ਜਲੰਧਰ- ਲੰਬੇ ਦੌਰ ਤੋਂ ਬਾਅਦ ਸ਼ਿਓਮੀ ਨੇ ਸਾਫ ਕਰ ਦਿੱਤਾ ਹੈ ਕਿ ਉਸ ਦਾ ਫਲੈਗਸ਼ਿਪ ਸ਼ਿਓਮੀ ਮੀ6 ਸਮਾਰਟਫੋਨ 19 ਅਪ੍ਰੈਲ ਨੂੰ ਲਾਂਚ ਹੋਵੇਗਾ। ਸ਼ਿਓਮੀ ਮੀ6 ਸਮਾਰਟਫੋਨ ਨੂੰ 19 ਅਪ੍ਰੈਲ ਨੂੰ ਚੀਨ ਦੀ ਰਾਜਧਾਨੀ ਬੀਜਿੰਗ 'ਚ ਯੂਨੀਵਰਸਿਟੀ ਆਫ ਟੈਕਨਾਲੋਜੀ ਜਿਮਨੈਜ਼ੀਅਮ 'ਚ ਪੇਸ਼ ਕੀਤਾ ਜਾਵੇਗਾ। ਸ਼ਿਓਮੀ ਨੇ ਲਾਂਚ ਈਵੈਂਟ ਹੈਂਡਸੈੱਟ ਦੀ ਕੀਮਤ ਅਤੇ ਉਪਲੱਬਧਤਾ ਦਾ ਖੁਲਾਸਾ ਕੀਤਾ ਜਾਵੇਗਾ। ਸ਼ਿਓਮੀ ਨੇ ਹੁਣ ਆਪਣੀ ਚੀਨੀ ਵੈੱਬਸਾਈਟ 'ਤੇ ਇਕ ਟੀਜ਼ਰ ਜਾਰੀ ਕੀਤਾ ਹੈ, ਜਿਸ ਨਾਲ ਸ਼ਿਓਮੀ ਮੀ6 ਦੇ ਜਲਦ ਹੀ ਆਉਣ ਦੀ ਪੁਸ਼ਟੀ ਹੋਈ ਹੈ। ਟੀਜ਼ਰ 'ਚ ਲਿਖਿਆ ਹੈ ਕਿ ਤੁਸੀਂੇ 203 ਦਿਨਾਂ ਦਾ ਇੰਤਜ਼ਾਰ ਕੀਤਾ, 7 ਸਾਲ ਦਾ। ਇਸ ਟੀਜ਼ਰ ਨਾਲ ਹੈਂਡਸੈੱਟ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ, ਸਿਰਫ ਲਾਂਚ ਤਰੀਕ ਦੀ ਇਕ ਵਾਰ ਹੋਰ ਪੁਸ਼ਟੀ ਹੋਈ ਹੈ।
ਲਾਂਚ ਤੋਂ ਪਹਿਲਾਂ ਸ਼ਿਓਮੀ ਮੀ6 ਦੇ ਬਾਰੇ 'ਚ ਜਾਣਕਾਰੀਆਂ ਸਾਹਮਣੇ ਆ ਚੁੱਕੀ ਹੈ। ਸਪੈਸੀਫਿਕੇਸ਼ਨ ਅਤੇ ਕੀਮਤ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਦਾਅਵੇ ਕੀਤੇ ਜਾ ਚੁੱਕੇ ਹਨ। ਇਸ ਸਮਾਰਟਫੋਨ ਦੀ ਸਭ ਤੋਂ ਅਹਿਮ ਖਾਸੀਅਤ ਸਨੈਪਡ੍ਰੈਗਨ 835 ਪ੍ਰੋਸੈਸਰ ਹੋਵੇਗੀ। ਦੱਸਿਆ ਗਿਆ ਹੈ ਕਿ ਮੀ6 ਕਈ ਮਾਮਲੇ 'ਚ ਸ਼ਿਓਮੀ ਮੀ5 ਦਾ ਅਪਗ੍ਰੇਡ ਹੋਵੇਗਾ। ਇਸ਼ 'ਚ ਡਿਊਲ-ਕਵਰਡ ਐਜ ਡਿਸਪਲੇ ਹੋਣ ਦੀ ਸੰਭਾਵਨਾ ਹੈ, ਘੱਟ ਤੋਂ ਘੱਟ ਪ੍ਰੀਮੀਅਮ ਵੇਰੀਅੰਟ 'ਚ।
