ਆਟੋ ਡੈਸਕ- ਹੁੰਡਈ ਮੋਟਰ ਇੰਡੀਆ ਨੇ ਦੇਸ਼ 'ਚ i20 ਫੇਸਲਿਫਟ ਦੇ ਐੱਨ-ਲਾਈਨ ਵੇਰੀਐਂਟ ਨੂੰ ਲਾਂਚ ਕਰ ਦਿੱਤਾ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ 9.99 ਲੱਖ ਰੁਪਏ ਰੱਖੀ ਗਈ ਹੈ। ਇਸ ਨੂੰ 2 ਟ੍ਰਿਮਸ 'ਚ ਵੇਚਿਆ ਜਾਵੇਗਾ। ਟਾਪ-ਸਪੇਕ i20 N-line N8 ਵੇਰੀਐਂਟ ਦੀ ਕੀਮਤ ਮੈਨੁਅਲ ਲਈ 11.21 ਲੱਖ ਰੁਪਏ ਅਤੇ ਆਟੋਮੈਟਿਕ ਲਈ 12.31 ਲੱਖ ਰੁਪਏ ਹੈ।
ਇੰਜਣ
i20 N-line 'ਚ 1.0 ਲੀਟਰ ਟਰਬੋ-ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 120 ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ ਅਤੇ ਇਸਨੂੰ 7-ਸਪੀਡ ਡੀ.ਸੀ.ਟੀ. ਜਾਂ 6-ਸਪੀਡ ਮੈਨੁਅਲ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਸਦੇ ਸਸਪੈਂਸ਼ਨ 'ਚ ਹਲਕੇ ਬਦਲਾਅ ਕੀਤੇ ਗਏ ਹਨ।
ਐਕਸਟੀਰੀਅਰ
ਐੱਨ-ਲਾਈਨ i20 ਨੂੰ ਸਟੈਂਡਰਡ ਮਾਡਲ ਤੋਂ ਅਲੱਗ ਕਰਨ ਲਈ ਇਸ ਵਿਚ ਪੈਰਾਮੀਟ੍ਰਿਕ ਗਰਿੱਲ, ਫਰੰਟ ਸਪਲਿਟਰ, ਨਵਾਂ ਐੱਨ-ਲਾਈਨ ਲੋਗੋ, 16 ਇੰਚ ਦੇ ਅਲੌਏ ਵ੍ਹੀਲ ਦਿੱਤੇ ਗਏ ਹਨ। ਰੀਅਰ 'ਚ ਟਵਿਨ-ਐਗਜਾਸਟ ਆਊਟਲੇਟ ਅਤੇ ਦੋ ਟੇਲਲੈਂਪਸ, ਬਦਲਿਆ ਹੋਇਆ ਬੰਪਰ ਡਿਜ਼ਾਈਨ ਦਿੱਤਾ ਗਿਆ ਹੈ।
ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਟਾਪ-ਸਪੇਕ i20 ਦਾ ਕੈਬਿਨ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਦੇ ਨਾਲ 10.25-ਇੰਚ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ, ਡਿਜੀਟਲ ਇੰਸਟਰੂਮੈਂਟ ਕਲੱਸਟਰ, ਵਾਇਰਲੈੱਸ ਫੋਨ ਚਾਰਜਿੰਗ, ਕਰੂਜ਼ ਕੰਟਰੋਲ, ਆਟੋਮੈਟਿਕ ਕਲਾਈਮੇਟ ਕੰਟਰੋਲ, ਸਿੰਗਲ-ਪੈਨ ਸਨਰੂਫ, 7-ਸਪੀਕਰ ਬੋਸ ਸਾਊਂਡ ਸਿਸਟਮ ਵਰਗੀਆਂ ਸਹੂਲਤਾਂ ਨਾਲ ਲੈਸ ਹੈ। ਸੇਫਟੀ ਦੇ ਲਿਹਾਜ ਨਾਲ ਇਸ ਵਿਚ 6 ਏਅਰਬੈਗ, ਸਾਰੇ ਯਾਤਰੀਆਂ ਲਈ ਸੀਟਬੈਲਟ ਰਿਮਾਇੰਡਰ ਦੇ ਨਾਲ 3-ਪੁਆਇੰਟ ਸੀਟਬੈਲਟ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ (ਟੀ.ਪੀ.ਐੱਮ.ਐੱਸ.), ਰੀਅਰ-ਵਿਊ ਪਾਰਕਿੰਗ ਕੈਮਰਾ, ਆਟੋਮੈਟਿਕ ਹੈੱਡਲੈਂਪਸ, ਇਲੈਕਟ੍ਰਾਨਿਕ ਸਟੇਬਿਲਿਟੀ ਕੰਟਰੋਲ (ਈ.ਐੱਸ.ਸੀ.), ਵਾਹਨ ਸਟੇਬਿਲਿਟੀ ਮੈਨੇਜਮੈਂਟ (ਵੀ.ਐੱਸ.ਸੀ.), ਹਿੱਲ ਅਸਿਸਟ ਸ਼ਾਮਲ ਹਨ।
ਰਾਇਲ ਐਨਫੀਲਡ ਸ਼ਾਟਗਨ 650 ਨੂੰ ਲੈ ਕੇ ਸਾਹਮਣੇ ਆਈ ਜਾਣਕਾਰੀ, ਜਲਦ ਹੋਵੇਗੀ ਲਾਂਚ
NEXT STORY