ਜਲੰਧਰ : ਗੂਗਲ 'ਤੇ ਗਾਣਿਆਂ ਦੇ ਲਿਰਿਕਸ ਸਰਚ ਕਰਨਾ ਹੋਰ ਵੀ ਆਸਾਨ ਹੋ ਗਿਆ ਹੈ। ਗੂਗਲ ਨੇ ਹਾਲ ਹੀ 'ਚ ਲਿਰਿਕਸ ਲਾਈਸੈਂਸਡ ਸਰਵਿਸ ਲਿਰਿਕਫਾਈਂਡ ਨਾਲ ਪਾਰਟਨਰਸ਼ਿਪ ਕਰ ਕੇ ਸਰਚਿਜ਼ 'ਚ ਸੋਂਗ ਲਿਰਿਕਸ ਨੂੰ ਐਡ ਕੀਤਾ ਹੈ। ਇਸ ਦਾ ਮਤਲਬ ਇਹ ਕਿ ਗੂਗਲ 'ਤੇ ਕਿਸੇ ਗਾਣੇ ਦੇ ਲਿਰਿਕਸ ਸਰਚ ਕਰਨ 'ਤੇ ਤੁਹਾਨੂੰ ਸਰਚ ਰਿਜ਼ਲਟ 'ਚ ਸਿਧੇ ਲਿਰਿਕਸ ਮਿਲਣਗੇ। ਲਿਰਿਕਫਾਈਂਡ ਨੇ ਸੋਮਵਾਰ ਨੂੰ ਇਹ ਅਨਾਊਂਸ ਕੀਤਾ ਕਿ ਉਨ੍ਹਾਂ ਨਾਲ 4000 ਪਬਲਿਸ਼ਰ ਗੂਗਲ ਤੇ ਗੂਗਲ ਪਲੇ ਮਿਊਜ਼ਿਕ ਨਾਲ ਐਡ ਹੋਏ ਹਨ। ਲਿਰਿਕਫਾਈਂਡ ਟੋਰੰਟੋ ਬੇਸਡ ਕੰਪਨੀ ਹੈ ਜੋ ਕਈ ਵੱਡੇ ਪਬਲਿਸ਼ਰਜ਼ ਜਿਵੇਂ ਯੂਨੀਵਰਸਲ ਮਿਊਜ਼ਿਕ ਪਬਲਿਸ਼ਿੰਗ ਗਰੁੱਪ, ਸੋਨੀ/ਏ. ਟੀ. ਵੀ., ਵਾਰਨਰ/ਚੈਪਲ ਮਿਊਜ਼ਿਕ ਪਬਲਿਸ਼ਿੰਗ ਤੇ ਕੋਬਾਲਟ ਵਰਗੇ ਪਬਲਿਸ਼ਰਜ਼ ਤੋਂ ਲਾਈਸੈਂਸਡ ਲਿਰਿਕਸ ਪਬਲਿਸ਼ ਕਰਦੀ ਹੈ। ਗੂਗਲ ਇਸ ਕੋਂ ਰਾਈਟਸ ਤੇ ਪੇਡ ਸਰਵਿਸ ਦੇ ਆਧਾਰ 'ਤੇ ਪ੍ਰੋਫਿਟ ਕਮਾਏਗੀ, ਜਿਵੇਂ ਕਿ ਲਿਰਿਕਸ ਨੂੰ ਜਿੰਨਾ ਜ਼ਿਆਦਾ ਸਰਚ ਕਰ ਕੇ ਦੇਖਿਆ ਜਾਵੇਗਾ ਉਸ ਹਿਸਾਬ ਨਾਲ ਗੂਗਲ ਨੂੰ ਪ੍ਰੋਫਿਟ ਪੋਵੇਗਾ।
ਹੋਰ ਵੀ ਦਮਦਾਰ ਇੰਜਣ ਨਾਲ ਪੇਸ਼ ਹੋਵੇਗੀ ਫੋਰਸ ਦੀ ਇਹ ਐੱਸ. ਯੂ. ਵੀ
NEXT STORY