੈ। ਸਟੋਰੇਜ ਨੂੰ 2TB ਤੱਕ ਵਧਾਇਆ ਜਾ ਸਕਦਾ ਹੈ। ਇਸ ਫੋਨ 'ਚ ਹੋਮ ਬਟਨ ਨੂੰ ਫਿੰਗਰਪ੍ਰਿੰਟ ਸਕੈਨਰ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਸਮਾਰਟਫੋਨ 'ਚ 3000mAh ਦੀ ਬੈਟਰੀ ਮੌਜੂਦ ਹੈ। ਇਹ ਕਵਿੱਕ ਚਾਰਜ 3.0 ਸਪੋਰਟ ਨਾਲ ਆਉਂਦਾ ਹੈ। ਇਹ ਸਮਾਰਟਫੋਨ ਐਂਡਰਾਇਡ ਮਾਰਸ਼ਮੈਲੋ 'ਤੇ ਕੰਮ ਕਰਦਾ ਹੈ। ਇਸ ਸਮਾਰਟਫੋਨ ਨੂੰ 5 ਜੂਨ ਤੋਂ ਸ਼ਿਪ ਕੀਤਾ ਜਾਵੇਗਾ ਅਤੇ 500 ਕਸਟਮਰਸ ਨੂੰ HTC ਦੇ ਡਾਟ ਵਿਊ ਕੇਸ ਨੂੰ ਫ੍ਰੀ 'ਚ ਦਿੱਤਾ ਜਾਵੇਗਾ।
ਨਾਸਾ ਨੇ ਮੰਗਲ 'ਤੇ ਬੈਂਗਣੀ ਚੱਟਾਨ ਦਾ ਲਗਾਇਆ ਪਤਾ
NEXT STORY