ਗੈਜੇਟ ਡੈਸਕ– ਲਿਨੋਵੋ ਨੇ ਫਲੈਕਸੀਬਲ ਸਕਰੀਨ ਫੋਨ ਦੀ ਟੀਜ਼ਰ ਵੀਡੀਓ ਜਾਰੀ ਕੀਤੀ ਹੈ। ਇਸ ਫੋਨ ਦੀ ਸਕਰੀਨ ਫੋਲਡ ਹੋ ਜਾਂਦੀ ਹੈ। ਵੀਡੀਓ ’ਚ ਇਸ ਫੋਨ ਦੀ ਸਕਰੀਨ ਨੂੰ 90 ਡਿਗਰੀ ਤਕ ਫੋਲਡ ਹੁੰਦੇ ਦਿਖਆਇਆ ਗਿਆ ਹੈ। ਲਿਨੋਵੋ ਨੇ ਇਸ ਫੋਨ ਦਾ ਸ਼ੋਰਟ ਵੀਡੀਓ ਟੀਜ਼ਰ ਜਾਰੀ ਕੀਤਾ ਹੈ। ਇਸ ਵੀਡੀਓ ਟੀਜ਼ਰ ਨੂੰ ਲਿਨੋਵੋ ਮੋਬਾਇਲ ਵਲੋਂ Weibo ਅਕਾਊਂਟ ’ਤੇ ਪੋਸਟ ਕੀਤਾ ਗਿਆ ਹੈ। ਇਹ ਵੀਡੀਓ ਯੂਟਿਊਬ ’ਤੇ ਵੀ ਅਪਲੋਡ ਕੀਤੀ ਗਈ ਹੈ।
ਵੀਡੀਓ ’ਚ ਇਸ ਫੋਨ ਨੂੰ ਫੋਲਡ ਕਰਦੇ ਹੋਏ ਦਿਖਾਇਆ ਗਿਆ ਹੈ। ਇਕ ਸ਼ਖਸ ਇਸ ਫੋਨ ਨੂੰ ਵਿਚਕਾਰੋਂ 90 ਡਿਗਰੀ ਤਕ ਮੋੜ ਰਿਹਾ ਹੈ ਅਤੇ ਇਹ ਆਸਾਨੀ ਨਾਲ ਮੁੜ ਰਿਹਾ ਹੈ।
ਕਿਹੜੀ ਹੈ ਡਿਸਪਲੇਅ
ਇਸ ਵੀਡੀਓ ’ਚ ਦਿਖਾਈ ਦੇ ਰਹੇ ਲਿਨੋਵੋ ਦੇ ਮੁੜਨ ਵਾਲੇ ਫੋਨ ਤੋਂ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਇਸ ਦੀ ਡਿਸਪਲੇਅ LCD ਅਤੇ OLED ’ਚੋਂ ਕਿਹੜੀ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਫੋਨ OLED ਡਿਸਪਲੇਅ ’ਚ ਆਏਗਾ। ਐੱਲ.ਜੀ., ਸੈਮਸੰਗ ਅਤੇ ਦੂਜੀਆਂ ਕੰਪਨੀਆਂ ਤਾਈਵਾਨ ’ਚ ਫਲੈਕਸੀਬਲ OLED ਪੈਨਲ ਬਣਾਉਂਦੀਆਂ ਹਨ।
Weibo ਪੋਸਟ ’ਚ ਦੱਸਿਆ ਗਿਆ ਹੈ ਕਿ ਇਹ ਫੋਨ ਅਕਤੂਬਰ ’ਚ ਲਾਂਚ ਹੋਵੇਗਾ ਪਰ ਲਾਂਚ ਦੀ ਤਰੀਕ ਨਹੀਂ ਦੱਸੀ ਗਈ। ਇਸ ਤੋਂ ਪਹਿਲਾਂ ਲਿਨੋਵੋ ਨੇ ਸਲਾਈਡਰ ਫੋਨ ਦਾ ਰੈਂਡਰ ਸ਼ੇਅਰ ਕੀਤਾ ਸੀ। ਇਹ ਫੋਨ ਵੀ ਜਲਦੀ ਹੀ ਲਾਂਚ ਹੋਣ ਵਾਲਾ ਹੈ।ਹਾਲਾਂਕਿ ਅਜੇ ਲਿਨੋਵੋ ਦੇ ਇਸ ਮੁੜਨ ਵਾਲੇ ਫੋਨ ਨੂੰ ਲੈ ਕੇ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ।
ਭਾਰਤ 'ਚ ਇਲੈਕਟ੍ਰੋਨਿਕ ਹਾਈਪਰਕਾਰ Vazirani Shul ਬਾਰੇ ਹੋਇਆ ਖੁਲਾਸਾ
NEXT STORY