ਜਲੰਧਰ- ਜੇਕਰ ਆਈਪੈਡ ਪ੍ਰੋ ਨੂੰ ਇਕ ਨਜ਼ਰ ਦੇਖਿਆ ਜਾਵੇ ਤਾਂ ਤੁਹਾਨੂੰ ਇਸ ਦੀ ਇਕ ਸਾਈਡ 'ਤੇ 3 ਮੈਗਨੈਟਿਕ ਕਾਨਟੈਕਟ ਪੁਆਇੰਟ ਦਿਖਾਈ ਦੇਣਗੇ ਜਿਸ ਨਾਲ ਤੁਸੀਂ ਕੀਬੋਰਡ ਨੂੰ ਅਟੈਚ ਕਰ ਸਕਦੇ ਹੋ। ਐਪਲ ਦਾ ਸਮਾਰਟ ਕੁਨੈਕਟਰ ਕੀਬੋਰਡ ਨੂੰ ਕੁਨੈਕਟ ਕਰਨ ਅਤੇ ਕੀਬੋਰਡ ਐਕਸੈਸਰੀਜ਼ ਨੂੰ ਪਾਵਰ ਦੇਣ ਦਾ ਇਕ ਵਧੀਆ ਤਰੀਕਾ ਹੈ। ਇਨ੍ਹਾਂ ਹੀ ਨਹੀਂ ਇਹ ਕੁਨੈਕਟਰ ਤੁਹਾਡੇ ਆਈਪੈਡ ਪ੍ਰੋ ਨੂੰ ਚਾਰਜ਼ ਵੀ ਕਰ ਸਕਦਾ ਹੈ। ਇਸ ਗੱਲ ਨੂੰ ਸਮਝਿਆ ਜਾ ਸਕਦਾ ਹੈ ਕਿ ਆਈਪੈਡ ਪ੍ਰੋ ਲਈ ਹੁਣ ਤੱਕ ਜ਼ਿਆਦਾ ਐਕਸੈਸਰੀਜ਼ ਉਪਲੱਬਧ ਨਹੀਂ ਹਨ।
ਲਾਜ਼ੀਟੈਕ ਵੱਲੋਂ ਤਿਆਰ ਕੀਤਾ ਗਿਆ ਲਾਜ਼ੀ ਬੇਸ(Logi BASE) ਇਕ ਐਲੂਮੀਨੀਅਮ ਚਾਰਜਿੰਗ ਡਾਕ ਹੈ ਜੋ ਤੁਹਾਡੇ ਆਈਪੈਡ ਪ੍ਰੋ ਨੂੰ ਸਮਾਰਟ ਕੁਨੈਕਟਰ ਨਾਲ ਚਾਰਜ ਕਰਦੀ ਹੈ। ਇਸ ਸਮਾਰਟ ਕੁਨੈਕਟਰ ਦੀ ਖਾਸ ਗੱਲ ਇਹ ਹੈ ਕਿ ਇਸ ਨਾਲ ਤੁਹਾਨੂੰ ਆਪਣੇ ਆਈਪੈਡ ਪ੍ਰੋ ਨੂੰ ਚਾਰਜ ਕਰਨ ਲਈ ਵਾਰ-ਵਾਰ ਕੀਬੋਰਡ ਨੂੰ ਅਨਪਲੱਗ ਨਹੀਂ ਕਰਨਾ ਪਵੇਗਾ ਜੋ ਕਿ ਯੂਜ਼ਰਜ਼ ਨੂੰ ਨਿਰਾਸ਼ ਕਰ ਦਿੰਦਾ ਹੈ। ਆਈਪੈਡ ਪ੍ਰੋ ਲਈ ਇਹ ਡਾਕ ਇਕ ਵਧੀਆ ਸਾਥੀ ਹੈ ਜੋ ਆਈਪੈਡ ਪ੍ਰੋ ਦੀ ਵਰਤੋਂ ਨੂੰ ਹੋਰ ਵੀ ਆਸਾਨ ਬਣਾ ਸਕਦੀ ਹੈ।
ਪੈਨਾਸੋਨਿਕ ਨੇ 13ਮੈਗਾਪਿਕਸਲ ਕੈਮਰੇ ਨਾਲ ਲਾਂਚ ਕੀਤਾ ਨਵਾਂ 4ਜੀ ਫੈਬਲੇਟ
NEXT STORY