ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਆਈਟੈੱਲ ਮੋਬਾਇਲ ਨੇ ਦੂਰਸੰਚਾਰ ਸੇਵਾਵਾਂ ਦੇਣ ਵਾਲੀ ਪ੍ਰਮੁੱਖ ਕੰਪਨੀ ਆਈਡੀਆ ਸੈਲੂਲਰ ਦੇ ਨਾਲ ਰਣਨੀਤਿਕ ਹਿੱਸੇਦਾਰੀ ਕੀਤੀ ਹੈ ਜਿਸ ਤਹਿਤ ਆਈਟੈੱਲ ਦੇ ਸਮਾਰਟਫੋਨ ਦੇ ਗਾਹਕਾਂ ਨੂੰ ਆਈਡੀਆ 6ਜੀ.ਬੀ. ਡਾਟਾ ਮੁਫਤ ਦੇਵੇਗੀ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਸ ਹਿੱਸੇਦਾਰੀ ਦੇ ਤਹਿਤ ਉਸ ਦੇ ਚੁਣੇ ਹੋਏ ਸਮਾਰਟਫੋਨ ਖਰੀਦਣ ਵਾਲੇ ਗਾਹਕਾਂ ਨੂੰ ਆਈਡੀਆ 6 ਮਹੀਨਿਆਂ ਤੱਕ ਹਰ ਮਹੀਨੇ ਇਕ ਜੀ.ਬੀ. ਫਰੀ ਡਾਟਾ ਦੇਵੇਗੀ।
ਆਈਟੈੱਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਧੀਰ ਕੁਮਾਰ ਨੇ ਕਿਹਾ ਕਿ ਡਿਜੀਟਲ ਇੰਡੀਆ ਦੇ ਤਹਿਤ ਬਦਲਦੇ ਮਾਹੌਲ 'ਚ ਇੰਟਰਨੈੱਟ ਕੁਨੈਕਟੀਵਿਟੀ ਸ਼ੌਕ ਦੀ ਬਜਾਏ ਇਕ ਜ਼ਰੂਰਤ ਬਣ ਗਈ ਹੈ। ਆਈਡੀਆ ਸੈਲੂਲਰ ਦੇ ਨਾਲ ਮਿਲ ਕੇ ਆਈਟੈੱਲ ਨੇ ਗਾਹਕਾਂ ਲਈ ਡਿਜੀਟਲ ਕੁਨੈਕਟੀਵਿਟੀ ਨੂੰ ਹੋਰ ਜ਼ਿਆਦਾ ਬਿਹਤਰ ਬਣਾਉਣ ਦੇ ਉਦੇਸ਼ ਨਾਲ ਇਹ ਹਿੱਸੇਦਾਰੀ ਕੀਤੀ ਹੈ। ਇਸ ਤਹਿਤ ਗਾਹਕਾਂ ਨੂੰ ਆਈਡੀਆ ਦੇ ਕੁਨੈਕਸ਼ਨ ਦੀ ਵਰਤੋਂ ਕਰਨੀ ਹੋਵੇਗੀ ਅਤੇ ਉਸੇ ਦੇ ਆਧਾਰ 'ਤੇ ਉਨ੍ਹਾਂ ਨੂੰ 6ਜੀ.ਬੀ. ਫਰੀ ਡਾਟਾ ਮਿਲੇਗਾ।
Gmail 'ਚ ਵੀ ਐਡ ਹੋਇਆ ਨਵਾਂ ਵੀਡੀਓ ਸਟ੍ਰੀਮਿੰਗ ਫੀਚਰ
NEXT STORY