ਜਲੰਧਰ- ਕਾਫੀ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੁਵਾਵੇ ਦਾ ਫਲੈਗਸ਼ਿਪ ਸਮਾਰਟਫੋਨ P9 ਨੂੰ ਭਾਰਤ 'ਚ ਲਾਂਚ ਕੀਤਾ ਉੱਥੇ ਨਾਲ ਹੀ ਹੁਆਵੇ ਨੇ ਆਪਣੀ ਸਟੇਨਲੈੱਸ ਸਟੀਲ ਵਾਚ ਵੇਰਿਅੰਟ ਵੀ ਲਾਂਚ ਕੀਤਾ। ਹੁਵਾਵੇ ਨੇ ਇਸ ਤੋਂ ਪਹਿਲਾਂ ਹੀ ਇਸਦਾ ਲੇਦਰ ਸਟ੍ਰੈਪ ਵਾਲਾ ਵਰਜਨ ਪੇਸ਼ ਕੀਤਾ ਸੀ। ਇਸ ਦੀ ਕੀਮਤ 22,999 ਰੁਪਏ ਅਤੇ ਇਹ ਫਲਿੱਪਕਾਰਟ ਤੋਂ ਖਰੀਦ ਸਕਦੇ ਹੋ।
ਸਟੇਨਲੈੱਸ ਸਟੀਲ ਵਾਚ ਦੇ ਸਪੈਸੀਫਿਕੇਸ਼ਨਸ
ਇਸ ਸਮਾਰਟਵਾਚ 'ਚ 1.4 ਇੰਚ ਦੀ ਗੋਲ AMOLED ਡਿਸਪਲੇ ਦਿੱਤੀ ਗਈ ਹੈ, ਜਿਸਦੀ ਰੈਜ਼ੋਲਿਉਸ਼ਨ 400x400 ਪਿਕਸਲ ਅਤੇ ਪਿਕਸਲ ਡੇਨਸਿਟੀ 286ppi ਹੈ। ਇਹ ਡਿਸਪਲੇ ਸੇਫਿਅਰ ਕ੍ਰੀਸਟਲ ਗਲਾਸ ਨਾਲ ਪ੍ਰੋਟੈਕਟਡ ਹੈ। ਇਸ 'ਚ 1.2GHz ਸਨੈਪਡ੍ਰੈਗਨ 400 ਪ੍ਰੋਸੈਸਰ ਦਿੱਤਾ ਗਿਆ ਹੈ। ਇਸ 'ਚ 512MB ਦੀ ਰੈਮ ਅਤੇ 4GB ਦਾ ਆਨ-ਬੋਰਡ ਸਟੋਰੇਜ ਦਿੱਤੀ ਗਈ ਹੈ।
ਇਸ ਸਮਾਰਟਵਾਚ 'ਚ 300mAh ਦੀ ਬੈਟਰੀ ਦਿੱਤੀ ਗਈ ਹੈ, ਜੋ ਲਗਤਾਰ ਇਸਤੇਮਾਲ ਕਰਨ ਤੇ ਦੋ ਦਿਨ ਤੱਕ ਚੱਲੇਗੀ। ਨਾਲ ਹੀ ਇਹ ਸਮਾਰਟਵਾਚ IP67 ਸਰਟੀਫਾਇਡ ਹੈ। ਇਸ ਦੇ ਕੁਨੈੱਕਟੀਵਿਟੀ 'ਚ ਵਾਈ-ਫਾਈ, ਬਲੂਟੁੱਥ 4.1 LE ਦਿੱਤਾ ਗਿਆ ਹੈ। ਇਹ ਸਮਾਰਟਵਾਚ ਮਾਰਸ਼ਮੈਲੋ ਨਾਲ ਅਪਡੇਟ ਕੀਤਾ ਹੈ।
ਅਗਲੇ 3 ਸਾਲਾਂ 'ਚ ਭਾਰਤ 'ਚ ਹੋਣਗੇ 50 ਕਰੋੜ 4ਜੀ ਮੋਬਾਇਲ ਫੋਨ ਧਾਰਕ
NEXT STORY