ਜਲੰਧਰ : ਮਾਈਕ੍ਰੋਸਾਫਟ ਨੇ ਕੁਝ ਸਮੇਂ ਪਹਿਲਾਂ ਵਿੰਡੋਜ਼ 10 ਦੀ ਐਨੀਵਰਸਰੀ ਅਪਡੇਟ ਆਪਣੇ ਯੂਜ਼ਰਜ਼ ਨੂੰ ਮੁਹੱਈਆ ਕਰਵਾਈ ਸੀ ਪਰ ਮਾਈਕ੍ਰੋਸਾਫਟ ਨੇ ਇਸ ਗੱਲ ਨੂੰ ਪੁਖਤਾ ਕਰ ਦਿੱਤਾ ਹੈ ਕਿ ਇਸ ਅਪਡੇਟ ਨੂੰ ਡਾਊਨਲੋਡ ਕਰਨ ਤੋਂ ਬਾਅਦ ਕਈ ਯੂਜ਼ਰਜ਼ ਨੇ ਪੀ. ਸੀ. 'ਚ ਖਰਾਬੀ 'ਤੇ ਗੌਰ ਕੀਤਾ ਹੈ ਤੇ ਪੀ. ਸੀ. ਚੱਲਦੇ-ਚੱਲਦੇ ਫ੍ਰੀਜ਼ ਹੋ ਜਾਂਦਾ ਹੈ। ਮਾਈਕ੍ਰੋਸਾਫਟ ਨੇ ਆਪਣੀ ਆਫਿਸ਼ੀਅਲ ਮਾਈਕ੍ਰੋਸਾਫਟ ਬਲਾਗ ਪੋਸਟ 'ਚ 'ਵਿੰਡੋਜ਼ 10 ਮੇ ਫ੍ਰੀਜ਼ ਆਫਟਰ ਐਨੀਵਰਸਰੀ ਅਪਡੇਟ' ਨਾਲ ਲੋਕਾਂ ਨੂੰ ਇਸ ਤੋਂ ਜਾਣੂ ਕਰਵਾਇਆ ਹੈ। ਦਰਅਸਲ ਮਾਈਕ੍ਰੋਸਾਫਨ ਨੂੰ ਆਪਣੇ ਕਈ ਯੂਜ਼ਰਾਂ ਤੋਂ ਵਿੰਡੋਜ਼ 10 ਆਨੀਵਰਸਰੀ ਅਪਡੇਟ ਕਰਨ ਤੋਂ ਬਾਅਦ ਪੀ. ਸੀ. ਫ੍ਰੀਜ਼ ਹੋ ਜਾਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਯੂਜ਼ਰਜ਼ ਵੱਲੋਂ ਓ. ਐੱਸ. ਅਪਡੇਟ ਨੂੰ ਐੱਸ. ਐੱਸ. ਡੀ. (ਸਾਲਿਡ ਸਟੇਟ ਡ੍ਰਾਈਵ) 'ਚ ਸਟੋਰ ਕੀਤਾ ਗਿਆ ਸੀ। ਹਾਲਾਂਕਿ ਵਿੰਡੋਜ਼ 10 ਨੂੰ ਸੇਫ ਮੋਡ 'ਚ ਚਲਾਉਣ 'ਤੇ ਤੁਸੀਂ ਇਸ ਸਮੱਸਿਆ ਦਾ ਸਾਹਮਣਾ ਨਹੀਂ ਕਰੋਗੇ।
ਟੈਂਪਰੇਰੀ ਪਰ ਆਸਾਨ ਹੱਲ:
ਜੇ ਤੁਹਾਨੂੰ ਵੀ ਇਹ ਸਮੱਸਿਆ ਆ ਰਹੀ ਹੈ ਤਾਂ ਸਾਈਨ ਇਨ ਕਰ ਕੇ ਸੇਫ ਮੋਡ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਤੁਸੀਂ ਟ੍ਰਬਲਸ਼ੂਟਿੰਗ 'ਚ ਐਡਵਾਂਸਡ ਦੀ ਆਪਸ਼ਨ ਨੂੰ ਸਲੈਕਟ ਕਰੋ ਤੇ ਸਟਾਰਟਅਪ ਸੈਟਿੰਗਸ 'ਚ ਜਾ ਕੇ ਪੀਸੀ ਨੂੰ ਰੀਸਟਾਰਟ ਕਰੋ। ਇਸ ਤੋਂ ਬਾਅਦ ਸਕ੍ਰੀਨ 'ਤੇ ਅਲੱਗ-ਅਲੱਗ ਆਪਸ਼ੰਜ਼ ਆਉਣਗੀਆਂ। ਆਖਿਰ 'ਚ 4 ਜਾਂ ਐੱਫ-4 ਨਾਲ ਪੀ. ਸੀ. ਨੂੰ ਸੇਫ ਮੋਡ 'ਚ ਚਲਾ ਕੇ ਤੁਸੀਂ ਇਸ ਸਮੱਸਿਆ ਤੋਂ ਨਿਜਾਤ ਪਾ ਸਕਦੇ ਹੋ। ਮਾਈਕ੍ਰੋਸਾਫਟ ਅਜੇ ਤੱਕ ਅਸਲੀ ਸਮੱਸਿਆ ਦਾ ਪਤਾ ਨਹੀਂ ਲਗਾ ਸਕੀ ਹੈ ਪਰ ਮਾਈਕ੍ਰੋਸਾਫਟ ਦੀ ਕੋਸ਼ਿਸ਼ ਜਾਰੀ ਹੈ।
ਇਸ ਕੰਪਨੀ ਨੇ ਲਾਂਚ ਕੀਤਾ ਨਵਾਂ 4G ਸਮਾਰਟਫੋਨ, ਕੀਮਤ 4000 ਰੁਪਏ ਤੋਂ ਵੀ ਘੱਟ
NEXT STORY