ਜਲੰਧਰ-ਭਾਰਤ ਦੀ ਦੋਪਹਿਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਨੇ Achiever 150 ਨੂੰ ਦੋ ਵੇਰਿਅੰਟਸ 'ਚ ਲਾਂਚ ਕਰ ਦਿੱਤਾ ਹੈ। ਡਿਜ਼ਾਇਨ 'ਚ ਬਦਲਾਵ ਦੇ ਨਾਲ ਕੰਪਨੀ ਨੇ ਇਸ 'ਚ i3S ਟੈਕਨਾਲੋਜ਼ੀ (ਆਇਡਲ ਸਟਾਰਟ-ਸਟਾਪ ਸਿਸਟਮ), ਮੇਂਟੇਨੈੱਸ ਫ੍ਰੀ ਬੈਟਰੀ, ਸਾਇਡ ਸਟੈਂਡ ਇੰਡੀਕੇਟਰ ਅਤੇ ਟਿਊਬਲੈੱਸ ਟਾਇਰਸ ਦਿੱਤੇ ਹਨ।
ਇਸ ਬਾਇਕ 'ਚ ਅਪਡੇਟਡ 150cc (BS 4 ਕੰਪਲਾਇੰਟ) ਇੰਜਣ ਲਗਾ ਹੈ ਜੋ 13.4bhp ਦੀ ਪਾਵਰ ਅਤੇ 12.8Nm ਦਾ ਪੀਟ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਹ ਬਾਈਕ ਬਜਾਜ਼ ਦੀ V15 ਅਤੇ ਹੌਂਡਾ ਦੀ 32 ਯੂਨਿਕਾਰਨ 150 ਨੂੰ ਕੜੀ ਟੱਕਰ ਦੇਵੇਗੀ। ਇਸ ਬਾਈਕ ਦੇ ਡਰਮ ਬਰੇਕਸ ਵੇਰਿਅੰਟ ਦੀ ਕੀਮਤ 61,800 ਰੁਪਏ ਅਤੇ ਡਿਸਕ ਬ੍ਰੇਕਸ ਵੇਰਿਅੰਟ ਦੀ ਕੀਮਤ 62,800 ਰੁਪਏ ਰੱਖੀ ਗਈ ਹੈ।
ਬਿਹਤਰੀਨ ਫੀਚਰਸ ਨਾਲ ਲੈਸ ਹੈ ਲਿਨੋਵੋ ਦਾ ਇਹ ਲੈਪਟਾਪ
NEXT STORY