ਜਲੰਧਰ: ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Huawei ਨੇ ਆਪਣੇ P9 ਫਲੈਗਸ਼ਿਪ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਹੁਵਾਵੇ ਪੀ9 ਸਮਾਰਟਫੋਨ ਭਾਰਤ 'ਚ 39,999 ਰੁਪਏ 'ਚ ਬੁੱਧਵਾਰ ਤੋਂਂ ਈ-ਕਾਮਰਸ ਸਾਇਟ ਫਲਿੱਪਕਾਰਟ 'ਤੇ ਮਿਲੇਗਾ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ 'ਚ ਇਸ ਹੈਂਡਸੈੱਟ ਦਾ ਸੇਰਾਮਿਕ ਵਾਇਟ, ਪ੍ਰੇਸਡੀਜ਼ ਗੋਲਡ ਅਤੇ ਟਾਇਟੇਨੀਅਮ ਗੋਲਡ ਕਲਰ ਵੇਰਿਅੰਟ ਉਪਲੱਬਧ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਹੁਵਾਵੇ ਪੀ9 ਨੂੰ ਅਪ੍ਰੈਲ ਮਹੀਨੇ 'ਚ ਹੁਵਾਵੇ ਪੀ9 ਪਲਸ ਦੇ ਨਾਲ ਲਾਂਚ ਕੀਤਾ ਗਿਆ ਸੀ। ਦੋਨੋਂ ਹੀ ਸਮਾਰਟਫੋਨ ਡੂਅਲ ਰਿਅਰ ਕੈਮਰਾ ਸੈੱਟਅਪ ਨਾਲ ਲੈਸ ਹਨ ਜਿਨ੍ਹਾਂ ਨੂੰ ਲਾਇਕੋ ਦੇ ਨਾਲ ਮਿਲ ਕੇ ਬਣਾਇਆ ਗਿਆ ਹੈ।
ਹੁਵਾਵੇ ਪੀ 9 ਦੇ ਸਪੈਸੀਫਿਕੇਸ਼ਨਸ
ਕੈਮਰਾ - ਇਸ ਸਮਾਰਟਫੋਨ 'ਚ ਐਫ/2.2 ਅਪਰਚਰ 12 MP ਦੋ ਰਿਅਰ ਕੈਮਰੇ, 8MP ਦੇ ਫ੍ਰੰਟ ਕੈਮਰਾ
ਡਿਸਪਲੇ - 5.2 ਇੰਚ ਦੀ ਫੁੱਲ-ਐੱਚ. ਡੀ ਆਈ. ਪੀ. ਐੱਸ ਐੱਲ. ਸੀ. ਡੀ ਡਿਸਪਲੇ
ਪ੍ਰੋਸੈਸਰ - ਇਸ 'ਚ 2.5 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ
ਗਰਾਫਿਕਸ - ਮਾਲੀ-ਟੀ880 ਐੱਮ. ਪੀ 4
ਓ.ਐੱਸ - ਐਂਡ੍ਰਾਇਡ 6.0 ਮਾਰਸ਼ਮੈਲੋ
ਰੈਮ - 3GB ਰੈਮ
ਸਟੋਰੇਜ - 32GB ਸਟੋਰੇਜ਼
ਬਾਡੀ - ਐਲੂਮੀਨੀਅਮ
ਬੈਟਰੀ 3000 MAh ਬੈਟਰੀ
ਹੋਰ ਫੀਚਰਸ- ਫਿੰਗਰਪ੍ਰਿੰਟ ਸੈਂਸਰ, ਯੂ. ਐੱਸ. ਬੀ ਟਾਈਪ-ਸੀ ਕੁਨੈੱਕਟਰ
ਘੱਟ ਕੀਮਤ 'ਚ ਲਾਂਚ ਹੋਈ ਨਵੀਂ ਵੁਆਇਸ ਕਾਲਿੰਗ ਟੈਬਲੇਟ, ਜਾਣੋ ਫੀਚਰਸ
NEXT STORY