ਜਲੰਧਰ—ਬਾਰਸੀਲੋਨਾ 'ਚ ਆਯੋਜਿਤ ਹੋ ਰਹੇ MWC2018 ਈਵੈਂਟ ਦੌਰਾਨ ਦੱਖਣੀ ਕੋਰੀਆ ਦੀ ਇਲੈਕਟ੍ਰਾਨਿਕਸ ਕੰਪਨੀ ਸੈਮਸੰਗ ਨੇ ਆਪਣੇ ਫਲੈਗਸ਼ਿਪ ਸਮਾਰਟਫੋਨਸ ਐੱਸ9 ਅਤੇ ਐੱਸ 9ਪਲੱਸ ਨੂੰ ਲਾਂਚ ਕਰ ਦਿੱਤਾ ਹੈ। ਦੋਵਾਂ ਵੇਰੀਐਂਟਸ ਨੂੰ ਮਿਡਨਾਈਟ ਬੈਲਕ, ਕੋਰਲ ਬਲਿਊ, ਵਿਵੈਕ ਪਰਪਲ ਅਤੇ ਟਾਈਟੇਨਿਅਮ ਗ੍ਰੇਅ ਕਲਰ 'ਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਦੀ ਵਿਕਰੀ 16 ਮਾਰਚ ਤੋਂ ਸ਼ੁਰੂ ਹੋਵੇਗੀ। ਫਿਲਹਾਲ ਕੰਪਨੀ ਨੇ ਈਵੈਂਟ 'ਚ ਇਨ੍ਹਾਂ ਦੋਵਾਂ ਮਾਡਲਸ ਦੀ ਕੀਤਮ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨੂੰ ਜਨਤਕ ਨਹੀਂ ਕੀਤਾ ਹੈ।
ਦੋਵਾਂ ਵੇਰੀਐਂਟਸ 'ਚ ਦਿੱਤੇ ਗਏ ਹਨ ਇਹ ਕਮਾਲ ਦੇ ਫੀਚਰਸ
ਸੈਮਸੰਸ ਗਲੈਕਸੀ ਐੱਸ9 ਅਤੇ ਐੱਸ9 ਪਲੱਸ ਦੋਵਾਂ ਵੇਰੀਐਂਟਸ ਦੇ ਪ੍ਰਾਈਮਰੀ 12ਮੈਗਾਪਿਕਸਲ ਸੈਂਸਰ 'ਚ ਡਿਊਲ ਅਪਰਚਰ ਸੈਟਅਪ ਦਿੱਤਾ ਗਿਆ ਹੈ ਜੋ ਘੱਟ ਰੋਸ਼ਨੀ 'ਚ ਵੀ ਬਿਹਤਰ ਤਸਵੀਰ ਨੂੰ ਕੈਪਚਰ ਕਰਨ 'ਚ ਮਦਦ ਕਰੇਗਾ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਦੋਵੇਂ ਵੇਰੀਐਂਟਸ ਗਲੈਕਸੀ ਐੱਸ8 ਦੇ ਮੁਕਾਬਲੇ 28 ਫੀਸਦੀ ਤਕ ਜ਼ਿਆਦਾ ਲਾਈਟ ਨੂੰ ਕੈਪਚਰ ਕਰਦਾ ਹੈ। ਇਨ੍ਹਾਂ ਦੋਵਾਂ ਵੇਰੀਐਂਟਸ 'ਚ ਨਵੀਂ ਮਲਟੀ ਫਰੇਮ ਨਾਈਸ ਰਿਡਕਸ਼ਨ ਟੈਕਨਾਲੋਜੀ ਨੂੰ ਸ਼ਾਮਲ ਕੀਤਾ ਗਿਆ ਹੈ ਜੋ 30 ਫੀਸਦੀ ਲੈਸ ਨਾਈਸ ਨਾਲ ਬਿਹਤਰ ਤਸਵੀਰ ਕੈਪਚਰ ਕਰਨ 'ਚ ਮਦਦ ਕਰਦੀ ਹੈ। ਦੋਵਾਂ ਵੇਰੀਐਂਟਸ 960 ਫਰੇਮਸ ਪ੍ਰਤੀ ਸੈਕਿੰਡ ਨਾਲ ਰਿਕਾਡਿੰਗ ਕਰਦੇ ਹਨ। ਇਨ੍ਹਾਂ ਦੇ ਕੈਮਰਿਆਂ ਚੋਂ ਤੁਸੀਂ ਵੀਡੀਓ ਨੂੰ GIF ਅਤੇ ਐਨੀਮੇਟੇਡ ਵਾਲਪੇਪਰ ਬਣਾ ਕੇ ਫੋਨ ਦੀ ਸਕਰੀਨ 'ਤੇ ਲੱਗਾ ਸਕਦੇ ਹੋ।
