ਜਲੰਧਰ- ਅੱਜ ਦੇ ਸਮੇਂ 'ਚ ਲੋਕ ਸਭ ਤੋਂ ਜ਼ਿਆਦਾ ਸਮਾਰਟਫੋਨ ਦਾ ਇਸਤੇਮਾਲ ਕਰਦੇ ਹਨ। ਜਿਸ ਕਾਰਨ ਉਨ੍ਹਾਂ ਕੋਲ ਸਮੇਂ ਦੀ ਕਮੀ ਹੋਈ ਹੈ। ਇਸ ਲਈ ਫੁਰਸਤ ਨਾਲ ਕਿਤਾਬਾਂ ਦੇ ਪੰਨੇ ਪਲਟਣ ਦੀ ਬਜਾਏ ਲੋਕ ਸਮਾਰਟਫੋਨ, ਕਿੰਡਲ ਅਤੇ ਇੰਟਰਨੈੱਟ 'ਤੇ ਕਲਿੱਕ ਕਰ ਕੇ ਆਪਣਾ ਇਹ ਸ਼ੌਂਕ ਪੂਰਾ ਕਰ ਰਹੇ ਹਨ। ਐਜੂਕੇਸ਼ਨ ਤੋਂ ਲੈ ਕੇ ਮਨੋਰੰਜਨ ਤੱਕ ਤੁਹਾਡੀ ਹਰ ਜਾਣਕਾਰੀ ਅੱਜ ਐਪ ਦੀ ਦੁਨੀਆਂ 'ਚ ਉਪਲੱਬਧ ਹੈ। ਐਂਡ੍ਰਾਇਡ ਅਤੇ iOS ਦੋਵਾਂ 'ਤੇ ਉਪਲੱਬਧ ਇਹ ਐਪਸ ਤੁਹਾਡੇ ਪਸੰਦੀ ਦੀਆਂ ਕਿਤਾਬਾਂ, ਨਾਵਲਜ਼, ਗਾਈਡਜ਼, ਸਟੋਰੀਜ਼ ਅਤੇ ਮੈਗਜ਼ੀਨ ਦਾ ਕੰਮ ਕਰੇਗੀ।
1. Adobe Acrobat Reader -
ਇਹ ਐਪ ਬਾਜ਼ਾਰ 'ਚ ਉਪਲੱਬਧ ਬੈਸਟ ਐਪਲੀਕੇਸ਼ਨ 'ਚੋਂ ਇਕ ਹੈ, ਜਿਸ ਦੁਆਰਾ ਤੁਸੀਂ ਆਪਣੇ ਸਮਾਰਟਫੋਨ 'ਚ PDF ਕਿਤਾਬਾਂ ਆਸਾਨੀ ਨਾਲ ਪੜ੍ਹ ਸਕਦੇ ਹੋ। ਦੂਜੇ PDF ਰੀਡਰ ਐਪਸ 'ਚ ਇਹ ਐਪ ਕਾਫੀ ਬਿਹਤਰ ਹੈ, ਕਿਉਂਕਿ ਇਹ ਹਰ ਤਰ੍ਹਾਂ ਦੀ ਸਕਰੀਨ 'ਤੇ ਪੂਰੀ ਫਿੱਟ ਅਤੇ ਨਾਈਟ ਮੋਡ ਨਾਲ ਉਪਲੱਬਧ ਹੈ। ਨਾਈਟ ਮੋਡ ਉਨ੍ਹਾਂ ਲੋਕਾਂ ਦੀਆਂ ਅੱਖਾਂ ਦੇ ਤਨਾਅ ਨੂੰ ਘੱਟ ਕਰਦਾ ਹੈ, ਜੋ ਕਿ ਲੋ ਲਾਈਟ ਜਾਂ ਰਾਤ 'ਚ ਪੜ੍ਹਨ ਦਾ ਸ਼ੌਂਕ ਰੱਖਦੇ ਹਨ। ਇਸ ਐਪ 'ਚ ਤਿੰਨ ਰੀਡਿੰਗ ਮੋਡਸ-ਸਿੰਗਲ ਪੇਜ, ਕੰਟੀਨਿਊ ਸਕ੍ਰੋਲ ਅਤੇ ਰੀਡਿੰਗ ਮੋਡ ਉਪਲੱਬਧ ਹਨ।

2. jiomags app -
ਜਿਓ ਭਾਰਤ 'ਚ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਮੋਬਾਇਲ ਨੈੱਟਵਰਕ ਹੈ। ਜਿਓ 4G ਨੈੱਟਵਰਕ ਦੀ ਲਾਂਚਿੰਗ ਦੌਰਾਨ ਕੰਪਨੀ ਨੇ ਕਈ ਮੋਬਾਇਲ ਐਪਲੀਕੇਸ਼ਨ ਵੀ ਲਾਂਚ ਕੀਤੀ ਸੀ, ਜਿਸ 'ਚ ਇਕ ਜਿਓਮੈਗਸ ਵੀ ਸ਼ਾਮਿਲ ਹੈ। ਇਸ ਐਪ 'ਚ ਹਜ਼ਾਰਾਂ ਭਾਰਤੀ, ਖੇਤਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਗਜ਼ੀਨਸ ਈਬੁੱਕ ਫਾਰਮਟ 'ਚ ਉਪਲੱਬਧ ਹਨ। ਇਸ ਨਾਲ ਹੀ ਇਸ 'ਚ ਪ੍ਰੀਮੀਅਮ ਅਤੇ ਪੇਡ ਮੈਗਜ਼ੀਨ ਵੀ ਫਰੀ 'ਚ ਉਪਲੱਬਧ ਹੈ। ਜਿਓ ਯੂਜ਼ਰਸ ਲਈ ਇਹ ਐਪ ਬਿਲਕੁਲ ਫਰੀ ਹੈ।

