ਗੈਜੇਟ ਡੈਸਕ– ਗੂਗਲ ਨੇ ਭਾਰਤੀ ਬਾਜ਼ਾਰ ’ਚ ਗੂਗਲ ਪਲੇਅ ਬਿਲਿੰਗ ਸਿਸਟਮ ’ਤੇ ਫਿਲਹਾਲ ਰੋਕ ਲਗਾ ਦਿੱਤੀ ਹੈ ਜੋ ਕਿ ਗੂਗਲ ਦੀ ਇੰਨ ਐਪ ਪਰਚੇਜ਼ ਸਰਵਿਸ ਹੈ। ਗੂਗਲ ਦਾ ਇਹ ਫੈਸਲਾ ਭਾਰਤੀ ਪ੍ਰਤੀਯੋਗਤਾ ਕਮਿਸ਼ਨ (ਸੀ.ਸੀ.ਆਈ.) ਦੁਆਰਾ ਗੂਗਲ ’ਤੇ ਲੱਗੇ ਜੁਰਮਾਨੇ ਤੋਂ ਬਾਅਦ ਆਇਆ ਹੈ। ਗੂਗਲ ਦੇ ਸਪੋਰਟ ਪੇਜ ’ਤੇ ਲਿਖਿਆ ਹੈ, ‘ਸੀ.ਸੀ.ਆਈ. ਦੇ ਹਾਲੀਆ ਫੈਸਲੇ ਤੋਂ ਬਾਅਦ ਅਸੀਂ ਡਿਵੈਲਪਰਾਂ ਲਈ ਭਾਰਤ ’ਚ ਉਪਭੋਗਤਾਵਾਂ ਦੁਆਰਾ ਲੈਣ-ਦੇਣ ਲਈ ਡਿਜੀਟਲ ਸਾਮਾਨ ਅਤੇ ਸੇਵਾਵਾਂ ਦੀ ਖ਼ਰੀਦ ਲਈ ਗੂਗਲ ਪੇਅ ਦੀ ਬਿਲਿੰਗ ਪ੍ਰਣਾਲੀ ਨੂੰ ਰੋਕ ਰਹੇ ਹਨ, ਜਦਕਿ ਅਸੀਂ ਆਪਣੇ ਕਾਨੂੰਨੀ ਬਦਲਾਂ ਦੀ ਸਮੀਖਿਆ ਕਰਦੇ ਹਾਂ ਅਤੇ ਯਕੀਨੀ ਕਰਦੇ ਹਾਂ ਕਿ ਅਸੀਂ ਐਂਡਰਾਇਡ ਅਤੇ ਪਲੇਅ ’ਚ ਨਿਵੇਸ਼ ਕਰਨਾ ਜਾਰੀ ਰੱਖਾਂਗੇ।’
ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਗੂਗਲ ਨੇ ਭਲੇ ਹੀ ਪਲੇਅ ਬਿਲਿੰਗ ਨੂੰ ਬੰਦ ਕਰ ਦਿੱਤਾ ਹੈ ਪਰ ਗੂਗਲ ਪਲੇਅ ਬਿਲਿੰਗ ਲਈ ਅਰਜ਼ੀਆਂ ਅਜੇ ਵੀ ਲਈਆਂ ਜਾ ਰਹੀਆਂ ਹਨ। ਇਸਦਾ ਮਤਲਬ ਇਹ ਹੋਇਆ ਕਿ ਭਾਰਤੀ ਡਿਵੈਲਪਰ ਅਜੇ ਵੀ ਆਪਣੇ ਯੂਜ਼ਰਜ਼ ਨੂੰ ਇਨ-ਐਪ ਪਰਚੇਜ਼ ਦੀ ਸੁਵਿਧਾ ਦੇ ਸਕਦੇ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ ਪਲੇਅ ਬਿਲਿੰਗ ਸਿਸਟਮ ਨੂੰ ਲੈ ਕੇ ਭਾਰਤੀ ਡਿਵੈਲਪਰ ਅਤੇ ਗੂਗਲ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਗੂਗਲ ’ਤੇ ਦੋਸ਼ ਹੈ ਕਿ ਉਸਦੀ ਬਿਲਿੰਗ ਪਾਲਿਸੀ ਠੀਕ ਨਹੀਂ ਹੈ। ਕੁਝ ਦਿਨ ਪਹਿਲਾਂ ਹੀ ਗੂਗਲ ’ਤੇ ਸੀ.ਸੀ.ਆਈ. ਨੇ ਦੋ ਵਾਲ ਜੁਰਮਾਨਾ ਲਗਾਇਆ ਹੈ ਜਿਸ ਵਿਚ ਇਕ 936.44 ਕਰੋੜ ਦਾ ਅਤੇ ਦੂਜਾ 1,338 ਕਰੋੜ ਰੁਪਏਦਾ ਹੈ।
ਕੀ ਹੈ ਗੂਗਲ ਪਲੇਅ-ਬਿਲਿੰਗ ਸਿਸਟਮ
ਗੂਗਲ ਪਲੇਅ ਬਿਲਿੰਗ ਸਿਸਟਮ ਗੂਗਲ ਉਨ੍ਹਾਂ ਡਿਵੈਲਪਰਾਂ ਲਈ ਇਕ ਜ਼ਰੂਰੀ ਪ੍ਰਕਿਰਿਆ ਹੈ ਜਿਨ੍ਹਾਂ ਦੇ ਐਪ ’ਚ ਡਿਜੀਟਲ ਕੰਟੈਂਟ ਦੇ ਖ਼ਰੀਦਣ ਦੀ ਸੁਵਿਧਾ ਹੁੰਦੀ ਹੈ। ਐਪਲ ਦੇ ਐਪ-ਸਟੋਰ ’ਤੇ ਵੀ ਇਸ ਤਰ੍ਹਾਂ ਦੀ ਸੁਵਿਧਾ ਹੈ। ਗੂਗਲ ਅਤੇ ਐਪਲ ਦੋਵੇਂ ਡਿਵੈਲਪਰਾਂ ਤੋਂ ਹਰ ਤਰ੍ਹਾਂ ਦੇ ਡਿਜੀਟਲ ਕੰਟੈਂਟ ਦੀ ਵਿਕਰੀ ’ਤੇ 15-30 ਫੀਸਦੀ ਤਕ ਕਮੀਸ਼ਨ ਲੈਂਦੇ ਹਨ।
Portronics ਨੇ 849 ਰੁਪਏ ’ਚ ਲਾਂਚ ਕੀਤਾ ਨੈੱਕਬੈਂਡ, 33 ਘੰਟਿਆਂ ਤਕ ਚੱਲੇਗੀ ਬੈਟਰੀ
NEXT STORY