ਗੈਜੇਟ ਡੈਸਕ– ਗੂਗਲ ਐਪ ਦੇਹਲਕੇ ਵਰਜਨ ਗੂਗਲ ਗੋ ਨੇ ਗੂਗਲ ਪਲੇਅ ਸਟੋਰ ’ਤੇ 10 ਕਰੋੜ ਡਾਊਨਲੋਡ ਦੇ ਅੰਕੜੇ ਨੂੰ ਛੂਹ ਲਿਆ ਹੈ। ਗੂਗਲ ਨੇ ਇਸ ਨੂੰ ਸਸਤੇ ਅਤੇ ਬਜਟ ਸਮਾਰਟਫੋਨਜ਼ ਲਈ ਲਾਂਚ ਕੀਤਾ ਸੀ। ਐਂਡਰਾਇਡ ਪੁਲਿਸ ਦੀ ਰਿਪੋਰਟ ਮੁਤਾਬਕ ਗੂਗਲ ਗੋ ਦਸੰਬਰ 2017 ’ਚ ਲਾਂਚ ਹੋਣ ਤੋਂ ਬਾਅਦ ਸਤੰਬਰ 2018 ਤਕ 1 ਕਰੋੜ ਡਾਊਨਲੋਡ ’ਤੇ ਪਹੁੰਚ ਗਈ ਸੀ। ਡਾਊਨਲੋਡ ’ਚ ਇੰਨੇ ਵਾਧੇ ਦੇ ਪਿੱਛੇ ਦਾ ਮੁੱਖ ਕਾਰਨ ਐਂਡਰਾਇਡ ਗੋ ਸਮਾਰਟਫੋਨ ’ਚ ਇਸ ਦਾ ਪਹਿਲਾਂ ਤੋਂ ਇੰਸਟਾਲ ਹੋਣਾ ਕਿਹਾ ਜਾ ਰਿਹਾ ਹੈ।
ਗੂਗਲ ਨੇ ਐਂਡਰਾਇਡ ਗੋ ਨੂੰ ਗੂਗਲ ਨੇ ਸਟਾਕ ਐਂਡਰਾਇਡ ਦੇ ਤੌਰ ’ਤੇ ਐਂਟਰੀ ਲੈਵਲ ਸਮਾਰਟਫੋਨਜ਼ ’ਚ ਦੇਣ ਦੀ ਸ਼ੁਰੂਆਤ ਕੀਤੀ ਸੀ। ਮਈ 2017 ’ਚ ਲਾਂਚ ਹੋਏ ਗੂਗਲ ਦਾ ਮੁੱਖ ਉਦੇਸ਼ ਇੰਟਰਨੈੱਟ ਯੂਜ਼ਰਜ਼ ਨੂੰ ਲੋਅ-ਐਂਡ ਸਮਾਰਟਫੋਨਜ਼ ’ਤੇ ਗੂਗਲ ਦਾ ਬਿਹਤਰ ਐਕਸਪੀਰੀਅੰਸ ਸੀ।
ਪਿਛਲੇ ਮਹੀਨੇ ਗੂਗਲ ਮੈਸੇਜ ਐਪ ਵੀ ਪਲੇਅ ਸਟੋਰ ’ਤੇ 50 ਕਰੋੜ ਡਾਊਨਲੋਡ ਤੋਂ ਜ਼ਿਆਦਾ ਦੇ ਅੰਕੜੇ ’ਤੇ ਪਹੁੰਚ ਗਿਆ ਸੀ। ਇਸ ਨੰਬਰ ਨੂੰ ਸਹੀ ਇਸ ਲਈ ਮੰਨਿਆ ਜਾ ਸਕਦਾ ਹੈ ਕਿਉਂਕਿ ਗੂਗਲ ਸਮਾਰਟਫੋਨ ਮੇਕਰਸ ਨੂੰ ਡਿਵਾਈਸਿਜ਼ ’ਤੇ ਇਸ ਨੂੰ ਗੂਗਲ ਮੋਬਾਇਲ ਸਰਵਿਸ ਪੈਕੇਜ ਤਹਿਤ ਪ੍ਰੀ-ਇੰਸਟਾਲ ਕਰਨ ਲਈ ਨਹੀਂ ਕਹਿੰਦਾ। ਹਾਲਾਂਕਿ ਕੁਝ ਸਮਾਰਟਫੋਨ ਜਿਵੇਂ- ਗੂਗਲ ਪਿਕਸਲ ਲਾਈਨਅਪ ਦੇ ਡਿਵਾਈਸ ਦੇ ਨਾਲ ਨੋਕੀਆ ਅਤੇ ਹੁਵਾਵੇਈ ਦੇ ਐਂਡਰਾਇਡ ਵਨ ਡਿਵਾਈਸਿਜ਼ ਗੂਗਲ ਮੈਸੇਜਿਸ ਨੂੰ ਐੱਸ.ਐੱਮ.ਐੱਸ. ਲਈ ਡਿਫਾਲਟ ਐਪ ਦੇ ਤੌਰ ’ਤੇ ਇਸਤੇਮਾਲ ਕਰਦੇ ਹਨ।
27 ਸਾਲ ਬਾਅਦ ਕੰਪਨੀ ਛੱਡਣਗੇ ਐਪਲ ਦੇ ਡਿਜ਼ਾਈਨਰ ਚੀਫ
NEXT STORY