ਆਟੋ ਡੈਸਕ- ਜਰਮਨੀ ਦੀ ਪ੍ਰਮੁੱਖ ਕਾਰ ਨਿਰਮਾਤਾ ਕੰਪਨੀ ਮਰਸੀਡੀਜ਼ ਬੈੱਨਜ਼ ਨੇ ਭਾਰਤ 'ਚ ਆਪਣੀ ਨਵੀਂ E-Class ਲਾਂਗ ਵ੍ਹੀਲ ਬੇਸ (LWB) ਸੇਡਾਨ ਕਾਰ ਨੂੰ ਅਧਿਕਾਰ ਤੌਰ 'ਤੇ ਲਾਂਚ ਕਰ ਦਿੱਤਾ ਹੈ। ਨਵੇਂ ਸਿਕਸਥ ਜਨਰੇਸ਼ਨ (V214) ਮਾਡਲ ਦੇ ਪੈਟਰੋਲ ਵੇਰੀਐਂਟ ਦੀ ਸ਼ੁਰੂਆਤੀ ਕੀਮਤ 78.5 ਲੱਖ ਰੁਪਏ ਰੱਖੀ ਗਈ ਹੈ। ਉਥੇ ਹੀ ਇਸ ਦੇ E 220d ਡੀਜ਼ਲ ਅਤੇ ਰੇਂਜ-ਟਾਪਿੰਗ E 450 4Matic ਦੀ ਕੀਮਤ 81.5 ਲੱਖ ਰੁਪਏ ਅਤੇ 92.5 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ।
ਕੰਪਨੀਦਾ ਕਹਿਣਾ ਹੈ ਕਿ E 200 ਦੀ ਡਿਲਿਵਰੀ ਇਸ ਹਫਤੇ ਤੋਂ ਸ਼ੁਰੂ ਹੋਵੇਗੀ, E 220d ਦੀ ਦੀਵਾਲੀ ਤੋਂ ਅਤੇ E 450 ਦੀ ਡਿਲਿਵਰੀ ਨਵੰਬਰ ਦੇ ਅੱਧ ਤੋਂ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ਮਰਸੀਡੀਜ਼ ਬੈੱਨਜ਼ ਲਈ ਬਾਰਤ ਇਕਮਾਤਰ ਅਜਿਹਾ ਰਾਈਟ-ਹੈਂਡ-ਡ੍ਰਾਈਵ ਮਾਰਕੀਟ ਹੈ, ਜਿਥੇ ਈ-ਕਲਾਸ ਲਾਂਗ ਵ੍ਹੀਲ ਬੇਸ ਵਰਜ਼ਨ ਵੇਚੀ ਜਾਂਦੀ ਹੈ। ਇਸ ਕਾਰ ਦਾ ਪ੍ਰੋਡਕਸ਼ਨ ਮਰਸੀਡੀਜ਼-ਬੈੱਨਜ਼ ਨੇ ਕੁਝ ਦਿਨ ਪਹਿਲਾਂ ਹੀ ਚਾਕਨ ਸਥਿਤ ਪਲਾਂਟ 'ਚ ਸ਼ੁਰੂ ਕੀਤਾ ਸੀ।
Mercedes E-Class LWB 'ਚ ਕੀ ਹੈ ਖ਼ਾਸ
ਆਪਣੇ ਪਿਛਲੇ ਮਾਡਲ ਦੇ ਮੁਕਾਬਲੇ ਨਵੀਂ ਈ-ਕਲਾਸ 13 ਮਿ.ਮੀ ਉੱਚੀ ਅਤੇ 14 ਮਿ.ਮੀ ਲੰਬੀ ਹੈ। ਇਸ ਦਾ ਵ੍ਹੀਲਬੇਸ ਵੀ 15 ਮਿ.ਮੀ. ਜ਼ਿਆਦਾ ਹੈ। ਦੱਸ ਦੇਈਏ ਕਿ ਇਹ ਕਾਰ ਟੋਇਟਾ ਇਨੋਵਾ ਹਾਈਕ੍ਰਸ ਦੇ ਮੁਕਾਬਲੇ ਕਰੀਬ 337 ਮਿ.ਮੀ. ਜ਼ਿਆਦਾ ਲੰਬੀ ਹੈ। ਇਸ ਤੋਂ ਇਲਾਵਾ ਇਸ ਕਾਰ ਦਾ ਵੱਡਾ ਵ੍ਹੀਲਬੇਸ ਕੈਬਿਨ ਦੇ ਅੰਦਰ ਲੋੜੀਂਦੀ ਸਪੇਸ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ 3,094 ਮਿ.