ਸੋਸ਼ਲ ਮੀਡੀਆ ਸਾਈਟ ਤੋਂ ਹੈਂਡਸੈੱਟ ਦੀ ਕੀਮਤ ਦੇ ਬਾਰੇ 'ਚ ਵੀ ਜਾਣਾਕਰੀ ਮਿਲੀ ਹੈ। ਸ਼ਿਓਮੀ ਮੀ6 ਦੇ 4 ਜੀ. ਬੀ. ਰੈਮ+64 ਜੀ. ਬੀ. ਸਟੋਰੇਜ ਅਤੇ 4 ਜੀ. ਬੀ. ਰੈਮ+128 ਜੀ. ਬੀ. ਸਟੋਰੇਜ ਵੇਰੀਅੰਟ ਦੀ ਕੀਮਤ ਕ੍ਰਮਵਾਰ 2,199 ਚੀਨੀ ਯੂਆਨ (ਕਰੀਬ 20,500 ਰੁਪਏ) ਅਤੇ 2,599 ਚੀਨੀ ਯੂਆਨ (ਕਰੀਬ 24,300 ਰੁਪਏ) ਹੋਵੇਗੀ। ਸ਼ਿਓਣੀ ਮੀ6 ਪੱਲਸ ਦੇ 3 ਵੇਰੀਅੰਟ ਹੋਣਗੇ 6 ਜੀ. ਬੀ. ਰੈਮ+64 ਜੀ. ਬੀ. ਸਟੋਰੇਜ, 6 ਜੀ. ਬੀ. ਰੈਮ+128 ਜੀ. ਬੀ. ਸਟੋਰੇਜ ਅਤੇ 6ਜੀ. ਬੀ. ਰੈਮ+ 256 ਜੀ. ਬੀ. ਸਟੋਰੇਜ। ਇਨ੍ਹਾਂ ਵੇਰੀਅੰਟ ਦੀ ਕੀਮਤ ਕ੍ਰਮਵਾਰ 2,699 ਚੀਨੀ ਯੂਆਨ (ਕਰੀਬ 25,000 ਰੁਪਏ), 3,099 ਚੀਨੀ ਯੂਆਨ (ਕਰੀਬ 28,990 ਰੁਪਏ) ਅਤੇ 3,699 ਚੀਨੀ ਯੂਆਨ (ਕਰੀਬ 34,600 ਰੁਪਏ) ਹੋਵੇਗੀ। ਗੌਰ ਕਰਨ ਵਾਲੀ ਗੱਲ ਹੈ ਕਿ ਪਿਛਲੇ ਮਹੀਨੇ ਕੀਮਤ ਅਤੇ ਸਟੋਰੇਜ ਨੂੰ ਲੈ ਕੇ ਵੱਖ ਦਾਅਵੇ ਕੀਤੇ ਗਏ ਸਨ।
ਸ਼ਿਓਮੀ ਮੀ6 'ਚ 5.1 ਇੰਚ (1920x1080 ਪਿਕਸਲ) ਰੈਜ਼ੋਲਿਊਸ਼ਨ ਦਾ ਡਿਸਪਲੇ ਹੋਵੇਗਾ। ਫੋਨ 'ਚ ਕਵਾਲਕਮ ਸਨੈਪਡ੍ਰੈਗਨ 835 ਚਿੱਪਸੈੱਟ ਹੋਵੇਗਾ। ਕੈਮਰੇ ਦੇ ਤੌਰ 'ਤੇ ਕੀਮਤ ਫੋਨ 'ਚ 4ਕੇ ਵੀਡੀਓ ਰਿਕਾਰਡਿੰਗ ਸਮਰੱਥਾ ਵਾਲਾ 12 ਮੈਗਾਪਿਕਸਲ ਦਾ ਰਿਅਰ ਕੈਮਰਾ ਹੋ ਸਕਦਾ ਹੈ। ਇਸ 'ਚ ਮੌਜੂਦ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਵੀ 4ਕੇ ਵੀਡੀਓ ਰਿਕਾਰਡ ਕਰਨ 'ਚ ਸਮਰੱਥ ਰਹੇਗਾ। ਦੂਜੇ ਪਾਸੇ ਸ਼ਿਓਮੀ ਮੀ6 ਪਲੱਸ ਫਲੈਸ਼ਿਪ ਸਮਾਰਟਫੋਨ 'ਚ ਕਵਾਡ ਐੱਚ. ਡੀ. 2ਕੇ ਓਲੇਡ ਡਿਸਪਲੇ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਰਿਅਰ ਕੈਮਰਾ ਦਿੱਤੇ ਜਾਣ ਦੀ ਸੰਭਾਵਨਾ ਹੈ। ਸਮਾਰਟਫੋਨ 'ਚ 4000 ਐੱਮ. ਏ. ਐੱਚ. ਦੀ ਬੈਟਰੀ ਹੋਣ ਦੀ ਉਮੀਦ ਹੈ।
ਮਾਈਕ੍ਰੋਸਾਫਟ ਜਲਦ ਹੀ ਬਾਜ਼ਾਰ 'ਚ ਪੇਸ਼ ਕਰ ਸਕਦੀ ਹੈ Surface Pro ਦਾ ਨਵਾਂ ਵੇਰੀਅੰਟ
NEXT STORY