ਐਪਲ ਦੀ ਟੱਕਰ 'ਚ ਸੈਮਸੰਗ ਨੇ ਪੇਸ਼ ਕੀਤੇ AR Emoji ਫੀਚਰ
ਐਪਲ ਦੇ ਆਈਫੋਨ ਐਕਸ 'ਚ ਦਿੱਤੇ ਗਏ Animoji ਨੂੰ ਸਖਤ ਟੱਕਰ ਦੇਣ ਲਈ ਸੈਮਸੰਗ ਨੇ ਇਨ੍ਹਾਂ ਦੋਵਾਂ ਨਵੇਂ ਵੇਰੀਐਂਟਸ 'ਚ AR Emoji ਫੀਚਰ ਨੂੰ ਸ਼ਾਮਲ ਕੀਤਾ ਹੈ ਜੋ ਤੁਹਾਡੇ ਫੇਸ ਦੇ ਐਕਸਪਰੈਸ਼ਨ ਨੂੰ ਡਿਟੈਕਟ ਕਰ ਰੈਗੂਲਰ ਇਮੋਜ਼ੀ ਦੇ ਐਕਸਪਰੈਸ਼ਨ 'ਚ ਬਦਲਣ 'ਚ ਮਦਦ ਕਰਦਾ ਹੈ। ਇਸ ਦਾ ਇਕ ਖਾਸੀਅਤ ਇਹ ਵੀ ਹੈ ਕਿ ਤੁਸੀਂ ਆਪਣੀ 3ਡੀ ਤਸਵੀਰ ਨੂੰ ਕਲਿਕ ਕਰ ਕਸਟਮਾਈਜ ਇਮੋਜੀ 'ਚ ਵੀ ਬਦਲ ਸਕਦੇ ਹੋ।
ਭੋਜਨ 'ਚ ਇੰਨੀ ਕੈਲਰੀ ਦੱਸੇਗਾ ਐੱਸ9 ਦਾ ਕੈਮਰਾ
ਇਨ੍ਹਾਂ ਦਾ ਕੈਮਰੇ ਐਪ 'ਚ ਬਿਕਸਵੀ ਵਿਜ਼ਨ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਲਾਈਵ ਟ੍ਰਾਂਸਲੇਸ਼ਨ ਫੀਚਰ ਨੂੰ ਸਪਾਰਟ ਕਰਦਾ ਹੈ। ਇਹ ਫੀਚਰ ਤਸਵੀਰ 'ਚ ਬਿਲਡਿੰਗਸ ਅਤੇ ਹੋਰ ਲੋਕੇਸ਼ੰਨਸ ਨੂੰ ਫਰੇਮ 'ਚ ਸਹੀ ਫਿੱਟ ਕਰਨ ਅਤੇ Food ਨੂੰ ਫਰੇਮ 'ਚ ਲੈ ਕੇ ਇਹ ਪਤਾ ਲੱਗਾ ਲੈਂਦਾ ਹੈ ਕਿ ਇਸ 'ਚ ਕਿੰਨੀ ਕੈਲਰੀਜ਼ ਹੈ।
ਖਾਸ ਡਿਜ਼ਾਈਨ
ਇਸ ਦੇ ਡਿਜ਼ਾਈਨ ਨੂੰ ਬੇਹੱਦ ਖਾਸ ਬਣਾਇਆ ਗਿਆ ਹੈ। ਇਨ੍ਹਾਂ ਦੋਵਾਂ ਹੀ ਵੇਰੀਐਂਟਸ ਦੇ ਬੇਜਲ ਨੂੰ ਟਾਪ ਅਤੇ ਬਾਟਮ ਤੋਂ ਕਾਫੀ ਪਤਲਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਦੀ ਡਿਸਪਲੇਅ ਦੇ ਟਾਪ 'ਤੇ iris ਸਕੈਨਰ ਲੱਗਿਆ ਹੈ ਜੋ ਯੂਜ਼ਰ ਦੀ ਅੱਖ ਨੂੰ ਸਕੈਨ ਕਰ ਫੋਨ ਦੇ ਲਾਕ ਨੂੰ ਓਪਨ ਕਰਨ 'ਚ ਮਦਦ ਕਰਦਾ ਹੈ।
ਸੈਮਸੰਗ ਗਲੈਕਸੀ ਐੱਸ9 ਅਤੇ ਐੱਸ9 ਪਲੱਸ ਦੇ ਸਪੈਸੀਫਿਕੇਸ਼ਨਸ
ਡਿਸਪਲੇਅ- 5.8 ਇੰਚQHD+ ਕਵਰਡ ਸੁਪਰ AMOLED 18:5:9
ਰੈਮ- 4ਜੀ.ਬੀ.