3. Kindle Reader -
ਕਿੰਡਲ ਐਪ ਨੇ ਸਭ ਤੋਂ ਚੰਗੀ ਬੁੱਕ ਅਤੇ ਰਿਫਰੈਂਸ ਐਪ ਦੀ ਸੂਚੀ 'ਚ ਆਪਣੀ ਜ੍ਹਗਾ ਲੈ ਰਹੀ ਹੈ, ਕਿਉਂਕਿ ਯੂਜ਼ਰਸ ਇਸ ਨੂੰ ਐਮੇਜ਼ਨ ਡਾਟ ਕਾਮ ਦੇ ਰਾਹੀ ਆਸਾਨੀ ਨਾਲ ਖਰੀਦ ਸਕਦੇ ਹਨ। ਯੂਜ਼ਰ ਇਸ ਐਪ 'ਚ ਈਮੇਲ ਐਡਰੈਸ ਵੱਲੋਂ ਸਾਈਨ ਇਨ ਕਰ ਕੇ ਕਿੰਡਲ ਬੁੱਕਸ ਨੂੰ ਪੜ ਸਕਦੇ ਹਨ। ਜੇਕਰ ਤੁਸੀਂ ਕਿੰਡਲ ਬੁੱਕ ਨੂੰ ਆਪਣੇ ਕੰਪਿਊਟਰ 'ਚ ਪੜ ਰਹੇ ਹੋ ਤਾਂ ਤੁਹਾਨੂੰ ਇਸ ਦੀ ਐਪ ਡਾਊਨਲੋਡ ਕਰਨੀ ਚਾਹੀਦੀ ਹੈ। ਇਸ ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਤੁਸੀਂ ਪੜਨ ਲਈ ਕਿੰਡਲ ਰੀਡਰ ਨੂੰ ਨਹੀਂ ਖਰੀਦੋਗੇ। ਇਹ ਐਂਡ੍ਰਾਇਡ/iOS/ਵਿੰਡੋ ਮੋਬਾਇਲ ਅਪ ਅਤੇ ਵਿੰਡੋ 10 ਡੇਸਕਟਾਪ ਐਪ 'ਤੇ ਉਪਲੱਬਧ ਹੈ।

4. Audible app -
ਆਡਿਬਲ ਐਪ ਉਨ੍ਹਾਂ ਲੋਕਾਂ ਲਈ ਹੈ, ਜੋ ਦੇਖ ਕੇ ਪੜ੍ਹਨਾ ਨਹੀਂ ਚਾਹੁੰਦੇ, ਸਗੋਂ ਸੁਣਨਾ ਚਾਹੁੰਦੇ ਹਨ। ਇਸ 'ਚ 1 ਲੱਖ ਤੋਂ ਜ਼ਿਆਦਾ ਉਪਲੱਬਧ ਹੈ ਅਤੇ ਇਹ ਵਾਈ-ਫਾਈ ਕਨੈਕਸ਼ਨ ਦੀ ਮਦਦ ਨਾਲ ਯੂਜ਼ਰ ਨੂੰ ਲਾਇਬ੍ਰੇਰੀ 'ਚ ਵੀ ਲੈ ਜਾਂਦਾ ਹੈ। ਇਹ ਐਪ ਤੁਹਾਡੇ ਪਸੰਦੀਦਾ ਲੇਖਕਾਂ ਦੇ ਆਉਣ ਵਾਲੇ ਈਵੈਂਟਸ ਅਤੇ ਬੁੱਕਸ 'ਚ ਪੂਰੀ ਜਾਣਕਾਰੀ ਦੇਵੇਗੀ।

5. Google Play Books -
ਗੂਗਲ ਪਲੇ ਸਟੋਰ ਦੇ ਰਾਹੀ ਕੋਈ ਵੀ ਈ-ਬੁੱਕ ਨੂੰ ਖਰੀਦਿਆ ਹੈ ਤਾਂ ਤੁਸੀਂ ਇਸ ਐਪਲੀਕੇਸ਼ਨ ਬਾਰੇ ਜ਼ਰੂਰ ਜਾਣਦੇ ਹੋਵੋਗੇ। ਗੂਗਲ ਪਲੇ ਬੁੱਕਸ ਕਿਤਾਬਾਂ ਪੜ੍ਹਨ ਲਈ ਕਾਫੀ ਬਿਹਤਰ ਟੂਲ ਹੈ। ਇਸ ਦਾ ਸਰਲ ਅਤੇ ਹਲਕਾ ਲੈਆਊਟ ਕਿਤਾਬਾਂ ਪੜ੍ਹਨ 'ਚ ਇਕ ਬਿਹਤਰ ਅਨੁਭਵ ਪ੍ਰਦਾਨ ਕਰਦੀ ਹੈ।

Blackberry KEYone ਭਾਰਤ 'ਚ ਲਾਂਚ, ਐਂਡ੍ਰਾਇਡ ਨੂਗਟ ਅਤੇ 12MP ਰਿਅਰ ਕੈਮਰੇ ਨਾਲ ਲੈਸ
NEXT STORY