ਜਲੰਧਰ—ਫਰਵਰੀ 'ਚ HMD ਗਲੋਬਲ ਨੇ MWC 2017 'ਚ ਆਪਣੇ ਪਹਿਲੇ Andriod ਬੇਸਡ ਨੋਕੀਆ ਸਮਾਰਟਫੋਨ ਤੋਂ ਪਰਦਾ ਚੁੱਕਿਆ ਹੈ। ਹਾਲ 'ਚ ਹੀ HMD ਗਲੋਬਲ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਜੁਲਾਈ 'ਚ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ ਨੂੰ ਅਮਰੀਕਾ 'ਚ ਖਰੀਦਣ ਲਈ ਉਪਲੱਬਧ ਕਰਵਾ ਦੇਵੇਗਾ। HMD ਗੋਲਬਲ ਨੇ ਘੋਸ਼ਣਾ ਕੀਤੀ ਹੈ ਕਿ ਨੋਕੀਆ 6 ਐਮਾਜ਼ਾਨ ਦੇ ਜ਼ਰੀਏ ਅਮਰੀਕਾ 'ਚ 229 ਡਾਲਰ (ਲਗਭਗ 14,800 ਰੁਪਏ) ਦੀ ਕੀਮਤ ਨਾਲ ਉਪਲੱਬਧ ਹੋਵੇਗਾ। ਨੋਕੀਆ 6 ਮੈਟ ਬਲੈਕ ਅਤੇ ਸਿਲਵਰ ਕਲਰ ਵਰਜਨ 'ਚ ਉਪਲੱਬਧ ਹੋਵੇਗਾ। ਕੰਪਨੀ ਦਾ ਕਹਿਣਾ ਹੈ ਕਿ ਇਸ ਗਰਮੀ 'ਚ ਟੈਮਪਰਡ ਬਲੂ ਅਤੇ ਕਾਪਰ ਕਲਰ 'ਚ ਵੀ ਨੋਕੀਆ 6 ਨੂੰ ਉਪਲੱਬਧ ਕਰਵਾਇਆ ਜਾਵੇਗਾ। ਜਦਕਿ ਟੀ-ਮੋਬਾਇਲ ਪੂਰੀ ਤਰ੍ਹਾਂ ਤੋਂ ਸਮਰਾਟਫੋਨ ਦਾ ਸਪੋਰਟ ਕਰ ਰਿਹਾ ਹੈ।
ਨੋਕੀਆ 6 ਸਮਾਰਟਫੋਨ ਦੇ ਸਪੈਸਿਫਿਕੇਸ਼ਨ ਅਤੇ ਫੀਚਰਸ
ਨੋਕੀਆ 6 'ਚ 5.5 ਇੰਚ ਦੀ ਫੁੱਲ ਐੱਚ.ਡੀ ਡਿਸਪਲੇ ਦਿੱਤੀ ਗਈ ਹੈ, ਜੋ 2.5 ਗੋਰਿੱਲਾ ਗਲਾਸ ਨਾਲ ਆਉਂਦਾ ਹੈ। ਸਮਾਰਟਫੋਨ 'ਚ ਕਵਾਲਕਾਮ ਸਨੈਪਡਰੈਗਨ 430 ਪ੍ਰੋਸੈਸਰ ਆਕਟਾ-ਕੋਰ ਚਿਪਸੈੱਟ ਦਿੱਤਾ ਗਿਆ ਹੈ। ਉੱਥੇ ਨੋਕੀਆ 6 'ਚ 3 ਜੀ.ਬੀ ਰੈਮ ਨਾਲ 32 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ 'ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉੱਥੇ, ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਇਸ 'ਚ 3,000 mAh ਦੀ ਬੈਟਰੀ ਦਿੱਤੀ ਗਈ ਹੈ। ਇਹ ਸਮਾਰਟਫੋਨ ਐਂਡ੍ਰਾਇਡ ਨੂਗਟ 'ਤੇ ਆਧਾਰਿਤ ਹੈ। ਨੋਕੀਆ 6 'ਚ ਕੁਨੇਕਟਿਵਿਟੀ ਲਈ ਫਿੰਗਪ੍ਰਿੰਟ ਸੈਂਸਰ, ਵਾਈ-ਫਾਈ, Bluetooth ਅਤੇ Usb ਟਾਈਪ ਸੀ-ਸਪੋਰਟ ਵੀ ਦਿੱਤਾ ਗਿਆ ਹੈ। ਹਾਲ 'ਚ ਹੀ ਕੰਪਨੀ ਨੇ ਭਾਰਤ 'ਚ ਨੋਕੀਆ 3 (9,949 ਰੁਪਏ), ਨੋਕੀਆ 5 (12,899 ਰੁਪਏ) ਅਤੇ ਨੋਕੀਆ 6 (14,999 ਰੁਪਏ) 'ਚ ਲਾਂਚ ਕੀਤਾ ਸਨ।
ਉਪਲੱਬਧ ਹੋਇਆ iOS11 ਬੀਟਾ 1, ਜਾਣੋ ਕਿਸ ਤਰ੍ਹਾਂ ਹੋਵੇਗਾ ਡਾਊਨਲੋਡ
NEXT STORY