ਜਲੰਧਰ-ਸਮਾਰਟਫੋਨ ਅਤੇ ਇਲੈਕਟ੍ਰੋਨਿਕ ਉਪਕਰਣ ਨਿਰਮਾਤਾ ਦੱਖਣੀ ਕੋਰਿਆਈ ਕੰਪਨੀ LG ਆਪਣੇ LG G6 ਅਤੇ LG Q6 ਮਾਡਲ ਨਵੇਂ ਰੰਗ ਵੇਰੀਐਂਟਸ ਨਾਲ ਪੇਸ਼ ਕਰੇਗੀ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ LG G6 ਨੂੰ Moroccan ਬਲੂ, Lavender Volute ਅਤੇ Raspberry ਰੋਜ਼ ਆਦਿ ਕਲਰ ਆਪਸ਼ਨਜ਼ ਨਾਲ ਉਪਲੱਬਧ ਹੋਵੇਗਾ। ਇਸ ਤਰ੍ਹਾਂ ਹੀ G6 ਕੁੱਲ 8 ਕਲਰ ਆਪਸ਼ਨ ਅਤੇ Q6 ਕੁੱਲ 7 ਵੱਖ-ਵੱਖ ਕਲਰ ਆਪਸ਼ਨਜ਼ 'ਚ ਯੂਜ਼ਰਸ ਨੂੰ ਮਿਲੇਗਾ। ਨਵੇਂ ਕਲਰ ਵਾਲੇ ਵੇਰੀਐਂਟਸ ਫਰਵਰੀ ਦੀ ਸ਼ੁਰੂਆਤ ਤੋਂ ਦੱਖਣੀ ਕੋਰੀਆ 'ਚ ਮਿਲਣੇ ਸ਼ੁਰੂ ਹੋ ਜਾਣਗੇ। ਜਿਨ੍ਹਾਂ ਦੇ ਭਾਰਤ 'ਚ ਆਉਣ ਦੀ ਪੂਰੀ ਸੰਭਾਵਨਾ ਹੈ।
LG G6 ਸਮਾਰਟਫੋਨ ਦੀ ਗੱਲ ਕਰੀਏ ਤਾਂ ਹੁਣ ਇਹ ਮੋਰਕੈਨ ਬਲੂ, ਲਵੈਂਡਰ ਵਾਇਲਟ , Raspberry ਰੋਜ਼ , ਐਸਟੋ ਬਲੈਕ, ਆਈਸ ਪਲੈਟੀਨਮ , ਮਿਸਟਿਕ ਵਾਈਟ ਅਤੇ ਮਰੀਨ ਬਲੂ ਕਲਰ ਆਪਸ਼ਨਜ਼ 'ਚ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ LG Q6 ਸਮਾਰਟਫੋਨ ਮੋਰਕੈਨ ਬਲੂ, ਲਵੈਂਡਰ ਵਾਇਲਟ, ਐਸਟਰੋ ਬਲੈਕ, ਆਈਸ ਪਲੈਟੀਨਮ , ਮਿਸਟਿਕ ਵਾਇਟ , ਟੇਰਾ ਗੋਲਡ ਅਤੇ ਮਰੀਨ ਬਲੂ ਕਲਰ ਆਪਸ਼ਨਜ਼ 'ਚ ਉਪਲੱਬਧ ਹੋਵੇਗਾ। ਧਿਆਨਦੇਣ ਵਾਲੀ ਗੱਲ ਇਹ ਹੈ ਕਿ CES 2018 ਤੋਂ ਠੀਕ ਪਹਿਲਾਂ LG ਨੇ ਆਪਣੇ ਸਮਾਰਟਫੋਨ V30 ਦਾ ਨਵਾਂ Raspberry Rose ਐਂਡੀਸ਼ਨ ਪੇਸ਼ ਕੀਤਾ ਹੈ। ਹਾਲ ਹੀ 'ਚ ਹੋਏ ਐਲਾਨ ਤੋਂ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਇਸ 'ਪ੍ਰੀਮਿਅਮ' ਰੰਗ ਦਾ ਆਪਸ਼ਨ ਕੰਪਨੀ ਹੁਣ ਸਿਰਫ ਆਪਣੇ ਫਲੈਗਸ਼ਿਪ ਸਮਾਰਟਫੋਨ ਮਾਡਲ 'G ਸੀਰੀਜ਼' ਅਤੇ 'V ਸੀਰੀਜ਼' 'ਚ ਹੀ ਦੇਵੇਗੀ।