ਮੀ. ਦਾ ਵ੍ਹੀਲਬੇਸ ਮਿਲਦਾ ਹੈ ਜੋ ਟੋਇਟਾ ਇਨੋਵਾ ਦੇ 2850 ਮਿ.ਮੀ. ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਉਥੇ ਹੀ ਇਸ ਦੀ ਲੰਬਾਈ 5092 ਮਿ.ਮੀ. (16 ਫੁੱਟ) ਹੈ।
ਜਿੱਥੋਂ ਤਕ ਲੁੱਕ ਦੀ ਗੱਲ ਹੈ ਤਾਂ ਲੇਟੈਸਟ-ਜਨਰੇਸ਼ਨ ਈ-ਕਲਾਸ ਆਪਣੇ ਪਿਛਲੇ ਮਾਡਲ ਤੋਂ ਥੋੜ੍ਹੀ ਅਲੱਗ ਦਿਖਾਈ ਦਿੰਦੀ ਹੈ, ਜਿਸਦਾ ਕਾਰਨ ਹੈ ਇਸ ਦਾ ਫਰੰਟ-ਐਂਡ ਸਟਾਈਲ, ਜੋ ਮਰਸੀਡੀਜ਼ ਦੇ ਈ.ਕਿਊ. ਮਾਡਲ ਤੋਂ ਪ੍ਰੇਰਿਤ ਹੈ। ਇਸ ਵਿਚ ਇਕ ਵੱਡੀ ਕ੍ਰੋਮ ਗ੍ਰਿੱਲ ਦਿੱਤੀ ਗਈ ਹੈ, ਜਿਸ 'ਤੇ ਇਕ ਵੱਡਾ 3ਡੀ ਲੋਗੋ ਲੱਗਾ ਹੋਇਆ ਹੈ। ਗ੍ਰਿੱਲ ਦੇ ਚਾਰੇ ਪਾਸੇ ਇਕ ਗਲਾਸ ਬਲੈਕ ਪੈਨਲ ਵੀ ਦੇਖਣ ਨੂੰ ਮਿਲਦਾ ਹੈ।
ਸਾਈਡ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਇਸ ਵਿਚ ਨਵੇਂ ਐੱਸ-ਕਲਾਸ-ਟਾਈਪ ਫਲੱਸ਼ ਡੋਰ ਹੈਂਡਲ ਅਤੇ 18-ਇੰਚ ਅਲੌਏ ਵ੍ਹੀਲ ਮਿਲਦੇ ਹਨ। ਇਸ ਵਿਚ ਟ੍ਰਾਈ-ਏਰੋ ਪੈਟਰਨ ਦੇ ਨਾਲ ਨਵੇਂ ਐੱਲ.ਈ.ਡੀ. ਟੇਲ-ਲੈਂਪ ਦਿੱਤੇ ਗਏ ਹਨ ਜੋ ਕਿ ਕਾਰ ਦੇ ਪਿਛਲੇ ਹਿੱਸੇ ਨੂੰ ਬਿਹਤਰ ਲੁੱਕ ਪ੍ਰਦਾਨ ਕਰਦੇ ਹਨ। ਕੁੱਲ ਮਿਲਾ ਕੇ ਇਸ ਕਾਰ 'ਚ ਅੱਗੇ ਅਤੇ ਪਿੱਛੇ ਬੰਪਰ ਅਤੇ ਸਾਈਡ 'ਚ ਕ੍ਰੋਮ ਦਾ ਭਰਪੂਰ ਇਸਤੇਮਾਲ ਕੀਤਾ ਗਿਆ ਹੈ।
ਕੈਬਿਨ ਹੈ ਸ਼ਾਨਦਾਰ
ਈ-ਕਲਾਸ ਲਾਂਗ-ਵ੍ਹੀਲਬੇਸ ਵਰਜ਼ਨ ਦਾ ਕੈਬਿਨ ਬੇਹੱਦ ਹੀ ਸ਼ਾਨਦਾਰ ਅਤੇ ਲਗਜ਼ਰੀ ਹੈ। ਪਿੱਛੇ ਦੇ ਯਾਤਰੀਆਂ ਨੂੰ 36 ਡਿਗਰੀ ਤਕ ਝੁਕਣ ਵਾਲੀਆਂ ਸੀਟਾਂ ਮਿਲਦੀਆਂ ਹਨ, ਜੋ ਕਿ ਪਿਛਲੇ ਮਾਡਲ ਦੇ ਮੁਕਾਬਲੇ ਥੋੜ੍ਹਾ ਜ਼ਿਆਦਾ ਹੈ। ਇਸ ਤੋਂ ਇਲਾਵਾ ਐਕਸਟੈਂਡੇਬਲ ਥਾਈ ਸਪੋਰਟ, ਕੰਫਰਟੇਬਲ ਨੈੱਕ ਪਿੱਲੋ, ਕੁਆਟਰ ਗਲਾਸ ਲਈ ਸਨ ਬਲਾਇੰਡਸ ਅਤੇ ਇਲੈਕਟ੍ਰਿਕਲੀ ਆਪਰੇਟਿਡ ਬਲਾਇੰਡਸ ਜਿਨ੍ਹਾਂ ਨੂੰ ਇੰਫੋਟੇਨਮੈਂਟ ਰਾਹੀਂ ਆਪਰੇਟ ਕੀਤਾ ਜਾ ਸਕਦਾ ਹੈ।
