ਜਲੰਧਰ— ਚੀਨ ਦੀ ਨਿਰਮਾਤਾ ਕੰਪਨੀ oppo ਨੇ ਪਿਛਲੇ ਹਫਤੇ ਹੀ ਆਪਣੇ ਨਵੇਂ ਸਮਾਰਟਫੋਨ oppo R11 ਨੂੰ ਚੀਨ 'ਚ ਲਾਂਚ ਕੀਤਾ ਸੀ। ਹੁਣ ਕੰਪਨੀ oppo R11 ਪਲੱਸ ਸਮਾਰਟਫੋਨ ਪਲੱਸ ਨੂੰ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਖਬਰਾਂ ਮੁਤਾਬਕ ਕੰਪਨੀ ਇਸ ਸਮਾਰਟਫੋਨ ਨੂੰ ਇਸ ਮਹੀਨੇ ਤੋਂ ਚੀਨ 'ਚ ਵਿਕਰੀ ਲਈ ਉਪਲੱਬਧ ਕਰਵਾ ਸਕਦੀ ਹੈ। ਹਾਲਾਂਕਿ ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ ਨੂੰ ਲੈ ਕੇ ਹੁਣ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਖਬਰਾਂ ਮੁਤਾਬਕ oppo R11 ਅਤੇ oppo R11 ਪਲੱਸ ਸਮਾਰਟਫੋਨ ਇਕ ਦੂਜੇ ਤੋਂ ਵੱਖ ਹੈ। oppo r11 ਪਲੱਸ ਸਮਾਰਟਫੋਨ 'ਚ 6 ਇੰਚ ਦੀ ਫੁਲ hd ਡਿਸਪਲੇ ਦਿੱਤੀ ਗਈ ਹੈ। ਜਿਸ ਦਾ resolution 1080*1920 ਪਿਕਸਲ ਹੈ। ਜਦਕਿ oppo r11 ਸਮਾਰਟਫੋਨ 'ਚ 5.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ਦੇ ਇਲਾਵਾ oppo R11 ਪਲੱਸ ਸਮਾਰਟਫੋਨ 'ਚ 6 ਜੀ.ਬੀ ਰੈਮ ਅਤੇ 64 ਜੀ.ਬੀ ਸਟੋਰੇਜ ਮੌਜੂਦ ਹੋ ਸਕਦੀ ਹੈ। ਜਦਕਿ oppo R11 ਸਮਾਰਟਫੋਨ 4 ਜੀ.ਬੀ ਰੈਮ ਤੋਂ ਲੈਸ ਹੈ। ਇਸ ਦੇ ਇਲਾਵਾ oppo R11 ਅਤੇ oppo R11 ਪਲੱਸ 'ਚ ਕਵਾਲਕਾਮ ਸਨੈਪਡਰੈਗਨ 660 ਚਿੱਪਸੈਟ ਮੌਜੂਦ ਹੋਵੇਗਾ। ਇਹ ਦੋਵੇਂ ਫੋਨ andriod 7.1.1 ਨਾਗਟ 'ਤੇ ਕੰਮ ਕਰਦੇ ਹਨ। ਫੋਨ ਦੇ ਕੈਮਰੇ ਦੀ ਗੱਲ ਕਰੀਏ ਤਾਂ oppo R11 ਪਲੱਸ ਵੀ ਸੈਲਫੀ ਸੈਂਟਰਿਕ ਕੈਮਰਾ ਸਮਾਰਟਫੋਨ ਹੋਵੇਗਾ ਜੋ F/2.0 ਅਪਰਚਰ 'ਤੇ ਆਧਾਰਿਤ 20 ਮੈਗਾਪਿਕਸਲ ਦੇ ਫਰੰਟ ਕੈਮਰੇ ਤੋਂ ਲੈਸ ਹੈ। ਇਸ ਦੇ ਨਾਲ ਹੀ ਰਿਅਰ 'ਚ ਡਿਊਲ ਕੈਮਰਾ ਦਿੱਤਾ ਗਿਆ ਹੈ। ਇਸ 'ਚ ਇਕ ਸੈਂਸਰ F/1.7 ਅਪਰਚਰ ਵਾਲਾ 16 ਮੈਗਾਪਿਕਸਲ ਦਾ ਹੈ ਅਤੇ ਦੂਜਾ ਸੈਂਸਰ 20 ਮੈਗਾਪਿਕਸਲ ਦਾ ਹੈ।
ਐਮਾਜ਼ਾਨ ਇੰਡੀਆ 'ਤੇ ਕੱਲ ਸੇਲ ਲਈ ਉਪਲੱਬਧ ਹੋਵੇਗਾ Xiaomi Redmi 4
NEXT STORY