Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 01, 2025

    3:18:15 PM

  • prime minister suspended

    PM ਨੂੰ ਕਹਿ'ਤਾ 'ਅੰਕਲ', ਸਸਪੈਂਡ ਕਰ'ਤੀ...

  • amritsar police have seized 130 kg of heroin

    ਹੁਣ ਤੱਕ ਅੰਮ੍ਰਿਤਸਰ ਪੁਲਸ ਨੇ 130 ਕਿਲੋ ਹੈਰੋਇਨ...

  • a warning bell for the people of sangrur

    ਸੰਗਰੂਰ ਵਾਲਿਆਂ ਲਈ ਖ਼ਤਰੇ ਦੀ ਘੰਟੀ! ਘੱਗਰ ਦਰਿਆ...

  • sri lankan navy arrests seven indian fishermen

    ਸ਼੍ਰੀਲੰਕਾਈ ਜਲ ਸੈਨਾ ਨੇ ਸੱਤ ਭਾਰਤੀ ਮਛੇਰਿਆਂ ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮੋਦੀ ਯੁੱਗ ਨੇ ਨਵੇਂ ਭਾਰਤ ਦੀ ਇਕ ਮਜ਼ਬੂਤ, ਸੁਰੱਖਿਅਤ ਅਤੇ ਵਿਕਸਤ ਦਿਖ ਬਣਾਈ

BLOG News Punjabi(ਬਲਾਗ)

ਮੋਦੀ ਯੁੱਗ ਨੇ ਨਵੇਂ ਭਾਰਤ ਦੀ ਇਕ ਮਜ਼ਬੂਤ, ਸੁਰੱਖਿਅਤ ਅਤੇ ਵਿਕਸਤ ਦਿਖ ਬਣਾਈ

  • Edited By Anmol Tagra,
  • Updated: 10 Jun, 2025 08:52 AM
Blog
the modi era created a strong  secure and developed image of a new india
  • Share
    • Facebook
    • Tumblr
    • Linkedin
    • Twitter
  • Comment

ਸਾਲ 2014 ਵਿਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਵਾਗਡੋਰ ਸੰਭਾਲੀ ਤਾਂ ਭਾਰਤ ਇਕ ਅਹਿਮ ਮੋੜ ’ਤੇ ਖੜ੍ਹਾ ਸੀ। ਇਕ ਅਜਿਹਾ ਦੇਸ਼ ਜਿੱਥੇ ਆਸਾਂ ਤਾਂ ਸਨ ਪਰ ਉਨ੍ਹਾਂ ਦੀ ਪੂਰਤੀ ਦੀ ਦਿਸ਼ਾ ਸਪੱਸ਼ਟ ਨਹੀਂ ਸੀ ਪਰ ਪਿਛਲੇ 11 ਸਾਲਾਂ ਵਿਚ ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਜਿਸ ਦਿਸ਼ਾ ਅਤੇ ਗਤੀ ਨਾਲ ਵਿਕਾਸ ਦੀ ਯਾਤਰਾ ਤੈਅ ਕੀਤੀ ਹੈ, ਉਹ ਅੱਜ ‘ਨਿਊ ਇੰਡੀਆ’ ਦੇ ਰੂਪ ਵਿਚ ਦੁਨੀਆ ਦੇ ਸਾਹਮਣੇ ਖੜ੍ਹਾ ਹੈ। ਅੱਜ ਭਾਰਤ ਆਤਮਵਿਸ਼ਵਾਸ ਨਾਲ ਭਰਪੂਰ, ਆਤਮ-ਨਿਰਭਰਤਾ ਵੱਲ ਵਧ ਰਿਹਾ ਹੈ ਅਤੇ ਵਿਸ਼ਵ ਮੰਚ ’ਤੇ ਆਪਣੀ ਸਪੱਸ਼ਟ ਆਵਾਜ਼ ਬੁਲੰਦ ਕਰਨ ਵਾਲਾ ਰਾਸ਼ਟਰ ਹੈ।

ਇਹ ਤਬਦੀਲੀ ਗਰੀਬਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਤੋਂ ਸ਼ੁਰੂ ਹੋਈ। ਆਜ਼ਾਦੀ ਦੇ ਛੇ ਦਹਾਕਿਆਂ ਬਾਅਦ ਵੀ ਭਾਰਤੀ ਲੋਕ ਮਕਾਨ, ਪਖਾਨੇ, ਪਾਣੀ ਅਤੇ ਸਿਹਤ ਸਹੂਲਤਾਂ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹੇ। ਇਸ ਦਿਸ਼ਾ ਵਿਚ ਪਹਿਲ ਕਰਦੇ ਹੋਏ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਸਵੱਛ ਭਾਰਤ ਅਭਿਆਨ ਦੇ ਤਹਿਤ, ਕਰੋੜਾਂ ਗਰੀਬ ਪਰਿਵਾਰਾਂ ਨੂੰ ਪੱਕੇ ਮਕਾਨ ਅਤੇ ਪਖਾਨੇ ਬਣਾ ਕੇ ਦਿੱਤੇ ਗਏ।

