ਜਲੰਧਰ- ਗੂਗਲ ਨੇ ਇਸ ਸਾਲ ਆਪਣੇ ਪਹਿਲੇ ਐਂਡ੍ਰਾਇਡ ਸਮਾਰਟਫੋਨ ਪਿਕਸਲ ਅਤੇ ਪਿਕਸਲ ਐਕਸ.ਐੱਲ. ਨੂੰ ਲਾਂਚ ਕੀਤਾ ਹੈ ਜਿਸ ਨੂੰ ਪੂਰੀ ਤਰ੍ਹਾਂ ਨਾਲ ਗੂਗਲ ਨੇ ਬਣਾਇਆ ਹੈ। ਹੁਣ ਕੰਪਨੀ ਆਪਣੀਆਂ 2 ਸਮਾਰਟਵਾਚਿਜ਼ 'ਤੇ ਕੰਮ ਕਰ ਰਹੀ ਹੈ ਜਿਸ ਦਾ ਕੋਡਨੇਮ Angelfish ਅਤੇ Swordfish ਹੈ। ਇਹ ਸਮਾਰਟਵਾਚ ਦੇਖਣ 'ਚ ਕਿਸ ਤਰ੍ਹਾਂ ਦੀਆਂ ਹੋਣਗੀਆਂ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ।
@evleaks ਲੀਕਰ ਇਵਾਨ ਬਲਾਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਸਾਲ 2017 'ਚ ਸਿ ਨੂੰ ਲਾਂਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਇਹ ਐਂਡ੍ਰਾਇਡ ਵਿਅਰ 2.0 'ਤੇ ਚੱਲੇਗੀ। ਜਿਥੋਂ ਤਕ ਫੀਚਰਸ ਦੀ ਗੱਲ ਹੈ ਤਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਵਿਚ ਜੀ.ਪੀ.ਐੱਸ., ਐੱਲ.ਟੀ.ਈ., ਹਾਰਟ ਰੇਟ ਮਾਨੀਟਰ ਵਰਗੇ ਫੀਚਰਸ ਹੋਣਗੇ।
360 ਡਿਗਰੀ ਤਸਵੀਰਾਂ ਲੈਣ 'ਚ ਸਮਰੱਥ ਹੈ ਰੀਕੋ ਦਾ ਇਹ ਕੈਮਰਾ
NEXT STORY