LG G6 ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਇਸ ਸਮਾਰਟਫੋਨ ਨੂੰ MWC 2017 'ਚ ਲਾਂਚ ਕੀਤਾ ਗਿਆ ਸੀ। ਇਹ ਫੋਨ ਐਂਡਰਾਇਡ 7.0 ਨੂਗਟ 'ਤੇ ਚੱਲਦੀ ਹੈ। LG G6 ਕੰਪਨੀ UX 6.0 ਸਕਿਨ ਨਾਲ ਆਉਣ ਵਾਲੇ ਕੰਪਨੀ ਦਾ ਪਹਿਲਾਂ ਸਮਾਰਟਫੋਨ ਹੈ। ਇਸ 'ਚ 5.7 ਇੰਚ ਦਾ ਕਵਾਡ-ਕੋਰ ਐੱਚ. ਡੀ. ਪਲੱਸ (2880x1440 ਪਿਕਸਲ) ਫੁੱਲ ਵਿਜ਼ਨ ਡਿਸਪਲੇਅ ਹੈ। ਹੈਂਡਸੈੱਟ 'ਚ ਕੁਆਲਕਾਮ ਸਨੈਪਡ੍ਰੈਗਨ 821 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ 4 ਜੀ. ਬੀ. ਰੈਮ LPDDR4 ਰੈਮ ਵੀ ਇਸ 'ਚ ਮੌਜੂਦ ਹੈ। ਫੋਨ 'ਚ 3300 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।
LG Q6 ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਇਸ ਸਮਾਰਟਫੋਨ 'ਚ 5.5 ਇੰਚ ਫੁੱਲ-ਵਿਜ਼ਨ ਡਿਸਪਲੇਅ ਹੈ, ਜਿਸ ਦਾ ਅਸਪੈਕਟ ਰੇਸ਼ੀਓ 18:9 ਹੈ। LG Q6 ਪਲੱਸ ਸਮਾਰਟਫੋਨ ਅਤੇ LG Q6 'ਚ ਬੇਹੱਦ ਮਾਮੂਲੀ ਫਰਕ ਹੈ। LG Q6 ਪਲੱਸ 'ਚ ਜਿੱਥੇ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ , ਉੱਥੇ LG Q6 ਸਮਾਰਟਫੋਨ 'ਚ 3 ਜੀ. ਬੀ. ਰੈਮ ਅਤੇ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ।
ਭਾਰਤੀ ਸਮਾਰਟਫੋਨ ਬਾਜ਼ਾਰ 'ਚ LG ਜਲਦ ਹੀ ਇਕ ਨਵੇਂ ਫਲੈਗਸ਼ਿਪ ਸਮਾਰਟਫੋਨ ਲਾਂਚ ਕਰਨ ਦੀ ਅਫਵਾਹ ਹੈ, ਪਰ ਸਮੇਂ-ਸੀਮਾ ਨੂੰ ਲੈ ਕੇ ਅਧਿਕਾਰਕ ਤੌਰ 'ਤੇ ਹੁਣ ਕੰਪਨੀ ਨੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੰਪਨੀ ਭਾਰਤੀ ਬਾਜ਼ਾਰ 'ਚ LG G6 ਦਾ Lite ਵਰਜ਼ਨ ਨੂੰ ਪੇਸ਼ ਕਰ ਸਕਦੀ ਹੈ।
ਫਿਰ ਤੋਂ ਸ਼ੁਰੂ ਹੋਈ ਜਿਓ ਫੋਨ ਦੀ ਪ੍ਰੀ-ਬੂਕਿੰਗ
NEXT STORY