ਉੱਜਵਲਾ ਯੋਜਨਾ ਰਾਹੀਂ ਮੁਫ਼ਤ ਗੈਸ ਕੁਨੈਕਸ਼ਨਾਂ ਨੇ ਕਰੋੜਾਂ ਔਰਤਾਂ ਨੂੰ ਧੂੰਏਂ ਤੋਂ ਮੁਕਤੀ ਦਿਵਾਈ ਜਦਕਿ ਆਯੁਸ਼ਮਾਨ ਭਾਰਤ ਵਰਗੀਆਂ ਸਿਹਤ ਯੋਜਨਾਵਾਂ ਨੇ ਗਰੀਬਾਂ ਨੂੰ ₹5 ਲੱਖ ਤੱਕ ਦਾ ਬੀਮਾ ਕਵਰ ਦੇ ਕੇ ਮਾਲੀ ਨੁਕਸਾਨ ਤੋਂ ਬਚਾਇਆ। ਹਰ ਘਰ ਜਲ ਅਭਿਆਨ ਰਾਹੀਂ ਕਰੋੜਾਂ ਪੇਂਡੂ ਪਰਿਵਾਰਾਂ ਨੂੰ ਟੂਟੀ ਦਾ ਪਾਣੀ ਉਪਲਬਧ ਕਰਵਾਇਆ ਗਿਆ।

ਇਹ ਯੋਜਨਾਵਾਂ ਸਿਰਫ਼ ਕਾਗਜ਼ਾਂ ’ਤੇ ਨੀਤੀਆਂ ਨਹੀਂ ਹਨ, ਸਗੋਂ ਜ਼ਮੀਨੀ ਹਕੀਕਤ ਵਿਚ ਬਦਲ ਗਈਆਂ ਹਨ ਅਤੇ ਇਨ੍ਹਾਂ ਨੇ ਆਮ ਲੋਕਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ। ਜਨ ਧਨ ਯੋਜਨਾ ਰਾਹੀਂ, ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਰੋੜਾਂ ਭਾਰਤੀਆਂ ਨੂੰ ਬੈਂਕਿੰਗ ਪ੍ਰਣਾਲੀ ਨਾਲ ਜੋੜਿਆ ਗਿਆ, ਜਿਸ ਨਾਲ ਦੇਸ਼ ਵਿਚ ਆਰਥਿਕ ਸਮਾਵੇਸ਼ ਮਜ਼ਬੂਤ ਹੋਇਆ ਹੈ।

ਭਾਰਤ ਨੇ ਬੁਨਿਆਦੀ ਢਾਂਚੇ ਦੇ ਖੇਤਰ ’ਚ ਵੀ ਇਤਿਹਾਸਕ ਤਰੱਕੀ ਕੀਤੀ ਹੈ। ਸੋਲਰ ਲਾਈਟਾਂ ਹੁਣ ਉਨ੍ਹਾਂ ਪਿੰਡਾਂ ਨੂੰ ਰੌਸ਼ਨ ਕਰ ਰਹੀਆਂ ਹਨ ਜਿੱਥੇ ਬਿਜਲੀ ਅਤੇ ਪੱਕੀਆਂ ਸੜਕਾਂ ਕਦੇ ਇਕ ਸੁਪਨਾ ਹੁੰਦੀਆਂ ਸਨ। ਦੂਰ-ਦੁਰਾਡੇ ਦੇ ਪਿੰਡਾਂ ਨੂੰ ਰਾਸ਼ਟਰੀ ਰਾਜਮਾਰਗਾਂ ਨਾਲ ਜੋੜਨਾ ਯਕੀਨੀ ਬਣਾਇਆ ਗਿਆ ਹੈ। ਸ਼ਹਿਰਾਂ ਵਿਚ ਸਮਾਰਟ ਸਿਟੀ ਮਿਸ਼ਨ ਅਤੇ ਮੈਟਰੋ ਪ੍ਰਾਜੈਕਟਾਂ ਨੇ ਜੀਵਨ ਦੀ ਗੁਣਵੱਤਾ ਵਿਚ ਕਾਫ਼ੀ ਸੁਧਾਰ ਕੀਤਾ ਹੈ।

ਭਾਰਤ ਦੀ ਇਹ ਵਿਕਾਸ ਯਾਤਰਾ ਡਿਜੀਟਲ ਰੂਪ ਵਿਚ ਵੀ ਕ੍ਰਾਂਤੀਕਾਰੀ ਰਹੀ ਹੈ। ਡਿਜੀਟਲ ਇੰਡੀਆ ਮੁਹਿੰਮ ਨੇ ਦੇਸ਼ ਨੂੰ ਤਕਨੀਕੀ ਤੌਰ ’ਤੇ ਸਮਰੱਥ ਬਣਾਇਆ ਹੈ ਅਤੇ ਯੂ ਪੀ ਆਈ ਨੇ ਭਾਰਤ ਨੂੰ ਅੱਜ ਦੁਨੀਆ ਵਿਚ ਸਭ ਤੋਂ ਵੱਧ ਡਿਜੀਟਲ ਲੈਣ-ਦੇਣ ਕਰਨ ਵਾਲਾ ਦੇਸ਼ ਬਣਾ ਦਿੱਤਾ ਹੈ। ਆਧਾਰ, ਮੋਬਾਈਲ ਅਤੇ ਜਨ ਧਨ ਦੀ ‘ਤ੍ਰਿਮੂਰਤੀ’ ਨੇ ਪ੍ਰਤੱਖ ਲਾਭ ਤਬਾਦਲੇ ਨੂੰ ਸੁਖਾਲ਼ਾ ਬਣਾ ਦਿੱਤਾ ਹੈ ਅਤੇ ਭ੍ਰਿਸ਼ਟਾਚਾਰ ਅਤੇ ਵਿਚੋਲਿਆਂ ਦੀ ਭੂਮਿਕਾ ਨੂੰ ਲਗਭਗ ਖਤਮ ਕਰ ਦਿੱਤਾ ਹੈ।