ਬੈਟਰੀ- 3000 ਐੱਮ.ਏ.ਐੱਚ.
ਫਰੰਟ ਕੈਮਰਾ- 8 ਮੈਗਾਪਿਕਸਲ (ਐੱਫ/1.7) ਆਟੋਫੋਕਸ
ਪ੍ਰੋਸੈਸਰ -10ਐੱਨ.ਐੱਮ. 64-ਬਿਟ ਆਕਟਾਕੋਰ SOC(2.75Ghz ਕਵਾਡ) ਉੱਥੇ ਕੁਝ ਦੇਸ਼ਾਂ 'ਚ ਇਸ ਦਾ 1.7Ghz ਕਵਾਡ ਵੇਰੀਐਂਟ ਉਪਲੱਬਧ ਕੀਤਾ ਜਾਵੇਗਾ।
ਸਟੋਰੇਜ 64ਜੀ.ਬੀ., 128ਜੀ.ਬੀ. ਅਤੇ 256ਜੀ.ਬੀ. ਅਤੇ ਮਾਈਕ੍ਰੋ ਐੱਸ.ਡੀ ਕਾਰਡ 400ਜੀ.ਬੀ. ਤਕ
ਆਪਰੇਟਿੰਗ ਸਿਸਟਮ- ਐਂਡ੍ਰਾਇਡ 8.0 ਓਰੀਓ
ਪ੍ਰੋਟੈਕਸ਼ਨ- IP68 (ਵਾਟਰ ਅਤੇ ਡਸਟ ਰਜਿਸਟੈਂਸ)
ਕੁਨੈਕਟੀਵਿਟੀ ਆਪਸ਼ਨ—ਗੀਗਾਬਿਟ ਐੱਲ.ਟੀ.ਈ., ਡਿਊਲਬੈਂਡ ਵਾਈ-ਫਾਈ 802.11 ਏ.ਸੀ., ਯੂ.ਐੱਸ.ਬੀ. ਟਾਈਪ-ਸੀ, ਬਲੁਟੁੱਥ 5.0, 3.5ਐੱਮ.ਐੱਮ. ਹੈੱਡਫੋਨ ਜੈਕ
ਵਜ਼ਨ- 163 ਗ੍ਰਾਮ
ਗਲੈਕਸੀ ਐੱਸ9+ ਦੇ ਫੀਚਰਸ
ਡਿਸਪਲੇਅ- 6.2 ਇੰਚ qhd+ ਕਵਰਡ ਸੁਪਰ AMOLED 18:5:9
ਰੈਮ- 6ਜੀ.ਬੀ.
ਬੈਟਰੀ- 3500ਐੱਮ.ਏ.ਐੱਚ.
ਕੈਮਰਾ- ਡਿਊਲ ਰੀਅਰ ਸੈਟਅਪ, ਲਾਈਡ ਐਂਗਲ ਲੈਸ, ਸੁਪਰ ਸਪੀਡ ਡਿਊਲ ਪਿਕਸਲ 12 ਮੈਗਾਪਿਕਸਲ ਆਟੋਫੋਕਸ ਐੱਫ/1.5-ਐੱਫ/2.4, 12 ਮੈਗਾਪਿਕਸਲ ਆਟੋਫੋਕਸ ਐੱਫ/2.4 ਸੈਂਸਰ
ਵਜ਼ਨ- 189 ਗ੍ਰਾਮ
MWC 2018 : ਇਕ ਚਾਰਜ 'ਚ 25 ਦਿਨਾਂ ਦਾ ਸਟੈਂਡਬਾਏ ਟਾਈਮ ਦੇਵੇਗਾ ਨੋਕੀਆ ਦਾ ਨਵਾਂ 4ਜੀ ਫੀਚਰ ਫੋਨ
NEXT STORY