ਜਲੰਧਰ- ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਣ ਅਤੇ ਪ੍ਰਮੁੱਖ ਤਕਨੀਕੀ ਕੰਪਨੀ ਗੂਗਲ ਨੇ ਭਾਰਤੀ ਬਾਜ਼ਾਰ ਲਈ ਖਾਸ ਰੂਪ ਨਾਲ ਤਿਆਰ ਭੁਗਤਾਨ ਐਪ 'Tez' ਪੇਸ਼ ਕੀਤਾ। ਕੰਪਨੀ ਦਾ ਕਹਿਣਾ ਹੈ ਕਿ ਇਸ ਦੇ ਰਾਹੀਂ ਉਹ ਭਾਰਤ 'ਚ ਡਿਜੀਟਲ ਭੁਗਤਾਨ ਨੂੰ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਟੀਚਾ ਲੈ ਕੇ ਚੱਲ ਰਹੀ ਹੈ। ਕੰਪਨੀ ਦਾ ਇਹ ਐਪ ਕੇਂਦਰ ਸਰਕਾਰ ਦੇ ਯੂਨੀਫਾਇਡ ਪੇਮੇਂਟਸ ਇੰਟਰਫੇਸ (ਯੂ. ਪੀ. ਆਈ) 'ਤੇ ਆਧਾਰਿਤ ਹੈ ਜੋ ਐਂਡ੍ਰਾਇਡ ਅਤੇ ਆਈ. ਓ. ਐੱਸ ਆਧਾਰਿਤ ਸਮਾਰਟਫੋਨਜ਼ 'ਤੇ ਕੰਮ ਕਰੇਗਾ।
ਹੁਣ ਇਸ ਦੇ ਬਾਰੇ 'ਚ ਇਕ ਨਵੀਂ ਖਬਰ ਆ ਰਹੀ ਹੈ ਕਿ Google Tez ਐਪ ਨੂੰ ਗੂਗਲ ਪਲੇਅ-ਸਟੋਰ ਰਾਹੀਂ ਲਗਭਗ 50 ਲੱਖ ਤੋਂ ਜ਼ਿਆਦਾ ਲੋਕਾਂ ਨੇ ਹੁਣ ਤੱਕ ਡਾਊਨਲੋਡ ਕਰ ਲਿਆ ਹੈ। ਅਜੇ ਲਗਭਗ ਇਕ ਮਹੀਨਾ ਪਹਿਲਾਂ ਹੀ ਇਕ ਹੋਰ ਖਬਰ ਆਈ ਸੀ ਨੂੰ ਇਸ ਦੇ ਲਗਭਗ 4 ਲੱਖ ਲੋਕਾਂ ਦੁਆਰਾ ਡਾਊਨਲੋਡ ਦੀ ਖਬਰ ਦੀ ਪੁੱਸ਼ਟੀ ਕਰ ਰਹੀ ਸੀ।
ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ Google Tez ਐਪ iOS ਅਤੇ ਐਂਡ੍ਰਾਇਡ ਦੋਨਾਂ ਹੀ ਪਲੇਟਫਾਰਮਸ 'ਤੇ ਉਪਲੱਬਧ ਹੈ। ਇਸ ਤੋਂ ਇਲਾਵਾ ਇਹ ਕੁਝ ਬੈਂਕਸ ਨੂੰ ਵੀ ਸਪੋਰਟ ਕਰਦਾ ਹੈ ਜਿਵੇਂ Axis, HDFC, ICICI ਅਤੇ State bank of india , ਇਸ ਤੋਂ ਇਲਾਵਾ ਇਹ ਹੋਰ ਬੈਂਕਸ ਦੇ ਨਾਲ ਵੀ ਕੰਮ ਕਰਦਾ ਹੈ ਜੋ UPi ਨੂੰ ਸਪੋਰਟ ਕਰਦੇ ਹਨ। ਇਸ ਦੇ ਨਾਲ ਹੀ ਇਹ Dominos, RedBus, ਅਤੇ ਜੇਟ ਏਅਰਵੇਜ਼ ਨੂੰ ਵੀ ਸਪੋਰਟ ਕਰਦਾ ਹੈ। ਤੁਹਾਡੇ ਭੁਗਤਾਨੇ ਅਤੇ ਲੇਨ ਦੇਨ ਆਦਿ ਨੂੰ ਹੋਰ ਵੀ ਆਸਾਨ ਬਣਾਉਣ ਲਈ Google ਨੇ Tez ਐਪ ਨੂੰ ਅੰਗਰੇਜ਼ੀ ਅਤੇ ਸੱਤ ਭਾਰਤੀ ਭਾਸ਼ਾਵ ਹਿੰਦੀ, ਬੰਗਾਲੀ, ਗੁਜਰਾਤੀ, ਕੰਨੜ, ਮਰਾਠੀ, ਤਮਿਲ ਅਤੇ ਤੇਲੁਗੁ 'ਚ ਉਪਲੱਬਧ ਹੈ ਅਤੇ ਦੇਸ਼ ਭਰ 'ਚ ਲੋਕ ਇਸ ਦਾ ਅਸਾਨੀ ਨਾਲ ਇਸਤੇਮਾਲ ਕਰ ਸਕਦੇ ਹਨ।
ਇੰਨਾ ਹੀ ਨਹੀ ਯੂਜ਼ਰਸ ਨੂੰ ਪਹਿਲੀ ਵਾਰ ਟਰਾਂਜੈਕਸ਼ਨ ਕਰਨ ਸੈਂਡਰ ਅਤੇ ਰਿਸੀਵਰ ਨੂੰ 51 ਰੁਪਏ ਦਾ ਰਿਵਾਰਡ ਮਿਲੇਗਾ। ਇਸ ਤੋਂ ਇਲਾਵਾ ਮੇਨ ਪੇਜ 'ਤੇ ਆਫਰ ਦਾ ਇਕ ਅਲਗ ਤੋਂ ਕਾਲਮ ਬਣਿਆ ਹੈ। ਇਸ 'ਤੇ ਕਲਿੱਕ ਕਰ ਕੇ ਤੁਸੀਂ ਆਫਰਸ ਨੂੰ ਵੇਖ ਸਕਦੇ ਹੋ। ਫਿਲਹਾਲ ਗੂਗਲ ਅਜੇ ਤਿੰਨ ਆਫਰ ਦੇ ਰਹੀ ਹੈ।
Okwu ਨੇ ਲਾਂਚ ਕੀਤੇ ਆਪਣੇ 2 ਨਵੇਂ ਸਮਾਰਟਫੋਨਜ਼
NEXT STORY