ਭਾਰਤੀ ਫੌਜ ਵਿਚ ਔਰਤਾਂ ਨੂੰ ਐੱਨ ਡੀ ਏ ਅਤੇ ਸਥਾਈ ਕਮਿਸ਼ਨ ਵਰਗੀਆਂ ਪਹਿਲਕਦਮੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਮਹਿਲਾ ਸਸ਼ਕਤੀਕਰਨ ਸਰਕਾਰ ਲਈ ਸਿਰਫ਼ ਇਕ ਨਾਅਰਾ ਨਹੀਂ, ਸਗੋਂ ਨੀਤੀ ਅਤੇ ਨੀਅਤ ਦੋਵਾਂ ਦਾ ਹਿੱਸਾ ਬਣ ਚੁੱਕਾ ਹੈ।

ਖੇਤੀ ਪ੍ਰਧਾਨ ਦੇਸ਼ ਹੋਣ ਦੇ ਬਾਵਜੂਦ, ਦੇਸ਼ ਦਾ ਖੇਤੀਬਾੜੀ ਖੇਤਰ ਲੰਬੇ ਸਮੇਂ ਤੱਕ ਅਣਗੌਲਿਆ ਰਿਹਾ, ਸਰਕਾਰਾਂ ਦੇ ਸਾਰੇ ਕਾਗਜ਼ੀ ਦਾਅਵਿਆਂ ਦੇ ਉਲਟ, ਸਥਿਤੀ ਇਹ ਸੀ ਕਿ ਕਿਸਾਨਾਂ ਨੂੰ ਖੇਤੀ ਛੱਡ ਕੇ ਨੌਕਰੀਆਂ ਲਈ ਪ੍ਰਵਾਸ ਕਰਨ ਲਈ ਮਜਬੂਰ ਹੋਣਾ ਪਿਆ। ਪਿਛਲੇ ਦਹਾਕੇ ਵਿਚ, ਖੇਤੀਬਾੜੀ ਖੇਤਰ ਵਿਚ ਬੇਮਿਸਾਲ ਬਦਲਾਅ ਆਏ ਹਨ। ਅੱਜ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਰਾਹੀਂ, ਦੇਸ਼ ਦੇ ਹਰ ਛੋਟੇ ਕਿਸਾਨ ਨੂੰ ਸਿੱਧੀ ਮਾਲੀ ਸਹਾਇਤਾ ਦਿੱਤੀ ਜਾ ਰਹੀ ਹੈ।

ਫਸਲ ਬੀਮਾ ਯੋਜਨਾ, ਈ-ਨਾਮ ਪੋਰਟਲ, ਸੂਖਮ ਸਿੰਚਾਈ ਯੋਜਨਾਵਾਂ ਅਤੇ ਡਰੋਨ ਤਕਨਾਲੋਜੀ ਦੀ ਵਰਤੋਂ ਨੇ ਖੇਤੀਬਾੜੀ ਨੂੰ ਨਾ ਸਿਰਫ਼ ਉਪਜ ਦੇ ਮਾਮਲੇ ਵਿਚ, ਸਗੋਂ ਆਮਦਨ ਦੇ ਸਰੋਤ ਵਜੋਂ ਵੀ ਮਜ਼ਬੂਤ ​​ਕੀਤਾ ਹੈ। ਇਸੇ ਤਰ੍ਹਾਂ ਸਿੱਖਿਆ ਅਤੇ ਹੁਨਰ ਵਿਕਾਸ ਦੇ ਖੇਤਰ ਵਿਚ ਕਈ ਇਤਿਹਾਸਕ ਪਹਿਲਕਦਮੀਆਂ ਕੀਤੀਆਂ ਗਈਆਂ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਰਾਹੀਂ, ਸਕੂਲੀ ਸਿੱਖਿਆ ਤੋਂ ਲੈ ਕੇ ਉੱਚ ਸਿੱਖਿਆ ਤੱਕ ਗੁਣਾਤਮਕ ਬਦਲਾਅ ਆਏ ਹਨ। ਮਾਂ ਬੋਲੀ ਵਿਚ ਪੜ੍ਹਾਈ ਨੂੰ ਉਤਸ਼ਾਹਿਤ ਕਰਨਾ, ਹੁਨਰ-ਅਾਧਾਰਤ ਸਿੱਖਿਆ ਅਤੇ ਦੀਕਸ਼ਾ, ਸਵੈਮ ਅਤੇ ਪੀ ਐੱਮ ਈ-ਵਿਦਿਆ ਵਰਗੇ ਡਿਜੀਟਲ ਸਿਖਲਾਈ ਪਲੇਟਫਾਰਮਾਂ ਨੇ ਸਿੱਖਿਆ ਨੂੰ ਵਧੇਰੇ ਪਹੁੰਚਯੋਗ ਅਤੇ ਸੰਮਲਿਤ ਬਣਾਇਆ ਹੈ। ਸਕਿੱਲ ਇੰਡੀਆ ਦੇ ਤਹਿਤ, ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਅਾਧਾਰਤ ਸਿਖਲਾਈ ਦਿੱਤੀ ਗਈ ਹੈ, ਜਿਸ ਕਾਰਨ ਨੌਜਵਾਨ ਹੁਣ ਨੌਕਰੀ ਮੰਗਣ ਵਾਲੇ ਨਹੀਂ, ਨੌਕਰੀ ਦੇਣ ਵਾਲੇ ਬਣ ਰਹੇ ਹਨ।

ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਵਲੋਂ ਸਿਹਤ ਦੇ ਖੇਤਰ ਵਿਚ ਲਏ ਗਏ ਹਿੰਮਤੀ ਅਤੇ ਤੇਜ਼ ਫੈਸਲਿਆਂ ਦੀ ਪੂਰੀ ਦੁਨੀਆ ਵਿਚ ਸ਼ਲਾਘਾ ਕੀਤੀ ਗਈ। ਸਵਦੇਸ਼ੀ ਟੀਕਾ ਉਤਪਾਦਨ ਅਤੇ ਕੋਵਿਡ ਪੋਰਟਲ ਦੇ ਸਫਲ ਸੰਚਾਲਨ ਤੋਂ ਪਤਾ ਚੱਲਦਾ ਹੈ ਕਿ ਭਾਰਤ ਹੁਣ ਸਿਰਫ਼ ਇਕ ਖਪਤਕਾਰ ਨਹੀਂ, ਸਗੋਂ ਤਕਨਾਲੋਜੀ ਅਤੇ ਵਿਗਿਆਨ ਦਾ ਨਿਰਮਾਤਾ ਵੀ ਹੈ।

ਇਸ ਤੋਂ ਇਲਾਵਾ , ਫਿੱਟ ਇੰਡੀਆ, ਯੋਗ ਦਿਵਸ ਅਤੇ ਆਯੁਸ਼ ਮੰਤਰਾਲੇ ਦੀ ਸਰਗਰਮੀ ਨੇ ਭਾਰਤੀ ਜੀਵਨਸ਼ੈਲੀ ਨੂੰ ਮੁੜ ਪ੍ਰਸੰਗਿਕ ਬਣਾ ਦਿੱਤਾ ਹੈ। ‘ਲੋਕਲ ਨੂੰ ਗਲੋਬਲ’ ਬਣਾਉਣ ਦੀ ਪ੍ਰਧਾਨ ਮੰਤਰੀ ਮੋਦੀ ਦੀ ਦੂਰਦਰਸ਼ੀ ਸੋਚ ਨੇ ਘਰੇਲੂ ਉਦਯੋਗਾਂ ਅਤੇ ਨਵੀਨਤਾਵਾਂ ਨੂੰ ਮੇਕ ਇਨ ਇੰਡੀਆ, ਸਟਾਰਟਅੱਪ ਇੰਡੀਆ ਅਤੇ ਆਤਮਨਿਰਭਰ ਭਾਰਤ ਅਭਿਆਨ ਰਾਹੀਂ ਵਿਸ਼ਵ ਪੱਧਰ ’ਤੇ ਮੁਕਾਬਲਾ ਕਰਨ ਲਈ ਸ਼ਕਤੀ ਪ੍ਰਦਾਨ ਕੀਤੀ ਹੈ।

ਦਹਾਕਿਆਂ ਤੋਂ ਲਟਕ ਰਹੀ ‘ਇਕ ਰੈਂਕ, ਇਕ ਪੈਨਸ਼ਨ’ ਨੂੰ ਲਾਗੂ ਕੀਤਾ ਗਿਆ, ਬ੍ਰਹਮੋਸ, ਆਕਾਸ਼ ਵਰਗੇ ਰੱਖਿਆ ਉਪਕਰਣਾਂ ਨੇ ਨਾ ਸਿਰਫ਼ ਹਥਿਆਰਬੰਦ ਫੌਜਾਂ ਦੀ ਤਾਕਤ ਵਧਾਈ ਹੈ ਬਲਕਿ ਭਾਰਤ ਦੁਨੀਆ ਨੂੰ ਹਥਿਆਰ ਵੀ ਨਿਰਯਾਤ ਕਰ ਰਿਹਾ ਹੈ। ਵਿਕਰਾਂਤ ਦਾ ਨਿਰਮਾਣ, ਅਗਨੀ ਮਿਜ਼ਾਈਲਾਂ ਦੀ ਲੜੀ ਅਤੇ ਸਰਹੱਦ ’ਤੇ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਨਿਰਮਾਣ ਭਾਰਤ ਦੀ ਸੁਰੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਕ ਪਾਸੇ ਜਿੱਥੇ ਆਰਥਿਕ ਅਤੇ ਤਕਨੀਕੀ ਵਿਕਾਸ ਹੋਇਆ ਹੈ, ਉੱਥੇ ਸੰਸਕ੍ਰਿਤਕ ਅਤੇ ਧਾਰਮਿਕ ਪੁਨਰਜਾਗਰਣ ਨੇ ਵੀ ਸਮਾਜ ਵਿਚ ਨਵੀਂ ਚੇਤਨਾ ਪੈਦਾ ਕੀਤੀ ਹੈ।

ਅਯੋਧਿਆ ਵਿਚ ਸ਼੍ਰੀ ਰਾਮ ਜਨਮਭੂਮੀ ਮੰਦਰ ਦੀ ਉਸਾਰੀ, ਕਾਸ਼ੀ ਵਿਸ਼ਵਨਾਥ ਧਾਮ, ਮਹਾਕਾਲ ਲੋਕ ਅਤੇ ਕੇਦਾਰਨਾਥ ਪੁਨਰ ਨਿਰਮਾਣ ਵਰਗੇ ਪ੍ਰਾਜੈਕਟਾਂ ਨੇ ਸੰਸਕ੍ਰਿਤਕ ਵਿਸ਼ਵਾਸ ਨੂੰ ਸਨਮਾਨ ਅਤੇ ਸ਼ਾਨ ਦੋਵੇਂ ਦਿੱਤੇ ਹਨ। ਯੋਗ ਦਿਵਸ ਲਈ ਆਲਮੀ ਮਾਨਤਾ ਹਾਸਲ ਕਰ ਕੇ, ਭਾਰਤ ਨੇ ਸਮੁੱਚੀ ਦੁਨੀਆ ਨੂੰ ਭਾਰਤੀ ਫ਼ਲਸਫ਼ੇ ਨਾਲ ਜੋੜਨ ਦਾ ਕੰਮ ਵੀ ਕੀਤਾ ਹੈ।

