ਜਲੰਧਰ - ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ Zen ਮੋਬਾਈਲਸ ਨੇ ਨਵਾਂ Cinemax 2+ ਸਮਾਰਟਫੋਨ ਲਾਂਚ ਕੀਤਾ ਹੈ ਜਿਸਦੀ ਕੀਮਤ 3,777 ਰੁਪਏ ਰੱਖੀ ਗਈ ਹੈ । ਇਸ ਸਮਾਰਟਫੋਨ ਨੂੰ ਸਰਫ ਬਲੈਕ ਕਲਰ ਆਪਸ਼ਨ 'ਚ ਉਪਲੱਬਧ ਕੀਤਾ ਜਾਵੇਗਾ।
ਇਸ ਫੋਨ 'ਚ 5.5-ਇੰਚ ਸਾਇਜ਼ ਦੀ iPS ਸਕ੍ਰੀਨ ਦਿੱਤੀ ਗਈ ਹੈ ਜੋ 800x480 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ ਨਾਲ ਹੀ ਇਸ 'ਚ 1.3GHz ਕਵਾਡ-ਕੋਰ ਪ੍ਰੋਸੈਸਰ ਮੌਜੂਦ ਹੈ ਜੋ ਐਪਸ ਅਤੇ ਗੇਮਸ ਚਲਾਉਣ 'ਚ ਮਦਦ ਕਰਦਾ ਹੈ। ਐਂਡ੍ਰਾਇਡ 5.1 ਲਾਲੀਪਾਪ 'ਤੇ ਆਧਾਰਿਤ ਇਸ ਸਮਾਰਟਫੋਨ 'ਚ 1GB RAM ਦੇ ਨਾਲ 8 ਜੀ. ਬੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮਾਇਕਰੋ SD ਕਾਰਡ ਦੇ ਜਰੀਏ 32 ਜੀ. ਬੀ ਤੱਕ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ LED ਫਲੈਸ਼ ਦੇ ਨਾਲ ਇਸ 'ਚ 5-ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 3.2-ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। ਇਸ ਸਮਾਰਟਫੋਨ 'ਚ 2900 mAh ਸਮਰੱਥਾ ਵਾਲੀ ਬੈਟਰੀ ਲਗੀ ਹੈ ਜਿਸ ਦੇ ਬਾਰੇ 'ਚ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 7 ਘੰਟੇ ਦਾ ਟਾਕ-ਟਾਇਮ ਅਤੇ 200 ਘੰਟੇ ਦਾ ਸਟੈਂਡ-ਬਾਈ ਟਾਇਮ ਦੇਵੇਗੀ।
ਸੈਮਸੰਗ ਕ੍ਰੋਮਬੁੱਕ ਪ੍ਰੋ-ਟੱਚਸਕ੍ਰੀਨ ਅਤੇ ਸਟਾਈਲ ਤੋਂ ਇਲਾਵਾ ਹੋਣਗੇ ਕਈ ਸਾਰੇ ਫੀਚਰਜ਼
NEXT STORY