ਜਲੰਧਰ- ਪਿਛਲੇ ਮਹੀਨੇ ਗੂਗਲ ਨੇ ਕਿਹਾ ਸੀ ਕਿ ਨੈਕਸਸ 6 ਅਤੇ ਐੱਲ.ਟੀ.ਈ. ਨੈਕਸਸ 9 ਲਈ ਜਲਦੀ ਹੀ ਐਂਡ੍ਰਾਇਡ 7.0 ਨੂਗਟ ਅਪਡੇਟ ਪੇਸ਼ ਕੀਤੀ ਜਾਵੇਗੀ। ਇਸ ਹਫਤੇ ਦੀ ਸ਼ੁਰੂਆਤ 'ਚ ਗੂਗਲ ਨੇ ਨੈਕਸਸ 6 ਡਿਵਾਈਸਿਸ ਲਈ ਐਂਡ੍ਰਾਇਡ 7.0 ਨੂਗਟ ਅਪਡੇਟ ਪੇਸ਼ ਕਰ ਦਿੱਤੀ ਹੈ। ਚੰਗੀ ਖਬਰ ਇਹ ਹੈ ਕਿ ਐੱਚ.ਟੀ.ਸੀ. ਵੱਲੋਂ ਬਣਾਏ ਗਏ ਟੈਬਲੇਟ 'ਚ ਵੀ ਅਧਿਕਾਰਤ ਤੌਰ 'ਤੇ ਨਵੀਂ ਅਪਡੇਟ ਪੇਸ਼ ਕੀਤੀ ਗਈ ਹੈ।
ਇਸ ਅਪਡੇਟ ਦਾ ਬਿਲਡ ਨੰਬਰ NRD90R ਹੈ ਅਤੇ ਇਸ ਵਿਚ ਸਤੰਬਰ ਮਹੀਨੇ ਦੇ ਐਂਡ੍ਰਾਇਡ ਸਕਿਓਰਿਟੀ ਅਪਡੇਟ ਨੂੰ ਵੀ ਪੇਸ਼ ਕੀਤਾ ਗਿਆ ਹੈ। ਗੌਰ ਕਰਨ ਯੋਗ ਹੈ ਕਿ ਜਿਥੇ ਐੱਚ.ਟੀ.ਸੀ. ਐੱਲ.ਟੀ.ਈ. ਨੈਕਸਸ 9 ਟੈਬਲੇਟ ਲਈ 6 ਸਤੰਬਰ ਤੱਕ ਦੀ ਸਕਿਓਰਿਟੀ ਅਪਡੇਟ ਨੂੰ ਪੇਸ਼ ਕੀਤਾ ਗਿਆ ਹੈ ਉਥੇ ਹੀ ਨੈਕਸਸ 6 'ਚ 5 ਅਕਤੂਬਰ ਤੱਕ ਸਕਿਓਰਿਟੀ ਅਪਡੇਟ ਨੂੰ ਪੇਸ਼ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਗੂਗਲ ਨੇ ਓ.ਟੀ.ਏ. ਰਾਹੀਂ ਇਸ ਅਪਡੇਟ ਨੂੰ ਪੇਸ਼ ਨਹੀਂ ਕੀਤਾ ਹੈ।
my Airtel ਐਪ 'ਤੇ ਮਿਲ ਰਹੀ ਹੈ 2 ਜੀ. ਬੀ ਦੀ ਫ੍ਰੀ ਕਲਾਊਡ ਸਟੋਰੇਜ ਸਪੇਸ
NEXT STORY