ਅੰਤਰਰਾਸ਼ਟਰੀ ਸਬੰਧਾਂ ਵਿਚ ਵੀ ਪਹਿਲੀ ਵਾਰ ਭਾਰਤ ਨੇ ‘ਫਾਲੋਅਰ’ ਤੋਂ ‘ਲੀਡਰ’ ਦੀ ਭੂਮਿਕਾ ਨਿਭਾਈ ਹੈ। ਜੀ 20 ਪ੍ਰਧਾਨਗੀ, ਵੈਕਸੀਨ ਮੈਤਰੀ, ਅੰਤਰਰਾਸ਼ਟਰੀ ਸੌਰ ਗਠਜੋੜ, ਗਲੋਬਲ ਸਾਊਥ ਦੀ ਆਵਾਜ਼ ਵਰਗੇ ਯਤਨਾਂ ਨੇ ਭਾਰਤ ਨੂੰ ਵਿਕਾਸਸ਼ੀਲ ਦੇਸ਼ਾਂ ਦਾ ਅਗਵਾਈਕਰਤਾ ਬਣਾ ਦਿੱਤਾ ਹੈ। ਭਾਰਤ ਹੁਣ ਸੰਯੁਕਤ ਰਾਸ਼ਟਰ ਦੀ ਸਥਾਈ ਮੈਂਬਰਸ਼ਿਪ ਲਈ ਗੰਭੀਰ ਦਾਅਵੇਦਾਰੀ ਕਰ ਰਿਹਾ ਹੈ। ਨਰਿੰਦਰ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸਦੀ ਰਾਜਨੀਤਿਕ ਇੱਛਾ ਸ਼ਕਤੀ ਰਹੀ ਹੈ, ਭਾਵੇਂ ਇਹ ਧਾਰਾ 370 ਨੂੰ ਹਟਾਉਣ ਦਾ ਇਤਿਹਾਸਕ ਫੈਸਲਾ ਹੋਵੇ, ਤਿੰਨ ਤਲਾਕ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨਾ ਹੋਵੇ ਜਾਂ ‘ਇਕ ਦੇਸ਼-ਇਕ ਟੈਕਸ’ ਵਰਗੀ ਗੁੰਝਲਦਾਰ ਪਰ ਜ਼ਰੂਰੀ ਪ੍ਰਣਾਲੀ ਨੂੰ ਲਾਗੂ ਕਰਨਾ ਹੋਵੇ। ਪਾਰਦਰਸ਼ੀ ਸ਼ਾਸਨ ਅਤੇ ਤਕਨਾਲੋਜੀ ਦੀ ਵਰਤੋਂ ਕਰ ਕੇ ਦੇਸ਼ ਵਿਚ ‘ਅੰਤੋਦਿਆ’ ਨੂੰ ਵਿਹਾਰਕ ਰੂਪ ਦਿੱਤਾ ਗਿਆ ਹੈ।

ਅੱਜ, ਜਦੋਂ ਅਸੀਂ ਪਿਛਲੇ 11 ਸਾਲਾਂ ’ਤੇ ਝਾਤ ਮਾਰਦੇ ਹਾਂ, ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਸਿਰਫ਼ ਯੋਜਨਾਵਾਂ ਦੀ ਸੂਚੀ ਨਹੀਂ ਹੈ, ਸਗੋਂ ਇਕ ਰਾਸ਼ਟਰੀ ਪੁਨਰਜਾਗਰਣ ਦੀ ਇਕ ਜਿਊਂਦੀ ਜਾਗਦੀ ਤਸਵੀਰ ਹੈ।

- ਸ਼੍ਰੀ ਪਿਯੂਸ਼ ਗੋਇਲ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ

  • PM Modi
  • Narendra Modi
  • Modi Era
  • New India
  • Piyush Goyal
  • ਨਰਿੰਦਰ ਮੋਦੀ
  • ਪ੍ਰਧਾਨ ਮੰਤਰੀ ਮੋਦੀ
  • ਪਿਯੁਸ਼ ਗੋਇਲ

