ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ 'ਤੇ ਅਜੇ ਵੀ ਮੁਸੀਬਤਾਂ ਦੇ ਬੱਦਲ ਮੰਡਰਾ ਰਹੇ ਹਨ। ਕੰਪਨੀ ਨੂੰ ਗਲੈਕਸੀ ਨੋਟ 7 ਦੀ ਬੈਟਰੀ 'ਚ ਧਮਾਕੇ ਹੋਣ ਦੀ ਸਮੱਸਿਆ ਕਾਰਨ ਸਾਰੇ ਸਮਾਰਟਫੋਨ ਵਾਪਸ ਮੰਗਵਾਉਣ ਦੇ ਨਾਲ-ਨਾਲ ਇਸ ਦੀ ਪ੍ਰਾਡਕਸ਼ਨ ਬੰਦ ਕਰਨਾ ਪਿਆ। ਅਮਰੀਕਾ ਅਤੇ ਕੁਝ ਹੋਰ ਏਅਰਲਾਈਨਜ਼ ਦੇ ਰੋਕ ਤੋਂ ਬਾਅਦ ਜਪਾਨ ਨੇ ਵੀ ਜਹਾਜ਼ 'ਚ ਸੈਮਸੰਗ ਗਲੈਕਸੀ ਨੋਟ 7 ਲੈ ਕੇ ਜਾਣ 'ਤੇ ਰੋਕ ਲਗਾ ਦਿੱਤੀ ਹੈ।
ਇਸ ਤੋਂ ਪਹਿਲਾਂ ਏਅਰਲਾਈਨਜ਼ ਵੱਲੋਂ ਯਾਤਰੀਆਂ ਨੂੰ ਜਹਾਜ਼ 'ਚ ਸਮਾਰਟਫੋਨ ਨੂੰ ਚਾਰਜ ਨਾ ਕਰਨ ਦੀ ਅਪੀਲ ਕੀਤੀ ਗਈ। ਬਾਅਦ 'ਚ ਏਅਰਲਾਈਨ ਮੰਤਰਾਲੇ ਨੇ ਸਾਰੀਆਂ ਏਅਰਲਾਈਨਜ਼ ਨੂੰ ਸੈਮਸੰਗ ਗਲੈਕਸੀ ਨੋਟ 7 ਲੈ ਕੇ ਜਾਣ ਤੇ ਰੋਕ ਲਗਾਉਣ ਲਈ ਕਿਹਾ।
ਬੈਟਰੀ 'ਚ ਧਮਾਕੇ ਅਤੇ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਕੋਰੀਆ ਦੀ ਦਿੱਗਜ ਇਲੈਕਟ੍ਰੋਨਿਕ ਕੰਪਨੀ ਸੈਮਸੰਗ ਨੇ ਸਾਰੇ ਨੋਟ 7 ਨੂੰ ਵਾਪਸ ਮੰਗਵਾ ਲਿਆ ਹੈ। ਇਨ੍ਹਾਂ ਘਟਨਾਵਾਂ 'ਚ ਕਈ ਲੋਕ ਜ਼ਖਮੀ ਹੋਏ ਹਨ। ਕੰਪਨੀ ਨੇ ਮੁੱਖ ਹੈਂਡਸੈੱਟ ਦੇ ਉਤਪਾਦਨ 'ਤੇ ਰੋਕ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਟ੍ਰਾਂਸਪੋਰਟ ਵਿਭਾਗ ਨੇ ਸ਼ੁੱਕਰਵਾਰ ਨੂੰ ਜਹਾਜ਼ਾਂ 'ਚ ਇਸ ਡਿਵਾਈਸ ਨੂੰ ਲੈ ਕੇ ਜਾਣ 'ਤੇ ਰੋਕ ਲਗਾ ਦਿੱਤੀ। ਅਜਿਹਾ ਨਾ ਕਰਨ 'ਤੇ ਜ਼ੁਰਮਾਨੇ ਦੇ ਨਾਲ ਹੈਂਡਸੈੱਟ ਨੂੰ ਜਬਤ ਕਰ ਲਿਆ ਜਾਵੇਗਾ।
ਇਸ ਭਾਰਤੀ ਕੰਪਨੀ ਨੇ ਲਾਂਚ ਕੀਤਾ ਨਵਾਂ ਬਜਟ ਸਮਾਰਟਫੋਨ
NEXT STORY