ਜਲੰਧਰ-ਹਰ ਰੋਜ਼ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਜੇਕਰ ਤੁਸੀਂ ਕੁਝ ਤਕਨੀਕ ਦਾ ਸਹਾਰਾ ਲੈ ਕੇ ਫਿਟ ਰਹਿਣਾ ਚਾਹੁੰਦੇ ਹੈ ਤਾਂ ਇਹ ਐਪਸ ਤੁਹਾਡੀ ਮਦਦ ਕਰਨਗੇ। ਇਹ ਹਨ 7 ਐਪਸ-
Obino-ਇਹ ਐਪਸ ਤੁਹਾਡੇ ਖਾਣ-ਪੀਣ 'ਚ ਜੁੜੀਆਂ ਆਦਤਾਂ ਦੀ ਨਿਗਰਾਨੀ ਕਰੇਗੀ ਤੁਹਾਡੇ ਸਟੈਪਸ ਕਾਊਂਟ ਕਰੇਗਾ। ਵਜ਼ਨ ਨੂੰ ਘੱਟ ਕਰਨ 'ਚ ਵੀ ਤੁਹਾਡੀ ਮਦਦ ਕਰੇਗਾ। ਹਾਂਲਾਕਿ ਇਹ ਐਪ ਪੂਰੀ ਤਰ੍ਹਾਂ ਨਿਰਭਰ ਨਾ ਰਹਿੰਦੇ ਹੋਏ ਤੁਹਾਡੀ ਫਿਟਨੈੱਸ ਨੂੰ ਲੈ ਕੇ ਸਾਵਧਾਨੀ ਆਪਣੇ ਆਪ ਹੀ ਵਰਤਣੀ ਹੋਵੇਗੀ।
Noisli-ਇਹ ਐਪ ਬਾਰਿਸ਼, ਤੂਫਾਨ ਆਦਿ ਦੇ ਲਈ ਅਲਾਰਮ ਟੋਨ ਦੇ ਰਾਹੀਂ ਤੁਹਾਡੇ ਕੰਮ-ਕਾਜ, ਪੜ੍ਹਨ- ਲਿਖਣ ਅਤੇ ਸੌਣ-ਜਾਗਣ ਦੀ ਨਿਗਰਾਨੀ ਕਰਦਾ ਹੈ। ਸਾਊਡ ਦੇ ਨਾਲ-ਨਾਲ ਇਸ 'ਚ ਰੰਗ ਵੀ ਬਦਲਦੇ ਹੈ ਜੋ ਇਸ ਦੇ ਫੀਚਰਸ 'ਚ ਪ੍ਰਮੁੱਖਤਾ ਤੱਕ ਸ਼ਾਮਿਲ ਹੈ।
Poccare-ਡਾਕਟਰਾਂ ਤੋਂ ਅਪਾਇੰਟਮੈਂਟ ਲੈਣੀ ਹੋਵੇ ਜਾਂ ਵੈਲਨੈਸ ( Wellness ) ਸੈਂਟਰ ਜਾਣ ਦੇ ਲਈ ਤੁਹਾਨੂੰ ਅਲਰਟ ਕਰਨਾ ਹੋਵੇ ਇਹ ਐਪ ਤੁਹਾਡੇ ਸਿਹਤ-ਸੁਧਾਰ 'ਚ ਸਲਾਹਕਾਰ ਦੀ ਭੂਮਿਕਾ ਨਿਭਾਵੇਗਾ।
Sleep Cycle-ਜੇਕਰ ਤੁਸੀਂ ਨੀਂਦ ਨੂੰ ਲੈ ਕੇ ਅਨਿਯਮਿਤਾ ਦਾ ਸਾਹਮਣਾ ਕਰਦੇ ਹੈ ਤਾਂ ਇਹ ਐਪ ਤੁਹਾਡੇ ਲਈ ਹੈ। ਇਹ ਨੀਂਦ ਦੀ ਕੁਵਾਲਿਟੀ ਅਤੇ ਸਟੀਕ ਆਦਿ ਦੀ ਵੀ ਜਾਣਕਾਰੀ ਦਿੰਦਾ ਹੈ।
Calm-ਮੈਡੀਟੇਸ਼ਨ ਦੇ ਲਿਹਾਜ਼ 'ਚ ਇਹ ਐਪ ਤੁਹਾਡੇ ਲਈ ਖਾਸ ਮਦਦਗਾਰ ਸਾਬਿਤ ਹੋ ਸਕਦੇ ਹੈ। ਇਸ 'ਚ ਆਡੀਓ-ਵਿਜ਼ੂਅਲ ਮਾਧਿਅਮ 'ਚ ਮੈਡੀਟੇਸ਼ਨ 'ਚ ਜੁੜੀ ਬਾਰੀਕ ਚੀਜਾਂ ਸਮਝਣ 'ਚ ਮਦਦ ਮਿਲੇਗੀ।
Life in Control-ਇਹ ਐਪ ਡਾਇਬੀਟਜ਼ ਨਾਲ ਪੀੜਤ ਲੋਕਾਂ ਦੇ ਕੰਮ ਦਾ ਹੈ। ਇਹ ਬੀਮਾਰੀ ਦੇ ਇਲਾਜ ਚ ਜੁੜੀ ਸਲਾਹਾਂ ਦੇ ਲਈ ਯੂਜਚਰ (Usurche) ਨੂੰ ਡਾਕਟਰਾਂ ਨਾਲ ਵੀ ਕੁਨੈਕਟ ਕਰਦਾ ਹੈ।
RunKeeper- ਇਹ ਐਪ ਵਜ਼ਨ ਸੰਤੁਲਿਤ ਰੱਖਣ, ਸਪੋਰਟਸ ਅਤੇ ਫਿਟਨੈੱਸ ਐਕਟੀਵਿਟੀਜ ਨੂੰ ਨਿਯਮ ਨਾਲ ਜਾਰੀ ਰੱਖਣ 'ਚ ਤੁਹਾਡੀ ਮਦਦ ਕਰਦਾ ਹੈ। ਇਸ 'ਚ ਤੁਸੀਂ ਆਪਣੇ ਹਿਸਾਬ ਨਾਲ ਫਿਟਨੈੱਸ ਚੈਲੇਂਜ ਕ੍ਰੀਏਟ ਕਰ ਸਕਦੇ ਹੈ। ਤੁਸੀਂ ਆਪਣੇ ਸਾਥੀਆਂ ਨੂੰ ਵੀ ਜੋੜ ਸਕਦੇ ਹੈ ਅਤੇ ਸਾਰਿਆਂ ਦੀ ਪ੍ਰਗਤੀ 'ਤੇ ਸਰਸਰੀ ਨਜ਼ਰ ਰੱਖ ਸਕਦੇ ਹੈ।
ਸਹੀ ਢੰਗ ਨਾਲ ਬੈਠਣਾ ਸਿਖਾਏਗੀ ਇਹ ਡਿਵਾਈਸ
NEXT STORY