‘ਦੇਸ਼ ਦੇ ਪ੍ਰਸਿੱਧ ਮੰਦਰਾਂ ’ਚ’ ਛੇਤੀ ਦਰਸ਼ਨ ਕਰਵਾਉਣ ਦੇ ਨਾਂ ’ਤੇ ਰਿਸ਼ਵਤ

NEXT STORY

Stories You May Like

  • msme will be the backbone of developed india  nsic acharya
    MSME ਵਿਕਸਤ ਭਾਰਤ ਦੀ ਹੋਵੇਗਾ ਰੀੜ੍ਹ ਦੀ ਹੱਡੀ: NSIC ਆਚਾਰੀਆ
  • donald trump  narendra modi
    ਟਰੰਪ ਬਨਾਮ ਮੋਦੀ: ਕਿਸ ਦਾ ਝੂਠ ਸਭ ਤੋਂ ਮਜ਼ਬੂਤ?
  • pm modi for bringing them home safely war hit iran
    ਯੁੱਧ ਪ੍ਰਭਾਵਿਤ ਈਰਾਨ ਤੋਂ ਸੁਰੱਖਿਅਤ ਵਾਪਸ ਘਰ ਪੁੱਜੇ ਲੋਕਾਂ ਵਲੋਂ PM ਮੋਦੀ ਦਾ ਧੰਨਵਾਦ
  • new technology to extract gold
    'ਸੋਨਾ' ਕੱਢਣ ਦੀ ਨਵੀਂ ਤਕਨੀਕ ਵਿਕਸਤ
  • shashi tharoor narendra modi india congress
    ਸ਼ਸ਼ੀ ਥਰੂਰ ਨੇ ਮੁੜ ਕੀਤੀ ਨਰਿੰਦਰ ਮੋਦੀ ਦੀ ਤਾਰੀਫ਼, ਕਿਹਾ- PM ਭਾਰਤ ਲਈ 'Prime Asset'
  • pm modi s portrait with 99 rubik s cubes
    ਛੋਟੀ ਉਮਰੇ ਕਲਾ ਦਾ ਬੇਮਿਸਾਲ ਹੁਨਰ: ਵਿਧਤ ਨੇ 99 ਰੂਬਿਕ ਕਿਊਬ ਨਾਲ ਬਣਾਈ PM ਮੋਦੀ ਦੀ ਤਸਵੀਰ
  • india to evacute citizens of nepal sri lanka from iran
    ਭਾਰਤ ਦੀ ਦਰਿਆਦਿਲੀ, ਈਰਾਨ ਤੋਂ ਨੇਪਾਲ, ਸ਼੍ਰੀਲੰਕਾ ਦੇ ਨਾਗਰਿਕਾਂ ਨੂੰ ਕੱਢੇਗਾ ਸੁਰੱਖਿਅਤ
  • operation sindhu india bring back indians from iran evacuation tally nears 2000
    'ਆਪਰੇਸ਼ਨ ਸਿੰਧੂ': ਭਾਰਤ ਨੇ ਹੁਣ ਤੱਕ 2200 ਤੋਂ ਵੱਧ ਭਾਰਤੀਆਂ ਨੂੰ ਈਰਾਨ ਤੋਂ ਕੱਢਿਆ ਸੁਰੱਖਿਅਤ
  • punjab husband wife
    ਪੰਜਾਬ 'ਚ ਵੱਡੀ ਵਾਰਦਾਤ! ਹਸਪਤਾਲ 'ਚ ਦਾਖ਼ਲ ਘਰਵਾਲੀ ਤੇ ਸੱਸ ਨੂੰ ਮਾਰ'ਤੀਆਂ...
  • punjab weather update
    ਪੰਜਾਬ 'ਚ ਅੱਜ ਭਾਰੀ ਮੀਂਹ ਤੇ ਹਨੇਰੀ ਦਾ Alert! ਸਵੇਰੇ-ਸਵੇਰੇ 10 ਜ਼ਿਲ੍ਹਿਆਂ...
  • warning of thunderstorm and heavy rain in punjab
    ਪੰਜਾਬ 'ਚ ਹਨੇਰੀ-ਤੂਫ਼ਾਨ ਤੇ ਭਾਰੀ ਮੀਂਹ ਦੀ ਚੇਤਾਵਨੀ, 15 ਜ਼ਿਲ੍ਹਿਆਂ ਲਈ ਅਲਰਟ...
  • raw onion is a superfood for men  a powerful health ally
    ਕੱਚਾ ਪਿਆਜ਼ ਹੈ ਮਰਦਾਂ ਲਈ ਸੂਪਰਫੂਡ, ਸਿਹਤ ਦਾ ਤਾਕਤਵਰ ਸਾਥੀ, ਜਾਣੋ ਖਾਣ ਦਾ ਸਹੀ...
  • commissionerate police jalandhar destroys seized narcotics
    ਕਮਿਸ਼ਨਰੇਟ ਪੁਲਸ ਜਲੰਧਰ ਨੇ ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਨੂੰ ਕੀਤਾ ਨਸ਼ਟ
  • guru granth sahib ji decorated in the house was desecrated
    ਪੰਜਾਬ 'ਚ ਵੱਡੀ ਘਟਨਾ! ਘਰ 'ਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ
  • big drug racket busted in jalandhar
    ਜਲੰਧਰ 'ਚ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼, ਕਰੋੜਾਂ ਦੀ ਹੈਰੋਇਨ ਤੇ ਹਥਿਆਰਾਂ ਸਣੇ...
  • latest weather of punjab storm and heavy rain will come
    ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, ਆਵੇਗਾ ਤੂਫ਼ਾਨ ਤੇ ਭਾਰੀ ਮੀਂਹ, 15 ਜ਼ਿਲ੍ਹਿਆਂ...
Trending
Ek Nazar
indonesia evacuated citizens

ਇੰਡੋਨੇਸ਼ੀਆ ਨੇ ਈਰਾਨ ਤੋਂ 97 ਅਤੇ ਇਜ਼ਰਾਈਲ ਤੋਂ 26 ਨਾਗਰਿਕ ਕੱਢੇ

latest weather of punjab storm and heavy rain will come

ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, ਆਵੇਗਾ ਤੂਫ਼ਾਨ ਤੇ ਭਾਰੀ ਮੀਂਹ, 15 ਜ਼ਿਲ੍ਹਿਆਂ...

