ਜਲੰਧਰ : ਲਿਨੋਵੋ ਵਾਈਬ ਪੀ1 ਸਮਾਰਟਫੋਨ ਆਪਣੀ ਵਧੀਆ ਬੈਟਰੀ ਲਾਈਫ ਕਰਕੇ ਲੋਕਾਂ ਨੂੰ ਪਸੰਦ ਆਇਆ ਸੀ। ਹੁਣ ਇਸ ਸਮਾਰਟਫੋਨ ਦੇ ਅਪਗ੍ਰੇਡਿਡ ਵੇਰੀਅੰਟ ਦੇ ਬੈਂਚਮਾਰਕ ਵੈੱਬਸਾਈਟ ਉੱਤੇ ਲਿਸਟ ਹੋਣ ਦਾ ਖੁਲਾਸਾ ਹੋਇਆ ਹੈ। ਇਕ ਗੀਕਬੈਂਚ ਬ੍ਰਾਊਜ਼ਰ ਉੱਤੇ ਲੇਨੋਵੋ ਪੀ2ਸੀ72 ਨਾਮ ਨਾਲ ਲਿਸਟ ਮਾਡਲ ਦੇ ਲੇਨੋਵੋ ਵਾਇਬ ਪੀ2 ਸਮਾਰਟਫੋਨ ਹੋਣ ਦਾ ਖੁਲਾਸਾ ਹੋਇਆ ਹੈ । ਲਿਸਟਿੰਗ ਤੋਂ ਸਮਾਰਟਫੋਨ ਦੇ ਕੁਝ ਸਪੈਸੀਫਿਕੇਸ਼ੰਜ਼ ਦਾ ਵੀ ਪਤਾ ਚੱਲਿਆ ਹੈ।
ਲੀਕ ਹੋਈ ਲਿਸਟਿੰਗ ਦੇ ਮੁਤਾਬਕ :
ਪ੍ਰੋਸੈਸਰ : 2 ਗੀਗਾਹਰਟਜ਼ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 625 ਪ੍ਰੋਸੈਸਰ
ਰੈਮ : 4 ਜੀ. ਬੀ. ਰੈਮ
ਓ. ਐੱਸ. : ਐਂਡ੍ਰਾਇਡ 6.0.1 ਮਾਰਸ਼ਮੈਲੋ
ਦਸ ਦਈਏ ਕਿ ਲੇਨੋਵੋ ਵਾਈਬ ਪੀ1 ਨੂੰ ਸਭ ਤੋਂ ਪਹਿਲਾਂ ਆਈ. ਐੱਫ. ਏ. 2015 ਵਿਚ ਲਾਂਚ ਕੀਤਾ ਗਿਆ ਸੀ। ਇਹ ਸਮਾਰਟਫੋਨ ਐਂਡ੍ਰਾਇਡ 5.1 ਲਾਲੀਪਾਪ 'ਤੇ ਚੱਲਦਾ ਹੈ । ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਵਿਚ ਦਿੱਤੀ ਗਈ 4900 ਐੱਮ. ਏ. ਐੱਚ. ਦੀ ਬੈਟਰੀ ਹੈ। ਲੇਨੋਵੋ ਇੰਡਿਆ ਨੇ ਪਹਿਲਾਂ ਹੀ ਕੇ5 ਨੋਟ ਸਮਾਰਟਫੋਨ ਨੂੰ ਸੋਮਵਾਰ ਨੂੰ ਲਾਂਚ ਕਰਨ ਦਾ ਐਲਾਨ ਕਰ ਦਿੱਤਾ ਹੈ । ਕੰਪਨੀ ਨੇ ਇਸ ਫੋਨ ਦੇ ਫੀਚਰ ਜਿਵੇਂ ਰੈਮ ਨੂੰ ਲੈ ਕੇ ਵੀ ਖੁਲਾਸਾ ਕਰ ਦਿੱਤਾ ਹੈ। ਹਾਲ ਹੀ ਵਿਚ ਲੇਨੋਵੋ ਨੇ ਖੁਲਾਸਾ ਕੀਤਾ ਕਿ ਕੇ5 ਸਮਾਰਟਫੋਨ ਨੂੰ ਭਾਰਤ ਵਿਚ 4 ਜੀ. ਬੀ. ਰੈਮ ਦੇ ਨਾਲ ਲਾਂਚ ਕੀਤਾ ਜਾਵੇਗਾ । ਜਨਵਰੀ ਵਿਚ ਚੀਨ ਵਿਚ ਲਾਂਚ ਹੋਏ ਇਸ ਦੇ ਸਟੈਂਡਰਡ ਵੇਰੀਅੰਟ ਵਿਚ 2 ਜੀ. ਬੀ. ਰੈਮ ਸੀ ।
ਜਲਦੀ ਹੀ ਭਾਰਤ 'ਚ ਲਾਂਚ ਹੋਵੇਗੀ ਸਕੋਡਾ ਦੀ ਇਹ ਨਵੀਂ ਕਾਰ
NEXT STORY