ਜਲੰਧਰ— ਪੈਨਾਸੋਨਿਕ ਨੇ ਆਪਣਾ ਨਵਾਂ 4ਜੀ ਫੈਬਲੇਟ eluga i3 ਲਾਂਚ ਕਰ ਦਿੱਤਾ ਹੈ। ਪੈਨਾਸੋਨਿਕ ਦੇ ਇਸ ਨਵੇਂ ਟੈਬਲੇਟ ਦੀ ਕੀਮਤ 9,290 ਰੁਪਏ ਹੈ। ਇਹ ਫੈਬਲੇਟ ਸ਼ੈਂਪੇਨ ਗੋਲਡ, ਰੋਜ਼ ਗੋਲਡ ਅਤੇ ਮਰੀਨ ਬਲੂ ਕਲਰ 'ਚ ਉਪਲੱਬਧ ਹੋਵੇਗਾ।
eluga i3 'ਚ 5.5 ਇੰਚ ਦੀ ਐੱਚ. ਡੀ ਆਈ. ਪੀ. ਐੱਸ ਡਿਸਪਲੇ ਹੈ। ਐਂਡ੍ਰਾਇਡ 5.1 ਲਾਲੀਪਾਪ 'ਤੇ ਅਧਾਰਿਤ 1.3 ਗੀਗਾਹਰਟਜ਼ 'ਤੇ ਚੱਲਣ ਵਾਲੇ ਕਵਾਡ-ਕੋਰ ਪ੍ਰੋਸੈਸਰ ਨਾਲ ਆਉਂਦਾ ਹੈ। ਇਸ 'ਚ 2 ਜੀ. ਬੀ ਰੈਮ ਹੈ। 16 ਜੀ. ਬੀ ਇਨ-ਬਿਲਟ ਸਟੋਰੇਜ਼ ਮੈਮਰੀ ਹੈ। ਹੈਂਡਸੈੱਟ ਦੀ ਸਟੋਰੇਜ਼ ਮੈਮਰੀ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ 32 ਜੀ. ਬੀ ਤੱਕ ਵਧਾ ਸਕਦੇ ਹਨ।
ਗੱਲ ਕਰੀਏ ਕੈਮਰੇ ਤਾਂ eluga i3 'ਚ ਐੱਲ ਈ. ਡੀ ਫਲੈਸ਼ ਨਾਲ13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਹ ਡਿਵਾਈਸ 4ਜੀ ਐੱਲ. ਟੀ. ਈ(ਭਾਰਤੀ ਐੱਲ. ਟੀ. ਈ ਬੈਂਡ 3, 5 ਅਤੇ 40) ਸਪੋਰਟ ਕਰਦਾ ਹੈ। ਫੈਬਲੇਟ ਨੂੰ ਪਾਵਰਫੁੱਲ ਬਣਾਉਣ ਲਈ 2700mAh ਦੀ ਬੈਟਰੀ ਦਿੱਤੀ ਗਈ ਹੈ।
ਕੁਨੈੱਕਟੀਵਿਟੀ ਦੇ ਤੌਰ 'ਤੇ ਡੁਅਲ ਸਿਮ ਸਪੋਰਟ ਵਾਲਾ ਇਹ ਫੈਬਲੇਟ 4ਜੀ ਵੋਐੱਲਟੀਈ, ਵਾਈ-ਫਾਈ ਹਾਟਸਪਾਟ, ਵਾਈ-ਫਾਈ ਡਾਇਰੇਕਟ, ਬਲੂਟੁੱਥ, ਏ-ਜੀ. ਪੀ. ਐੱਸ ਸਪੋਰਟ ਕਰਦਾ ਹੈ। ਇਸ ਫੈਬਲੇਟ ਦਾ ਡਾਇਮੇਂਸ਼ਨ 151x77x8.2 ਮਿਲੀਮੀਟਰ ਹੈ। ਇਹ ਡਿਵਾਇਸ ਲਾਈਟ ਸੈਂਸਰ, ਪ੍ਰਾਕਸੀਮਿਟੀ ਸੈਂਸਰ ਅਤੇ ਐਕਸਲੇਰੋਮੀਟਰ ਨਾਲ ਆਉਂਦਾ ਹੈ।
ਅਸਲ ਜ਼ਿੰਦਗੀ 'ਚ ਵੀ ਹਨ Pokemon (ਵੀਡੀਓ)
NEXT STORY