terrorist attacks in pakistan

ਪਾਕਿਸਤਾਨ 'ਚ ਅੱਤਵਾਦੀ ਹਮਲੇ, ਪੰਜ ਲੋਕਾਂ ਦੀ ਮੌਤ

man held for   raping   domestic help in arunachal

ਦੋ ਸਾਲ ਘਰ 'ਚ ਰੱਖੀ ਨੌਕਰਾਨੀ ਨਾਲ ਮਾਲਕ ਧੱਕੇ ਨਾਲ ਕਰਦਾ ਰਿਹਾ 'ਗੰਦਾ ਕੰਮ',...

german foreign minister visits kyiv

ਜਰਮਨ ਵਿਦੇਸ਼ ਮੰਤਰੀ ਨੇ ਕੀਵ ਦੌਰੇ 'ਤੇ, ਕੀਤਾ ਇਹ ਵਾਅਦਾ

pakistan army chief asim munir statement

ਪਾਕਿ ਫੌਜ ਮੁਖੀ ਨੇ ਜੰਮੂ-ਕਸ਼ਮੀਰ 'ਚ ਅੱਤਵਾਦ ਨੂੰ ਦੱਸਿਆ 'ਜਾਇਜ਼ ਸੰਘਰਸ਼'

big blow to iran nuclear program due to american attacks

ਅਮਰੀਕੀ ਹਮਲਿਆਂ ਨਾਲ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਵੱਡਾ ਝਟਕਾ

afghan refugee families returned

ਤਿੰਨ ਹਜ਼ਾਰ ਅਫਗਾਨ ਸ਼ਰਨਾਰਥੀ ਪਰਿਵਾਰ ਪਰਤੇ ਵਾਪਸ

sikh community in canada

ਕੈਨੇਡਾ 'ਚ ਸਿੱਖ ਭਾਈਚਾਰੇ ਨੂੰ ਸਾਵਧਾਨ ਰਹਿਣ ਦੀ ਅਪੀਲ, ਜਾਣੋ ਪੂਰਾ ਮਾਮਲਾ

weather has changed punjab

ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਮੀਂਹ ਨਾਲ ਮੌਸਮ ਹੋਇਆ ਸੁਹਾਵਣਾ, ਜਾਣੋ ਅਗਲੇ...

large consignment of drugs seized

ਵੱਡੀ ਸਫਲਤਾ, ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ

pakistan closes border

ਸੁਰੱਖਿਆ ਖਤਰਾ! ਪਾਕਿਸਤਾਨ ਨੇ ਅਫਗਾਨਿਸਤਾਨ ਨਾਲ ਲੱਗਦੀ ਮੁੱਖ ਸਰਹੱਦ ਕੀਤੀ ਬੰਦ

6 year old teghbir singh conquers highest peak in russia sets world record

ਛੋਟੀ ਉਮਰ 'ਚ ਰੋਪੜ ਦੇ ਤੇਗਬੀਰ ਨੇ ਮਾਰੀਆਂ ਵੱਡੀਆਂ ਮੱਲ੍ਹਾਂ, ਰੂਸ ’ਚ ਹਾਸਲ...

terrorist attack attempt failed in pakistan

ਪਾਕਿਸਤਾਨ 'ਚ ਅੱਤਵਾਦੀ ਹਮਲੇ ਦੀ ਕੋਸ਼ਿਸ਼ ਅਸਫਲ, ਮਾਰੇ ਗਏ ਦੋ ਸ਼ੱਕੀ ਅੱਤਵਾਦੀ

eighth festival of faiths held in ohio

ੳਹਾਈੳ ਵਿਖੇ ਅੱਠਵਾਂ ਫੈਸਟੀਵਲ ਆਫ ਫੇਥਸ ਆਯੋਜਿਤ (ਤਸਵੀਰਾਂ)