ਕੰਪਨੀ ਨੇ ਇਸ ਕਾਰ 'ਚ ਵੀ ਕੁਝ ਨਵੇਂ ਮਾਡਲ ਦੀ ਤਰ੍ਹਾਂ ਸੁਪਰਸਕਰੀਨ ਲੇਆਊਟ ਦਿੱਤਾ ਹੈ। ਜਿਸ ਵਿਚ 14.4-ਇੰਚ ਦੀ ਸੈਂਟਰ ਸਕਰੀਨ ਅਤੇ 12.3-ਇੰਚ ਦੀ ਪੈਸੇਂਜਰ ਸਕਰੀਨ ਦੇ ਨਾਲ-ਨਾਲ 12.3-ਇੰਚ ਦਾ ਇੰਸਟਰੂਮੈਂਟ ਪੈਨਲ ਸ਼ਾਮਲ ਹੈ। ਯਾਨੀ ਕਾਰ ਦੇ ਅੰਦਰ ਤੁਹਾਨੂੰ ਸਕਰੀਨ ਦੀ ਭਰਮਾਰ ਦੇਖਣ ਨੂੰ ਮਿਲੇਗੀ। ਇਸ ਵਿਚ 730W ਦੇ ਬਰਮੈਸਟਰ ਦੇ 17-ਸਪੀਕਰ ਅਤੇ 4-ਐਕਸਾਈਟਰ 4ਡੀ ਸਰਾਊਂਡ ਸਾਊਂਡ ਸਿਸਟਮ ਦਿੱਤਾ ਗਿਆ ਹੈ।
ਮਰਸੀਡੀਜ਼ ਨੇ ਖ਼ਾਸ ਤੌਰ 'ਤੇ ਭਾਰਤੀ ਬਾਜ਼ਾਰ ਲਈ ਈ-ਕਲਾਸ 'ਚ ਕੁਝ ਨਵੇਂ ਫੀਚਰਜ਼ ਦਿੱਤੇ ਗਏ ਹਨ। ਇਸ ਵਿਚ ਬੂਟ ਫਲੋਰ ਦੇ ਹੇਠਾਂ ਸਪੇਅਰ ਵ੍ਹੀਲ ਅਤੇ ਲੋਕਲੀ ਮੈਨੂਫੈਕਚਰਡ ਸਾਈਡ ਅਤੇ ਕੁਆਰਟਰ ਗਲਾਸ ਨੂੰ ਸ਼ਾਮਲ ਕੀਤਾ ਗਿਆ ਹੈ।
ਪਾਵਰ ਅਤੇ ਪਰਫਾਰਮੈਂਸ
ਮਰਸੀਡੀਜ਼ ਈ-ਕਲਾਸ ਵਿੱਚ ਕੰਪਨੀ ਨੇ ਆਪਣੀ ਰੇਂਜ ਵਿੱਚ ਸਭ ਤੋਂ ਵਧੀਆ ਪਾਵਰਟ੍ਰੇਨਾਂ ਵਿੱਚੋਂ ਇੱਕ ਦੀ ਵਰਤੋਂ ਕੀਤੀ ਹੈ। ਇਸ ਕਾਰ ਵਿੱਚ 3.0 ਲੀਟਰ ਦੀ ਸਮਰੱਥਾ ਵਾਲਾ 6 ਸਿਲੰਡਰ ਟਰਬੋ-ਪੈਟਰੋਲ ਇੰਜਣ ਹੈ। ਜੋ 381hp ਦੀ ਪਾਵਰ ਅਤੇ 500Nm ਦਾ ਟਾਰਕ ਜਨਰੇਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ ਸਿਰਫ 4.5 ਸੈਕਿੰਡ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਨ 'ਚ ਸਮਰੱਥ ਹੈ।
