ਜਲੰਧਰ : ਕੁਝ ਦਿਨ ਪਹਿਲਾਂ ਉਪਰ ਦਿੱਤੀ ਵੀਡੀਓ ਇੰਟਰਨੈੱਟ 'ਤੇ ਬਹੁਤ ਮਸ਼ਹੂਰ ਹੋਈ ਸੀ। ਇਸ ਵੀਡੀਓ 'ਚ ਦਿਖਾਇਆ ਗਿਆ ਸੀ ਕਿ ਇਕ ਲੇਜ਼ਰ ਨਾਲ ਜ਼ੰਗ ਨੂੰ ਹਟਾਇਆ ਜਾ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਲੋਹੇ ਤੋਂ ਜ਼ੰਗ ਉਤਾਰਨਾ ਸੌਖਾ ਨਹੀਂ ਹੈ ਤੇ ਇਸ ਲਈ ਕਈ ਤਰ੍ਹਾਂ ਦੇ ਕੈਮੀਕਲਜ਼ ਦੀ ਵਰਤੋਂ ਵੀ ਕਰਨੀ ਪੈਂਦੀ ਹੈ। ਪਰ ਇਸ ਵੀਡੀਓ 'ਚ ਬਿਨਾ ਕਿਸੇ ਕੈਮੀਕਲ ਦੀ ਵਰਤੋਂ ਕੀਤੇ ਸਿਰਫ ਇਕ ਲੇਜ਼ਰ ਨਾਲ ਇਸ ਜ਼ੰਗ ਨੂੰ ਹਟਾਇਆ ਜਾ ਰਿਹਾ ਸੀ।
ਹੁਣ ਇਸ ਵੀਡੀਓ 'ਚ ਕਿੰਨੀ ਸੱਚਾਈ ਹੈ ਜਾਂ ਇਹ ਵੀਡੀਓ ਫੇਕ ਤਾਂ ਨਹੀਂ ਹੈ, ਇਸ ਬਾਰੇ ਸਾਰੀ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ। ਇਕੱਠੀ ਕੀਤੀ ਜਾਣਕਾਰੀ ਦੇ ਮੁਤਾਬਿਕ ਇਸ ਲੇਜ਼ਰ ਦਾ ਨਾਂ ਕਲੀਨ ਲੇਜ਼ਰ ਹੈ ਜਿਸ ਨੂੰ ਜਰਮਨੀ ਦੀ ਇਕ ਕੰਪਨੀ ਨੇ ਬਣਾਇਆ ਹੈ। ਕੰਪਨੀ ਦੀ ਸਾਈਟ 'ਤੇ ਦੱੱਸਿਆ ਗਿਆ ਹੈ ਕਿ ਇਹ ਲੇਜ਼ਰ ਮਾਈਕ੍ਰੋ ਪਲਾਜ਼ਮਾ ਬਰਸਟ, ਤੇ ਬਹੁਤ ਜ਼ਿਆਦਾ ਦਬਾਅ ਨਾਲ ਟਾਰਗਿਟ ਕੀਤੇ ਮੈਟੀਰੀਅਲ 'ਤੇ ਥਰਮਲ ਸ਼ਾਕ-ਵੇਵਜ਼ ਸੁੱਟਦੀ ਹੈ ਤੇ ਇਸ ਦਾ ਜੋ ਨਤੀਜਾ ਨਿਕਲਦਾ ਹੈ, ਉਹ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ। ਸਾਈਟ 'ਤੇ ਇਹ ਵੀ ਦੱਸਿਆ ਗਿਆ ਹੈ ਕਿ ਇਸ ਮਸ਼ੀਨ 12 ਵਾਟ ਤੋਂ 1 ਕਿੱਲੋ ਵਾਟ ਤੱਕ ਦੀ ਪਾਵਰ ਨਾਲ ਲੇਜ਼ਰ ਸੁੱਟਦੀ ਹੈ, ਜੋ ਕਿ ਬਹੁਤ ਜ਼ਿਆਦਾ ਹੈ। ਇਸ ਮਸ਼ੀਨ ਨੂੰ ਹੈਵੀ ਮੈਟੀਰੀਅਲਜ਼ ਲਈ ਤੇ ਇੰਡਸਟ੍ਰੀਅਲ ਵਰਤੋਂ ਲਈ ਹੀ ਵਰਤਿਆ ਜਾਂਦਾ ਹੈ, ਸਾਈਟ 'ਤੇ ਇਸ ਤੋਂ ਇਲਾਵਾ ਇਸ ਬਾਰੇ ਜ਼ਿਆਦਾ ਕੁਝ ਨਹੀਂ ਦੱਸਿਆ ਗਿਆ ਹੈ।
ਨਹੀਂ ਵਧੇਗੀ ਟਵੀਟ ਦੀ ਸ਼ਬਦ ਹੱਦ
NEXT STORY