plane shook during landing

ਯਾਤਰੀਆਂ ਨਾਲ ਭਰਿਆ ਜਹਾਜ਼ ਲੈਂਡਿੰਗ ਦੌਰਾਨ ਲੱਗਾ ਹਿੱਲਣ, ਵੀਡੀਓ ਵਾਇਰਲ

firing at firefighters

ਅਮਰੀਕਾ 'ਚ ਫਾਇਰਫਾਈਟਰਾਂ 'ਤੇ ਗੋਲੀਬਾਰੀ, ਦੋ ਮਾਰੇ ਗਏ

heavy rain for next 3 hours in punjab

ਪੰਜਾਬ 'ਚ ਅਗਲੇ 3 ਘੰਟੇ ਭਾਰੀ! ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ, 11...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • easily get australia uk work visa
      ਆਸਟ੍ਰੇਲੀਆ ਅਤੇ UK 'ਚ ਕਾਮਿਆਂ ਦੀ ਭਾਰੀ ਮੰਗ, ਤੁਰੰਤ ਕਰੋ ਅਪਲਾਈ
    • bsf rajouri battalion apprehended pakistani
      ਘੁਸਪੈਠ ਦੀ ਕੋਸ਼ਿਸ਼ ਨਾਕਾਮ; ਫੌਜ ਨੇ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ
    • american tourists attacked with a knife and robbed  2 miscreants arrested
      ਅਮਰੀਕੀ ਸੈਲਾਨੀਆਂ 'ਤੇ ਚਾਕੂ ਨਾਲ ਹਮਲਾ ਕਰ ਕੀਤੀ ਲੁੱਟ-ਖੋਹ, ਪੁਲਸ ਐਨਕਾਊਂਟਰ...
    • 500 tariff will be imposed on india and china if they trade with russia
      ਅਮਰੀਕਾ ਦੀ ਧਮਕੀ : ਰੂਸ ਨਾਲ ਵਪਾਰ ਕੀਤਾ ਤਾਂ ਭਾਰਤ ਤੇ ਚੀਨ 'ਤੇ ਲੱਗੇਗਾ 500...
    • cartridges recovered from hakim salauddin s house
      ਹਕੀਮ ਸਲਾਊਦੀਨ ਦੇ ਘਰੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ
    • iran will soon make a nuclear bomb  un organization warns
      ਈਰਾਨ ਜਲਦੀ ਬਣਾ ਲਵੇਗਾ ਪ੍ਰਮਾਣੂ ਬੰਬ! ਸੰਯੁਕਤ ਰਾਸ਼ਟਰ ਦੇ ਸੰਗਠਨ ਨੇ ਦਿੱਤੀ...
    • is railways going to implement new rules  now reservation chart
      ਕੀ ਰੇਲਵੇ ਨਵਾਂ ਨਿਯਮ ਲਾਗੂ ਕਰਨ ਜਾ ਰਿਹੈ? ਹੁਣ 8 ਘੰਟੇ ਪਹਿਲਾਂ ਹੀ ਰਿਜ਼ਰਵੇਸ਼ਨ...
    • hpv key factor for rise in cancer cases among indian youth
      ਦੇਸ਼ ’ਚ ਕੈਂਸਰ ਦੇ ਮਾਮਲਿਆਂ ’ਚ ਵਾਧੇ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ ‘ਹਿਊਮਨ...
    • maoists should lay down arms and join mainstream  shah
      ਮਾਓਵਾਦੀ ਹਥਿਆਰ ਸੁੱਟਣ ਤੇ ਮੁੱਖ ਧਾਰਾ ’ਚ ਸ਼ਾਮਲ ਹੋਣ : ਸ਼ਾਹ
    • mumbai mosques launched mobile app
      ਮੁੰਬਈ ਦੇ ਲੋਕ ਐਪ ਰਾਹੀਂ ਅਜ਼ਾਨ ਸੁਣ ਸਕਣਗੇ
    • residents of karnail singh street forced to live a life of misery
      ਸੀਵਰੇਜ ਦੇ ਓਵਰਫਲੋਅ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਨੇ ਕਰਨੈਲ...
    • ਬਲਾਗ ਦੀਆਂ ਖਬਰਾਂ
    • we are back to the post 9 11 situation
      ਅਸੀਂ 9/11 ਤੋਂ ਬਾਅਦ ਦੀ ਸਥਿਤੀ ’ਚ ਵਾਪਸ ਆ ਗਏ ਹਾਂ
    • bye elections
      ਜ਼ਿਮਨੀ ਚੋਣ ਨਤੀਜਾ : ਸਾਰੀਆਂ ਪਾਰਟੀਆਂ ਨੂੰ ਸਵੈ-ਪੜਚੋਲ ਦੀ ਲੋੜ
    • drug addiction trend growing among women
      ‘ਮਹਿਲਾਵਾਂ ’ਚ ਵਧ ਰਿਹਾ’ ਨਸ਼ਾਖੋਰੀ ਦਾ ਰੁਝਾਨ!
    • how did trump appease iran and israel
      ਟਰੰਪ ਨੇ ਈਰਾਨ ਅਤੇ ਇਜ਼ਰਾਈਲ ਨੂੰ ਕਿਵੇਂ ਬਹਿਲਾਇਆ?
    • a new people  s war for liberation from imperialism
      ਸਾਮਰਾਜ ਵਾਦ ਅਤੇ ਕਾਰਪੋਰੇਟ ਸੋਸ਼ਣ ਤੋਂ ਮੁਕਤੀ ਦਾ ਇਕ ਨਵਾਂ ਲੋਕ ਯੁੱਧ ਛਿੜੇਗਾ
    • emergency
      50 ਸਾਲ ਬਾਅਦ ਐਮਰਜੈਂਸੀ ਦੀ ਚਰਚਾ ਕਰਨ ਨਾਲ ਸਰਕਾਰ ਦੀ ਨੀਅਤ ਸਮਝਣਾ, ਸਮਝਦਾਰ ਦੇ...
    • iran  israel  donald trump
      ਟਰੰਪ ਨੇ ਈਰਾਨ ਅਤੇ ਇਜ਼ਰਾਈਲ ਨੂੰ ਕਿਵੇਂ ਵਰਗਲਾਇਆ?
    • emergency 50 years government
      50 ਸਾਲ ਬਾਅਦ ਐਮਰਜੈਂਸੀ ਦੀ ਚਰਚਾ ਕਰਨ ਨਾਲ ਸਰਕਾਰ ਦੀ ਨੀਅਤ ਸਮਝਣਾ, ਸਮਝਦਾਰ ਦੇ...
    • some traitors of india   are cutting the very branch they are sitting on
      ‘ਭਾਰਤ ਦੇ ਕੁਝ ਗੱਦਾਰ’ ਉਸੇ ਟਾਹਣੀ ਨੂੰ ਕੱਟ ਰਹੇ, ਜਿਸ ’ਤੇ ਬੈਠੇ ਹਨ!
    • judge yashwant verma  government bungalow
      ਜਸਟਿਸ ਵਰਮਾ ਦੇ ਮਾਮਲੇ ’ਚ ਰੁਕਾਵਟਾਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +