ਭੁੱਖੇ ਪਾਲਤੂ ਜਾਨਵਰ ਨੂੰ ਖਾਣਾ ਦੇਣ 'ਚ ਮਿਲੇਗੀ ਮਦਦ
ਜਲੰਧਰ— ਜ਼ਿਆਦਾਤਰ ਲੋਕ ਕੰਮ 'ਤੇ ਜਾਂ ਘੁੰਮਣ ਜਾਣ ਸਮੇਂ ਆਪਣੇ ਪਾਲਤੂ ਜਾਨਵਰ ਨੂੰ ਘਰ ਵਿਚ ਹੀ ਛੱਡ ਜਾਂਦੇ ਹਨ ਪਰ ਇਸ ਦੌਰਾਨ ਕਿਤੇ ਨਾ ਕਿਤੇ ਉਨ੍ਹਾਂ ਨੂੰ ਫਿਕਰ ਲੱਗਾ ਰਹਿੰਦਾ ਹੈ ਕਿ ਪਿੱਛੇ ਉਨ੍ਹਾਂ ਦਾ ਪੈਟ ਠੀਕ ਹੈ ਜਾਂ ਨਹੀਂ।
ਤੁਹਾਡੀ ਇਸ ਸਮੱਸਿਆ ਦਾ ਹੱਲ ਕੱਢਣ ਲਈ ਅਜਿਹਾ ਰੋਬੋਟ ਤਿਆਰ ਕੀਤਾ ਗਿਆ ਹੈ, ਜੋ ਘਰ ਵਿਚ ਤੁਹਾਡੇ ਪਾਲਤੂ ਜਾਨਵਰ ਦੀ ਨਿਗਰਾਨੀ ਕਰੇਗਾ ਅਤੇ ਭੁੱਖ ਲੱਗਣ 'ਤੇ ਉਸ ਨੂੰ ਖਾਣਾ ਵੀ ਦੇਵੇਗਾ। ਇਸ ਰੋਬੋਟ ਨੂੰ ਕੈਨੇਡਾ ਦੀ ਇਲੈਕਟ੍ਰਾਨਿਕਸ ਕੰਪਨੀ Kolony Robotic ਨੇ ਤਿਆਰ ਕੀਤਾ ਹੈ।
ਕੰਪਨੀ ਨੇ ਦੱਸਿਆ ਕਿ Mia ਨਾਂ ਦਾ ਇਹ ਰੋਬੋਟ 100 ਫੀਸਦੀ ਆਟੋਮੈਟਿਕਲੀ ਕੰਮ ਕਰਦਾ ਹੈ। ਇਹ ਕੁਰਸੀ, ਮੇਜ਼ ਤੇ ਪੌੜੀ ਦੇ ਸਾਹਮਣੇ ਆਉਣ 'ਤੇ ਉਸ ਦਾ ਪਤਾ ਲਾ ਲੈਂਦਾ ਹੈ ਅਤੇ ਅੱਗੇ ਵਧਦਿਆਂ ਪੈੱਟ 'ਤੇ ਨਜ਼ਰ ਰੱਖਣ ਵਿਚ ਮਦਦ ਕਰਦਾ ਹੈ।
ਰੋਬੋਟ 'ਚ ਲੱਗੇ ਹਨ ਸੈਂਸਰਜ਼
ਇਸ ਰੋਬੋਟ ਵਿਚ ਸੈਂਸਰਜ਼ ਲੱਗੇ ਹਨ, ਜੋ ਇਹ ਪਤਾ ਲਾਉਂਦੇ ਹਨ ਕਿ ਪਾਲਤੂ ਜਾਨਵਰ ਆਖਰ ਹੈ ਕਿੱਥੇ। ਇਸ ਤੋਂ ਇਲਾਵਾ ਰੁਕਾਵਟਾਂ ਪਾਰ ਕਰਦਿਆਂ ਰੋਬੋਟ ਨੂੰ ਮੰਜ਼ਿਲ ਤਕ ਪਹੁੰਚਾਉਣ ਵਿਚ ਵੀ ਇਹ ਕਾਫੀ ਮਦਦ ਕਰਦੇ ਹਨ।
ਪੈੱਟ ਫੀਡ ਪਾਉਣ ਦੀ ਸਹੂਲਤ
ਇਸ ਰੋਬੋਟ ਵਿਚ ਆਨਬੋਰਡ ਕੰਪਾਰਟਮੈਂਟ ਬਣਾਇਆ ਗਿਆ ਹੈ, ਜਿਸ ਵਿਚ ਤੁਸੀਂ ਪੈੱਟ ਫੀਡ ਭਰ ਸਕਦੇ ਹੋ। ਕੁੱਤੇ ਦੇ ਜ਼ਿਆਦਾ ਭੌਂਕਣ 'ਤੇ ਅਤੇ ਮਿੱਥੇ ਸਮੇਂ 'ਤੇ ਇਹ ਇਸ ਫੀਡ ਨੂੰ ਤੁਹਾਡੇ ਪੈੱਟ ਸਾਹਮਣੇ ਪਾ ਦੇਵੇਗਾ, ਜਿਸ ਨਾਲ ਲੋੜ ਪੈਣ 'ਤੇ ਉਸ ਦੀ ਭੁੱਖ ਮਿਟਾਈ ਜਾ ਸਕੇਗੀ।
"bite-proof" ਡਿਜ਼ਾਈਨ
