ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਅੋਪੋ ਵੱਲੋਂ ਇਸ ਸਾਲ ਮਈ 'ਚ ਅੋਪੋ ਏ77 ਨੂੰ ਪੇਸ਼ ਕੀਤਾ ਸੀ, ਜੋ ਕਿ ਸਿਰਫ ਤਾਈਵਾਨ 'ਚ ਲਾਂਚ ਹੋਇਆ ਸੀ। ਹੁਣ ਕੰਪਨੀ ਨੇ ਇਸ ਨੂੰ ਨਵੇਂ ਡਿਜ਼ਾਈਨ ਅਤੇ ਕੁਝ ਵੱਖ ਸਪੈਸੀਫਿਕੇਸ਼ਨ ਨਾਲ ਆਫਿਸ਼ੀਅਲ ਸਾਈਟ 'ਤੇ ਲਿਸਟ ਕੀਤਾ ਹੈ। ਨਵੇਂ ਅੋਪੋ ਏ77 ਅਤੇ ਪਿਛਲੇ ਅੋਪੋ ਏ77 ਦੇ ਵਿਚਕਾਰ ਮੁੱਖ ਅੰਤਰ ਰਿਅਰ ਕੈਮਰਾ ਡਿਜ਼ਾਈਨ ਦਾ ਹੈ। ਨਵੇਂ ਅੋਪੋ ਏ77 'ਚ ਅਜਿਹਾ ਡਿਜਾਈਨ ਦਿੱਤਾ ਗਿਆ ਹੈ, ਜੋ ਦਿਖਣ 'ਚ ਡਿਊਲ ਕੈਮਰੇ ਵਰਗਾ ਹੈ ਪਰ ਅਸਲ 'ਚ ਇਸ ਸੈਂਸਰ ਅਤੇ ਇਕ ਐੱਲ. ਈ. ਡੀ. ਫਲੈਸ਼ ਦਿੱਤਾ ਗਿਆ ਹੈ। ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਕਵਾਲਕਮ ਸਨੈਪਡ੍ਰੈਗਨ 625 ਪ੍ਰੋਸੈਸਰ 'ਤੇ ਪੇਸ਼ ਕੀਤਾ ਗਿਆ ਹੈ। ਜਿਸ 'ਚ 2.0 ਗੀਗਾਹਟਰਜ਼ ਆਕਟਾ-ਕੋਰ ਚਿੱਪਸੈੱਟ ਅਤੇ ਐਡ੍ਰੀਨੋ 5.6 ਪ੍ਰੋਸੈਸਰ ਹੈ। ਕੰਪਨੀ ਦੀ ਆਫਿਸ਼ੀਅਲ ਸਾਈਟ 'ਤੇ ਇਹ ਸਮਾਰਟਫੋਨ ਤਿੰਨ ਕਲਰ ਵੈਰੀਅੰਟ 'ਚ ਮੌਜੂਦ ਹੈ, ਜਿੰਨ੍ਹਾਂ 'ਚ ਬਲੈਕ, ਗੋਲਡ ਅਤੇ ਰੋਜ਼ ਗੋਲਡ ਸ਼ਾਮਿਲ ਹੈ। ਸਾਈਟ 'ਤੇ ਇਨ੍ਹਾਂ ਨੂੰ ਆਊਟ ਆਫ ਸਟਾਕ ਦੱਸਿਆ ਗਿਆ ਹੈ। ਅੋਪੋ ਏ77 ਦੀ ਕੀਮਤ ¥2199 ਲਗਭਗ 21,000 ਰੁਪਏ ਦਿੱਤੀ ਗਈ ਹੈ।
ਸਪੈਸੀਫਿਕੇਸ਼ਨ ਅਤੇ ਫੀਚਰਸ -
ਇਸ 'ਚ 5.5 ਇੰਚ ਦੀ ਫੁੱਲ ਐੱਚ. ਡੀ. ਡਿਸਪਲੇ ਦਿੱਤਾ ਗਿਆ ਹੈ। ਇਸ 'ਚ 4 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਫੋਟੋਗਾਫੀ ਦੇ ਤੌਰ 'ਤੇ ਅੋਪੋ ਏ77 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਸੈਲਫੀ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਉਪਲੱਬਧ ਹੈ। ਜਿਸ 'ਚ ਬਿਊਟੀਫਾਈ 4.0 ਵਰਜਨ ਨਾਲ ਹੀ ਬੈਕਗ੍ਰਾਊਂਡ ਬਲਰ ਵੀ ਦਿੱਤਾ ਗਿਆ ਹੈ। ਕਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ ਇਸ 'ਚ ਡਿਊਲ ਸਿਮ ਸਪੋਰਟ, 4ਜੀ ਐੱਲ. ਈ. ਟੀ. ਵਾਈ-ਫਾਈ, ਬਲੂਟੁਥ ਅਤੇ ਜੀ. ਪੀ. ਐੱਸ.ਦਿੱਤੇ ਗਏ ਹਨ। ਪਾਵਰ ਬੈਕਅਪ ਲਈ 3,200 ਐੱਮ, ਏ. ਐੱਚ. ਦੀ ਬੈਟਰੀ ਉਪਲੱਬਧ ਹੈ। ਮੇਟਲ ਯੂਨੀਬਾਡੀ ਡਿਜ਼ਾਈਨ ਤੋਂ ਬਣੇ ਇਸ ਸਮਾਰਟਫੋਨ ਦੇ ਹੋਮ ਬਟਨ 'ਚ ਫਿੰਗਰਪ੍ਰਿੰਟ ਸੈਂਸਰ ਇੰਬੇਡੇਡ ਹੈ।
ਜਾਣੋ Jio Phone ਨਾਲ ਜੁੜੀਆਂ 5 ਵੱਡੀਆਂ ਗੱਲਾਂ
NEXT STORY