ਜਲੰਧਰ- ਗੂਗਲ ਕ੍ਰੋਮ ਦੀ ਵਰਤੋਂ ਕਰਨ ਵਾਲੇ ਯੂਜ਼ਰਜ਼ ਅਕਸਰ ਆਪਣੀ ਸਰਚ ਜਾਂ ਡਾਟਾ ਨੂੰ ਉਸ ਸਮੇਂ ਗਵਾ ਲੈਂਦੇ ਹਨ ਜਿਸ ਸਮੇਂ ਬੈਕਸਪੇਸ 'ਤੇ ਕਲਿੱਕ ਹੋ ਜਾਂਦਾ ਹੈ। ਯੂਜ਼ਰਜ਼ ਆਮ ਤੌਰ 'ਤੇ ਬੈਕਸਪੇਸ ਦੀ ਵਰਤੋਂ ਕਿਸੇ ਸ਼ਬਦ ਜਾਂ ਅੱਖਰ ਨੂੰ ਮਿਟਾਉਣ ਲਈ ਕਰਦੇ ਹਨ ਪਰ ਗਲਤੀ ਨਾਲ ਉਹ ਆਪਣੇ ਪੇਜ਼ ਨੂੰ ਹੀ ਗਵਾ ਲੈਂਦੇ ਹਨ। ਇਸੇ ਦਾ ਹਲ ਕਰਨ ਲਈ ਗੂਗਲ ਕ੍ਰੋਮ ਦੀ ਨਵੀਂ ਅਪਡੇਟ ਨੂੰ ਟੈਸਟ ਕਰ ਰਹੀ ਹੈ। ਗੂਗਲ ਹਾਲ ਹੀ 'ਚ ਕ੍ਰੋਮ ਦੇ ਇਕ ਵਰਜਨ ਨੂੰ ਟੈਸਟ ਕਰ ਰਹੀ ਹੈ ਜਿਸ 'ਚ ਬੈਕਸਪੇਸ ਨੈਵੀਗੇਸ਼ਨ ਸ਼ਾਰਟਕੱਟ ਨੂੰ ਰਿਮੂਵ ਕਰ ਦਿੱਤਾ ਜਾਵੇਗਾ।
ਕੁਝ ਯੂਜ਼ਰਜ਼ ਹੁਣ ਵੀ ਬੈਕਸਪੇਸ ਨੈਵੀਗੇਸ਼ਨ ਦੀ ਵਰਤੋਂ ਕਰਨਾ ਚਾਹੁੰਦੇ ਹਨ ਜਿਨ੍ਹਾਂ ਲਈ ਗੂਗਲ ਵੱਲੋਂ Command-Left or Alt-Left ਦੀ ਵਰਤੋਂ ਵੀ ਕ੍ਰੋਮ ਪੇਜ਼ ਲਈ ਬੈਕਸਪੇਸ ਨੈਵੀਗੇਸ਼ਨ ਦੇ ਤੌਰ 'ਤੇ ਕੀਤੀ ਜਾ ਸਕੇਗੀ ਪਰ ਇਸ ਲਈ ਯੂਜ਼ਰ ਨੂੰ ਦੋਨੋਂ ਹੱਥਾਂ ਦੀ ਵਰਤੋਂ ਨਾਲ ਕਮਾਂਡ ਦੇਣੀ ਹੋਵੇਗੀ। ਕਈ ਯੂਜ਼ਰਜ਼ ਦੁਆਰਾ ਗੂਗਲ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬੈਕਸਪੇਸ ਨੈਵੀਗੇਸ਼ਨ ਲਈ ਇਕ ਪਾਪਅਪ ਦਿੱਤਾ ਜਾਵੇ ਤਾਂ ਜੋ ਯੂਜ਼ਰ ਆਪਣੀ ਜਾਣਕਾਰੀ ਨੂੰ ਗਵਾਚਣ ਤੋਂ ਬਚਾ ਸਕਣ।
ਕਲਾਕਾਰਾਂ ਦੀ ਯੋਗਤਾ ਨੂੰ ਚੈੱਕ ਕਰੇਗਾ ਗੂਗਲ ਦਾ ਨਵਾਂ ਪ੍ਰਾਜੈਕਟ (ਵੀਡੀਓ)
NEXT STORY