Mia Robot ਦੇ ਡਿਜ਼ਾਈਨ ਨੂੰ ਬਾਈਟਪਰੂਫ ਬਣਾਇਆ ਗਿਆ ਹੈ। ਕੰਪਨੀ ਨੇ ਇਸ ਨੂੰ ਸਟਰਾਂਗ ਪਾਲੀਮਰ ਨਾਲ ਤਿਆਰ ਕੀਤਾ ਹੈ, ਜੋ ਪੈੱਟ ਵਲੋਂ ਕੱਟਣ 'ਤੇ ਵੀ ਇਸ ਨੂੰ ਖਰਾਬ ਹੋਣ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਅਨੋਖੇ ਡਿਜ਼ਾਈਨ ਨਾਲ ਬਣਾਇਆ ਗਿਆ ਹੈ, ਜੋ ਲੰਮੇ ਸਮੇਂ ਤਕ ਸਹੀ ਢੰਗ ਨਾਲ ਕੰਮ ਕਰਨ ਵਿਚ ਕਾਫੀ ਮਦਦ ਕਰੇਗਾ।
ਖਾਸ ਬੈਟਰੀ
ਕੰਪਨੀ ਨੇ ਦੱਸਿਆ ਕਿ ਇਸ ਵਿਚ ਖਾਸ ਬੈਟਰੀ ਲੱਗੀ ਹੈ, ਜਿਸ ਦੀ ਮਦਦ ਨਾਲ ਜੇ ਦਿਨ ਵਿਚ 3 ਵਾਰ 15 ਮਿੰਟ ਦੀ ਮਿਆਦ ਲਈ ਰੋਬੋਟ ਵਲੋਂ ਪਲੇਅ ਸੈਸ਼ਨ ਕਰਵਾਇਆ ਜਾਵੇ ਤਾਂ ਵੀ ਇਸ ਨੂੰ ਇਕ ਚਾਰਜ ਵਿਚ ਇਕ ਹਫਤੇ ਤਕ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ।
ਆਪਸ਼ਨਲ ਕੰਪੋਨੈਂਟਸ
ਇਸ ਰੋਬੋਟ ਵਿਚ ਵੱਖਰੇ ਤੌਰ 'ਤੇ Wi-Fi ਨਾਲ ਲੈਸ WoofBox ਤੇ MiaCam ਲਾਉਣ ਦੀ ਵੀ ਸਹੂਲਤ ਦਿੱਤੀ ਗਈ ਹੈ। ਦੱਸ ਦੇਈਏ ਕਿ WoofBox ਸਾਊਂਡ ਸੈਂਸਟਿਵ ਡਿਵਾਈਸ ਹੈ, ਜੋ ਇਹ ਪਤਾ ਲਾਉਣ ਵਿਚ ਮਦਦ ਕਰੇਗਾ ਕਿ ਤੁਹਾਡਾ ਕੁੱਤਾ ਭੌਂਕ ਰਿਹਾ ਹੈ ਅਤੇ ਇਹ ਜਾਣਕਾਰੀ ਯੂਜ਼ਰ ਦੇ ਸਮਾਰਟਫੋਨ ਐਪ 'ਤੇ ਭੇਜਦਾ ਹੈ। ਉੱਥੇ ਹੀ MiaCam ਸਟੇਸ਼ਨਰੀ ਵੈੱਬਕੈਮ ਹੈ, ਜੋ ਇਸ ਰੋਬੋਟ ਨੂੰ ਆਨ ਕਰਨ 'ਤੇ ਆਟੋਮੈਟਿਕਲੀ ਆਨ ਹੋ ਜਾਂਦਾ ਹੈ ਅਤੇ ਯੂਜ਼ਰ ਨੂੰ ਦੂਰੋਂ ਹੀ (ਸਮਾਰਟਫੋਨ ਐਪ ਰਾਹੀਂ) ਉਸ ਦੇ ਪੈੱਟ ਨੂੰ ਦੇਖਣ ਦੀ ਇਜਾਜ਼ਤ ਦਿੰਦਾ ਹੈ। ਆਸ ਹੈ ਕਿ ਇਸ 3 ਪਾਰਟ ਪੈਕੇਜ ਵਾਲੇ ਰੋਬੋਟ ਨੂੰ 294 ਡਾਲਰ (ਲਗਭਗ 19,599 ਰੁਪਏ) ਵਿਚ ਵਿੱਕਰੀ ਲਈ ਮੁਹੱਈਆ ਕਰਵਾਇਆ ਜਾਵੇਗਾ।
ਹੀਰੋ ਮੋਟੋਕਾਰਪ ਦੀ ਵਿਕਰੀ 'ਚ 16.5 ਫੀਸਦੀ ਦਾ ਹੋਇਆ ਵਾਧਾ
NEXT STORY