ਗੈਜੇਟ ਡੈਸਕ- 2-ਜੀ ਮੁਕਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ’ਚ ਜੀਓ ਨੇ ਹਾਲ ਹੀ ’ਚ ਜੀਓ ਭਾਰਤ ਵੀ-2 ਫ਼ੋਨ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਸੀ। ਇਸ ਕੜੀ ਨੂੰ ਅੱਗੇ ਵਧਾਉਂਦੇ ਹੋਏ ਜੀਓ ਨੇ ਜੀਓ ਭਾਰਤ ਫ਼ੋਨ ਦੀ ਪੰਜਾਬ ਦੇ ਸਾਰੇ ਸ਼ਹਿਰੀ ਅਤੇ ਪੇਂਡੂ ਬਜ਼ਾਰਾਂ ’ਚ ਵਿਕਰੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ 80 ਲੱਖ ਤੋਂ ਵੱਧ 2-ਜੀ ਗਾਹਕਾਂ ਨੂੰ 4-ਜੀ ਨਾਲ ਜੋੜ ਕੇ ਮਜ਼ਬੂਤ ਬਣਾਉਣ ਲਈ ਬੇਹੱਦ ਸਸਤੀ ਕੀਮਤ ’ਤੇ ਜੀਓ ਭਾਰਤ 4-ਜੀ ਫ਼ੋਨ ਦੀ ਸੌਗਾਤ ਦਿੱਤੀ ਜਾ ਰਹੀ ਹੈ। ਜੀਓ ਭਾਰਤ ਫੋਨ ਹੁਣ ਪੰਜਾਬ ਦੀਆਂ ਸਾਰੀਆਂ 97 ਤਹਿਸੀਲਾਂ, 81 ਸਬ-ਤਹਿਸੀਲਾਂ ਅਤੇ 12500 ਤੋਂ ਵੱਧ ਪਿੰਡਾਂ ’ਚ ਮੁਹੱਈਆ ਹੈ।
ਪਹਿਲੇ ਪੜਾਅ ’ਚ, ਖਪਤਕਾਰ ਪੂਰੇ ਪੰਜਾਬ ’ਚ 25000 ਤੋਂ ਵੱਧ ਦੁਕਾਨਾਂ ਅਤੇ ਰਿਲਾਇੰਸ ਅਤੇ ਜੀਓ ਦੇ 200 ਤੋਂ ਵੱਧ ਸਟੋਰਾਂ ਤੋਂ ਜੀਓ ਭਾਰਤ ਫ਼ੋਨ ਖਰੀਦ ਸਕਦੇ ਹਨ। 999 ਰੁਪਏ ਦੇ ਮੁੱਲ ’ਤੇ ਉਪਲੱਬਧ ‘ਜੀਓ ਭਾਰਤ ਵੀ-2’ ਦੇ ਮੰਥਲੀ ਪਲਾਨ ਲਈ ਗਾਹਕਾਂ ਨੂੰ 28 ਦਿਨ ਦੀ ਵੈਲਿਡਿਟੀ ਵਾਲੇ ਪਲਾਨ ਲਈ 123 ਰੁਪਏ ਅਦਾ ਕਰਨੇ ਹੋਣਗੇ। ਇਸ ਤੋਂ ਇਲਾਵਾ ‘ਜੀਓ ਭਾਰਤ ਵੀ-2’ ਦੇ ਗਾਹਕਾਂ ਨੂੰ ਕੰਪਨੀ 14-ਜੀ. ਬੀ. 4-ਜੀ ਡਾਟਾ ਦੇਵੇਗੀ, ਭਾਵ ਅੱਧਾ ਜੀ. ਬੀ. ਪ੍ਰਤੀ ਦਿਨ। ‘ਜੀਓ ਭਾਰਤ ਵੀ-2’ ’ਤੇ ਸਾਲਾਨਾ ਪਲਾਨ ਵੀ ਹੈ ਜਿਸ ਦੇ ਲਈ ਗਾਹਕ ਨੂੰ 1234 ਰੁਪਏ ਚੁਕਾਉਣੇ ਹੋਣਗੇ।
ਦੇਸ਼ ’ਚ ਨਿਰਮਿਤ ਅਤੇ ਸਿਰਫ 71 ਗਰਾਮ ਵਜ਼ਨੀ ‘ਜੀਓ ਭਾਰਤ ਵੀ-2’ ’ਚ ਐੱਚ. ਡੀ. ਵੁਆਇਸ ਕਾਲਿੰਗ, ਐੱਫ. ਐੱਮ. ਰੇਡੀਓ, 128 ਜੀ. ਬੀ. ਦਾ ਐੱਸ. ਡੀ. ਮੈਮਰੀ ਕਾਰਡ ਸਪੋਰਟ ਵਰਗੇ ਫੀਚਰ ਹਨ। ਗਾਹਕ ਜੀਓ-ਪੇ ਦੇ ਜ਼ਰੀਏ ਯੂ. ਪੀ. ਆਈ. ’ਤੇ ਲੈਣ-ਦੇਣ ਵੀ ਕਰ ਸਕਣਗੇ। ਭਾਰਤ ਦੀ ਕੋਈ ਵੀ ਪ੍ਰਮੁੱਖ ਭਾਸ਼ਾ ਬੋਲਣ ਵਾਲਾ ਗਾਹਕ ‘ਜੀਓ ਭਾਰਤ ਵੀ-2’ ’ਚ ਆਪਣੀ ਭਾਸ਼ਾ ’ਚ ਕੰਮ ਕਰ ਸਕੇਗਾ। ਇਹ ਮੋਬਾਇਲ ਹਿੰਦੀ ਅਤੇ ਪੰਜਾਬੀ ਸਮੇਤ 22 ਭਾਰਤੀ ਭਾਸ਼ਾਵਾਂ ’ਚ ਕੰਮ ਕਰ ਸਕਦਾ ਹੈ।
ਥ੍ਰੈਡਸ ਐਪ ’ਤੇ ਮੇਟਾ ਦੇ ਮੁਖੀ ਨੂੰ ਪੱਤਰ ਲਿਖਿਆ, ਟਵਿਟਰ ਨੇ ਦਿੱਤੀ ਕਾਨੂੰਨੀ ਕਾਰਵਾਈ ਦੀ ਧਮਕੀ
NEXT STORY