ਗੈਜੇਟ ਡੈਸਕ—ਲਿਨੋਵੋ ਦੀ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ ਦੇ ਮੋਟੋ ਜੀ7 ਸਮਾਰਟਫੋਨ ਨੂੰ ਜਲਦ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ। ਕੰਪਨੀ ਨੇ ਸੋਮਵਾਰ ਨੂੰ ਟਵੀਟ ਕਰ ਇਸ ਗੱਲ ਦਾ ਐਲਾਨ ਕੀਤਾ ਹੈ। ਹਾਲਾਂਕਿ ਫੋਨ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਮੋਟੋ ਜੀ-7 ਸੀਰੀਜ਼ ਦੇ ਮੋਟੋ ਜੀ7 ਪਾਵਰ ਸਮਾਰਟਫੋਨ ਨੂੰ ਪਿਛਲੇ ਮਹੀਨੇ ਭਾਰਤ 'ਚ ਲਾਂਚ ਕੀਤਾ ਜਾ ਚੁੱਕਿਆ ਹੈ। ਹੁਣ ਦੇਖਣਾ ਹੋਵੇਗਾ ਕਿ ਕੀ ਕੰਪਨੀ ਮੋਟੋ ਜੀ7 ਨਾਲ ਮੋਟੋ ਜੀ7 ਪਲੱਸ ਅਤੇ ਮੋਟੋ ਜੀ7 ਪਲੇਅ ਨੂੰ ਵੀ ਲਾਂਚ ਕਰਦੀ ਹੈ ਜਾਂ ਨਹੀਂ।
ਕੀਮਤ
ਮੋਟੋ ਜੀ ਦੀ ਕੀਮਤ 299 ਡਾਲਰ (ਕਰੀਬ 21,300 ਰੁਪਏ) ਹੈ। ਪਿਛਲੇ ਮਹੀਨੇ ਬ੍ਰਾਜ਼ੀਲ 'ਚ ਆਯੋਜਿਤ ਇਕ ਈਵੈਂਟ 'ਚ ਮੋਟੋ ਜੀ7 ਨਾਲ ਤਿੰਨ ਹੋਰ ਸਮਾਰਟਫੋਨਸ ਵੀ ਲਾਂਚ ਹੋਏ ਹਨ। ਮੋਟੋ ਜੀ7 ਪਲੱਸ ਦੀ ਕੀਮਤ 299.9 ਯੂਰੋ (ਕਰੀਬ 24,500 ਰੁਪਏ) ਰੱਖੀ ਗਈ ਸੀ। ਮੋਟੋ ਜੀ7 ਪਲੇਅ ਨੂੰ 199 ਡਾਲਰ (ਕਰੀਬ 14,200 ਰੁਪਏ) 'ਚ ਵੇਚਿਆ ਜਾ ਰਿਹਾ ਹੈ। ਮੋਟੋ ਜੀ7 ਦੀ ਭਾਰਤ 'ਚ ਕੀਮਤ ਇਸ ਦੇ ਕਰੀਬ ਹੋ ਸਕਦੀ ਹੈ। ਇਸ 'ਚ 6.20ਇੰਚ ਫੁਲ ਐੱਚ.ਡੀ. ਡਿਸਪਲੇਅ ਜਿਸ ਦਾ ਸਕਰੀਨ ਰੈਜੋਲਿਊਸ਼ਨ 1080x2270 ਪਿਕਸਲ ਹੈ। ਫੋਨ ਐਂਡ੍ਰਾਇਡ ਪਾਈ 'ਤੇ ਆਪਰੇਟ ਕਰਦਾ ਹੈ। ਕੈਮਰਾ ਸੈਟਅਪ ਦੀ ਗੱਲ ਕਰੀਏ ਤਾਂ ਮੋਟੋ ਜੀ7 'ਚ ਡਿਊਲ ਰੀਅਰ ਕੈਮਰਾ ਸੈਟਅਪ ਹੈ। ਪਿਛਲੇ ਹਿੱਸੇ ਤੇ ਐੱਫ/1.8 ਅਪਰਚਰ ਵਾਲਾ 12 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਹੈ। ਇਸ ਦੇ ਨਾਲ ਹੀ ਐੱਫ/2.2 ਅਪਰਚਰ ਵਾਲਾ 8 ਮੈਗਾਪਿਕਸਲ ਦਾ ਸੈਂਸਰ ਕੰਮ ਕਰੇਗਾ। ਵੀਡੀਓ ਕਾਲਿੰਗ ਤੇ ਸੈਲਫੀ ਲਈ ਇਸ 'ਚ 8ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ 'ਚ 4ਜੀ Volte, ਬਲੂਟੁੱਥ ਵਰਜ਼ਨ 4.2, ਵਾਈ-ਫਾਈ 802.11 ਅਤੇ ਫੋਨ ਦਾ ਵਜ਼ਨ 172 ਗ੍ਰਾਮ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
2 ਅਪ੍ਰੈਲ ਤੋਂ ਗੂਗਲ ਬੰਦ ਕਰੇਗੀ ਆਪਣੀ ਇਹ ਸਰਵਿਸ
NEXT STORY