ਗੈਜੇਟ ਡੈਸਕ– ਮੋਬਾਇਲ ’ਤੇ ਵੀਡੀਓ ਕਾਲਿੰਗ ਦੀ ਸੁਵਿਧਾ ਦੇਣ ਵਾਲੇ ਗੂਗਲ ਡੁਓ ਐਪ ’ਚ ਦੋ ਨਵੇਂ ਫੀਚਰ ਐਡ ਹੋਣ ਵਾਲੇ ਹਨ। ਇਨ੍ਹਾਂ ’ਚੋਂ ਇਕ ਫੀਚਰ ਗਰੁੱਪ ਕਾਲਿੰਗ ਹੈ ਅਤੇ ਦੂਜਾ ਲੋਅ ਲਾਈਟ ਮੋਡ ਹੈ। ਗੂਗਲ ਡੁਓ ਐਪ ਦੇ ਲਾਂਚ ਹੋਣ ਤੋਂ ਬਾਅਦ ਹੀ ਲਗਾਤਾਰ ਗਰੁੱਪ ਕਾਲਿੰਗ ਫੀਚਰ ਦੀ ਮੰਗ ਹੋ ਰਹੀ ਸੀ। ਜਾਣਕਾਰੀ ਮੁਤਾਬਕ, ਗੂਗਲ ਡੁਓ 7 ਲੋਕਾਂ ਨੂੰ ਇਕੱਠੇ ਵੀਡੀਓ ਗਰੁੱਪ ਕਾਲਿੰਗ ਕਰਨ ਦੀ ਸੁਵਿਧਾ ਦੇਵੇਗਾ।ਗਰੁੱਪ ਬਣਾਉਣ ਲਈ ਯੂਜ਼ਰ ਆਪਣੇ ਫੋਨ ’ਚ ਮੌਜੂਦ ਕਾਨਟੈਕਟ ਨੂੰ ਸ਼ਾਮਲ ਕਰ ਸਕਣਗੇ। ਇਹ ਲਗਭਗ ਵਟਸਐਪ ਗਰੁੱਪ ਬਣਾਉਣ ਤਰ੍ਹਾਂ ਆਸਾਨ ਹੈ।

ਮੌਜੂਦਾ ਸਮੇਂ ’ਚ ਫੇਸਟਾਈਮ ਐਪ ਗਰੁੱਪ ਕਾਲਿੰਗ ਦੀ ਸੁਵਿਧਾ ਦਿੰਦਾ ਹੈ, ਇਸ ਵਿਚ ਵੱਧ ਤੋਂ ਵੱਧ 32 ਲੋਕ ਇਕੱਠੇ ਗਰੁੱਪ ਕਾਲਿੰਗ ’ਚ ਸ਼ਾਮਲ ਹੋ ਸਕਦੇ ਹਨ। ਫੇਸਟਾਈਮ ਐਪਲ ਦਾ ਐਪ ਹੈ ਜੋ ਆਡੀਓ ਅਤੇ ਵੀਡੀਓ ਕਾਲਿੰਗ ਦੀ ਸੁਵਿਧਾ ਦਿੰਦਾ ਹੈ।
ਗੂਗਲ ਡੁਓ ’ਚ ਲੋਅ ਲਾਈਟ ਮੋਡ ਵੀਡੀਓ ਕਾਲਿੰਗ ਦੌਰਾਨ ਸਕਰੀਨ ’ਚੋਂ ਨਿਕਲਣ ਵਾਲੀ ਤੇਜ਼ੀ ਨੀਲੀ ਰੋਸ਼ਨੀ ਨੂੰ ਘੱਟ ਕਰੇਗਾ। ਰਾਤ ਦੇ ਸਮੇਂ ਜਾਂ ਫਿਰ ਘੱਟ ਰੋਸ਼ਨੀ ਦੌਰਾਨ ਮੋਬਾਇਲ ਸਕਰੀਨ ’ਚੋਂ ਨਿਕਲਣ ਵਾਲੀ ਰੋਸ਼ੀ ਯੂਜ਼ਰ ਨੂੰ ਪਰੇਸ਼ਾਨ ਕਰਦੀ ਹੈ। ਹਾਲਾਂਕਿ ਅਜੇ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇਹ ਲੋਅ ਲਾਈਟ ਮੋਡ ਖੁਦ ਹੀ ਸੈੱਟ ਹੋਵੇਗਾ ਜਾਂ ਫਿਰ ਇਸ ਨੂੰ ਮੈਨੁਆਲੀ ਕੰਟਰੋਲ ਕਰਨਾ ਹੋਵੇਗਾ। ਅਜੇ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇਹ ਫੀਚਰ ਕਦੋਂ ਤਕ ਐਂਡਰਾਇਡ ਦੇ ਆਮ ਯੂਜ਼ਰਜ਼ ਤਕ ਪਹੁੰਚਣਗੇ।
ਰੀਅਰ ਡਿਸਪਲੇਅ,10GB ਰੈਮ ਨਾਲ ਵੀਵੋ Nex Dual Display ਐਡੀਸ਼ਨ ਲਾਂਚ
NEXT STORY