ਜਲੰਧਰ— ਜਰਮਨ ਦੀ ਆਟੋਮੋਬਾਇਲ ਨਿਰਮਾਤਾ ਕੰਪਨੀ ਮਰਸਡੀਜ਼ ਜਲਦੀ ਹੀ AMG GT ਦਾ ਨਵਾਂ ਅਵਤਾਰ ਲਿਆਉਣ ਵਾਲੀ ਹੈ। ਇਸ ਦਮਦਾਰ ਦੋ ਦਰਵਾਜ਼ਿਆਂ ਵਾਲੀ ਮਰਸਡੀਜ਼ ਕਾਰ ਦੀ ਝਲਕ ਟੈਸਟਿੰਗ ਦੌਰਾਨ ਕਈ ਵਾਰ ਕੈਮਰੇ 'ਚ ਕੈਦ ਹੋ ਚੁੱਕੀ ਹੈ। ਏ.ਐੱਮ.ਜੀ. ਜੀ.ਟੀ. ਆਰ ਨੂੰ 24 ਜੂਨ ਨੂੰ ਲਾਂਚ ਕੀਤਾ ਜਾਵੇਗਾ। ਇਸ ਲਾਂਚ ਤੋਂ ਪਹਿਲਾਂ ਕੰਪਨੀ ਨੇ ਇਸ ਦੀ ਟੀਜ਼ਰ ਇਮੇਜ ਜਾਰੀ ਕੀਤੀ ਹੈ।
ਇਸ ਕਾਰ ਨੂੰ ਗਾਡਵੁਡ ਫੈਸਟਿਵਲ ਆਫ ਸਪੀਡ ਦੌਰਾਨ ਲਾਂਚ ਕੀਤਾ ਜਾਵੇਗਾ। ਇਹ ਮੌਜੂਦਾ ਮਾਡਲ ਨਾਲੋਂ ਘੱਟ ਭਾਰੀ ਹੋਵੇਗੀ। ਇਸ ਦੇ ਡਰਾਈਵਿੰਗ ਡਾਇਨਾਮਿਕਸ ਅਤੇ ਇੰਜਣ ਪਰਫਾਰਮੈਂਸ ਵੀ ਪਹਿਲਾਂ ਨਾਲੋਂ ਬਿਹਤਰ ਹੋਵੇਗੀ। ਹਾਲਾਂਕਿ ਕੰਪਨੀ ਨੇ ਇਸ ਦੇ ਇੰਜਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਵਿਚ ਜੀ.ਟੀ.ਐੱਸ. ਦੀ ਤਰ੍ਹਾਂ ਹੀ 4.0 ਲੀਟਰ ਦਾ ਬਾਈ ਟਰਬੋ ਵੀ-8 ਇੰਜਣ ਦਿੱਤਾ ਜਾਵੇਗਾ।
ZTE ਨੇ ਲਾਂਚ ਕੀਤਾ ਨਵਾਂ Blade 501 ਸਮਾਰਟਫੋਨ
NEXT STORY