ਜਲੰਧਰ : ਐਂਡ੍ਰਾਇਡ ਓ. ਐੱਸ. ਵਿਚ ਆਏ ਦਿਨ ਕੋਈ ਨਾ ਕੋਈ ਨਵਾਂ ਮਾਲਵੇਅਰ ਲੱਭਿਆ ਜਾ ਰਿਹਾ ਹੈ ਜਿਸ ਦੇ ਨਾਲ ਯੂਜ਼ਰਜ਼ ਦੀ ਪ੍ਰਾਈਵੇਸੀ ਖਤਰੇ ਵਿਚ ਪੈ ਰਹੀ ਹੈ। ਹੁਣ ਇਕ ਰਿਪੋਰਟ ਦੇ ਮੁਤਾਬਕ ਐਂਡ੍ਰਾਇਡ ਓ. ਐੱਸ. ਵਿਚ ਮਾਲਵੇਇਰ ਨੂੰ ਡਿਟੈਕਟ ਕੀਤਾ ਗਿਆ ਹੈ। ਵੱਡੀ ਗੱਲ ਇਹ ਹੈ ਕਿ ਇਹ ਮਾਲਵੇਅਰ ਥਰਡ ਪਾਰਟੀ ਐਪ ਸਟੋਰ ਨਹੀਂ ਬਲਕਿ ਗੂਗਲ ਪਲੇ ਸਟੋਰ ਵਿਚ ਦੇਖਿਆ ਗਿਆ ਹੈ ।
ਚੈੱਕ ਪੁਆਇੰਟ ਦੇ ਸ਼ੋਧਕਰਤਾਵਾਂ ਨੇ ਇਸ ਮਾਲਵੇਅਰ ਨੂੰ ਲੱਭਿਆ ਹੈ ਅਤੇ ਇਸ ਦਾ ਨਾਮ ਡਰੈਸਕੋਡ ਹੈ। ਇਹ ਮਾਲਵੇਅਰ 40 ਗੂਗਲ ਪਲੇ ਸਟੋਰ ਐਪਸ ਅਤੇ 400 ਤੋਂ ਜ਼ਿਆਦਾ ਥਰਡ ਪਾਰਟੀ ਐਪਸ ਵਿਚ ਦੇਖਿਆ ਗਿਆ ਹੈ। ਕੰਪਨੀ ਦੇ ਮੁਤਾਬਕ ਪੁਰਾਣੇ ਡਰੈਸਕੋਰਡ ਨੇ ਅਪ੍ਰੈਲ 2016 ਵਿਚ ਗੂਗਲ ਪਲੇਅ ਸਟੋਰ ਨੂੰ ਪ੍ਰਭਾਵਿਤ ਕੀਤਾ ਸੀ ਅਤੇ 1 ਲੱਖ ਤੋਂ 5 ਲੱਖ ਵਾਰ ਐਪਸ ਡਾਊਨਲੋਡ ਹੋਏ ਸਨ। ਇਸ ਵਾਰ ਇਹ ਰਿਸਕ 5 ਲੱਖ ਤੋਂ 20 ਲੱਖ ਪਹੁੰਚ ਗਿਆ ਹੈ ।
ਯਾਹੂ ਦੇ ਨਵੇਂ ਐਡ ਫਾਰਮੈਟ ਨਾਲ ਵਿਗਿਆਪਨ ਬਣਨਗੇ ਹੋਰ ਵੀ ਦਿਲਚਸਪ
NEXT STORY