ਇਸ ਤੋਂ ਇਲਾਵਾ ਪੈਟਰੋਲ ਵੇਰੀਐਂਟ 'ਚ 2.0-ਲੀਟਰ 4 ਸਿਲੰਡਰ ਇੰਜਣ ਦਾ ਆਪਸ਼ਨ ਵੀ ਮੌਜੂਦ ਹੈ। ਇਹ ਇੰਜਣ 204hp ਦੀ ਪਾਵਰ ਜਨਰੇਟ ਕਰਦਾ ਹੈ। ਆਇਲ ਬਰਨਰ ਦੇ ਤੌਰ 'ਤੇ 2.0 ਲੀਟਰ ਡੀਜ਼ਲ (E 220d) ਇੰਜਣ ਦਿੱਤਾ ਗਿਆ ਹੈ ਜੋ 197hp ਦੀ ਪਾਵਰ ਜਨਰੇਟ ਕਰਦਾ ਹੈ। ਸਾਰੇ ਤਿੰਨ ਇੰਜਣ ਇੱਕ 9-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਇਹ ਸਾਰੇ ਇੰਜਣ 48V ਮਾਈਲਡ ਹਾਈਬ੍ਰਿਡ ਸਿਸਟਮ ਨਾਲ ਲੈਸ ਹਨ।
ਮਿਲਦੇ ਹਨ ਇਹ ਫੀਚਰਜ਼
ਇਸ ਕਾਰ 'ਚ ਕੰਪਨੀ ਨੇ ਡਿਜੀਟਲ ਵੈਂਟ ਕੰਟਰੋਲ, ਪੈਨੋਰਾਮਿਕ ਸਲਾਈਡਿੰਗ ਸਨਰੂਫ, ਕੀ-ਲੇਸ ਗੋ ਵਰਗੇ ਫੀਚਰਜ਼ ਦਿੱਤੇ ਹਨ। Keyless Go ਫੀਚਰ 'ਚ ਜਿਵੇਂ ਹੀ ਤੁਸੀਂ ਕਾਰ ਦੀ ਚਾਬੀ ਨਾਲ ਕਾਰ ਦੇ ਕੋਲ ਪਹੁੰਚਦੇ ਹੋ, ਇਸ ਦਾ ਸੈਂਸਰ ਐਕਟੀਵੇਟ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਹੈਂਡਲ ਨੂੰ ਛੂਹ ਕੇ ਹੀ ਕਾਰ ਦੇ ਦਰਵਾਜ਼ੇ ਖੋਲ੍ਹੇ ਅਤੇ ਬੰਦ ਕੀਤੇ ਜਾ ਸਕਦੇ ਹਨ।
ਸੈਂਟਰ ਸਮੇਤ ਕੁੱਲ 8 ਏਅਰਬੈਗਸ
ਕੰਪਨੀ ਨੇ ਇਸ ਕਾਰ 'ਚ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਹੈ। ਇਹ ਭਾਰਤ ਵਿੱਚ ਮਰਸੀਡੀਜ਼-ਬੈੱਨਜ਼ ਦੁਆਰਾ ਬਣਾਈ ਗਈ ਪਹਿਲੀ ਭਾਰਤ ਵਿੱਚ ਬਣੀ ਕਾਰ ਹੈ ਜਿਸ ਦੇ ਫਰੰਟ-ਸੈਂਟਰ ਵਿੱਚ ਏਅਰਬੈਗ ਹੈ। ਇਹ ਕਾਰ ਕੁੱਲ 8 ਏਅਰਬੈਗਸ ਨਾਲ ਲੈਸ ਹੈ। ਇਸ ਤੋਂ ਇਲਾਵਾ ਐਕਟਿਵ ਬ੍ਰੇਕ ਅਸਿਸਟ ਸਿਸਟਮ ਨੂੰ ਸਟੈਂਡਰਡ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਐਡਵਾਂਸਡ ਡਰਾਈਵਿੰਗ ਅਸਿਸਟੈਂਸ ਸਿਸਟਮ (ADAS) ਲੈਵਲ-2 ਸੁਰੱਖਿਆ ਵੀ ਹੈ।
Threads 'ਤੇ ਡਾਇਰੈਕਟ ਪੋਸਟ ਕਰ ਸਕੋਗੇ Instagram ਰੀਲਜ਼, ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ Meta
NEXT STORY